13.5 ਗ੍ਰਾਮ ਚਿੱਟੇ ਸਮੇਤ ਇੱਕ ਗ੍ਰਿਫਤਾਰ

ਹੰਡਿਆਇਆ-12ਦਸੰਬਰ (ਰਾਕੇਸ਼ ਜੇਠੀ)- ਹੰਡਿਆਇਆ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 13.5 ਗਰਾਮ ਨਸ਼ੀਲੇ ਪਦਾਰਥ (ਹੈਰੋਇਨ) ਸਮੇਤ ਗਿਰਫਤਾਰ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਏਐਸਆਈ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸੋਨੀ ਸਿੰਘ ਪੁੱਤਰ ਬਾਰੂ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ ਨੂੰ ਮਾਨਸਾ ਰੋਡ ਤੋਂ ਧਨੌਲਾ ਦੇ ਰਾਹ ਤੇ13.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਲਿਆ ਗਿਆ ਜੋ ਕਿ ਨੂੰ ਵੇਚਣ ਲਈ ਕਿਸੇ ਖਰੀਦਦਾਰ ਦੀ ਉਡੀਕ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਦੋਸ਼ੀ ਖਿਲਾਫ ਐਨਡੀ ਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਉਹਨਾਂ ਨਾਲ ਕਾਂਸਟੇਬਲ ਜਸਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਕੋਮਲ ਵੀ ਹਾਜ਼ਰ ਸਨ।


