ਸਿਹਤ ਸੇਵਾ ਦੀ ਨਵੀਂ ਪਰਿਭਾਸ਼ਾ—ਟਰਾਈਡੈਂਟ ਦਾ ਫ੍ਰੀ ਮੈਗਾ ਮੈਡੀਕਲ ਕੈਂਪ ਬਣਿਆ ਲੋਕਾਂ ਦੀ ਜੀਵਨ-ਡੋਰਹਜ਼ਾਰਾਂ

IMG-20251130-WA0007.jpg

ਮਰੀਜ਼ਾਂ ਲਈ ‘ਸੰਜੀਵਨੀ’ ਸਾਬਤ ਹੋ ਰਿਹਾ ਹੈ ਟਰਾਈਡੈਂਟ ਦਾ ਵਿਸ਼ਾਲ ਮੈਡੀਕਲ ਕੈਂਪਮਰੀਜ਼ਾਂ ਨੇ ਰਜਿੰਦਰ ਗੁਪਤਾ ਨੂੰ ਦਿੱਤੀਆਂ ਦਿਲੋਂ ਅਸੀਸਾਂ, ਕਿਹਾ- ਗਰੀਬਾਂ ਦੀ ਬਾਂਹ ਫੜ ਕੇ ਕੀਤਾ ਨੇਕ ਕਾਰਜ

ਬਰਨਾਲਾ, 28 ਨਵੰਬਰ (ਰਾਕੇਸ਼ ਜੇਠੀ): ਮਾਲਵਾ ਖੇਤਰ ਦੀ ਪ੍ਰਮੁੱਖ ਸਨਅਤੀ ਸੰਸਥਾ ਟਰਾਈਡੈਂਟ ਗਰੁੱਪ ਵੱਲੋਂ ਮਾਨਵਤਾ ਦੀ ਸੇਵਾ ਹਿੱਤ ਲਗਾਇਆ ਗਿਆ ‘ਫ੍ਰੀ ਮੈਗਾ ਮੈਡੀਕਲ ਕੈਂਪ-2025’ ਲੋੜਵੰਦਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਗਰੁੱਪ ਦੇ ਬਾਨੀ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਦੀ ਦੂਰਅੰਦੇਸ਼ੀ ਸੋਚ ਸਦਕਾ ਸ਼ੁਰੂ ਹੋਇਆ ਇਹ ਮਹਾਂ-ਅਭਿਆਨ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਇਆ ਹੈ। 29 ਅਕਤੂਬਰ ਤੋਂ ਆਰੰਭ ਹੋਏ ਇਸ ਕੈਂਪ ਦਾ ਪੰਜਵਾਂ ਪੜਾਅ 28 ਨਵੰਬਰ ਨੂੰ ਸਫ਼ਲਤਾਪੂਰਵਕ ਸਮਾਪਤ ਹੋਇਆ, ਜਿੱਥੇ ਉਮੜੇ ਮਰੀਜ਼ਾਂ ਦੇ ਜਨ-ਸੈਲਾਬ ਨੇ ਇਸ ਗੱਲ ਦੀ ਗਵਾਹੀ ਭਰੀ ਕਿ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਦਾ ਇਹ ਉਪਰਾਲਾ ਲੋਕਾਂ ਦੇ ਦਿਲਾਂ ਨੂੰ ਛੂਹ ਗਿਆ ਹੈ।
ਇਸ ਕੈਂਪ ਵਿੱਚ ਸੀ.ਐਮ.ਸੀ. ਵਰਗੇ ਨਾਮਵਰ ਅਦਾਰਿਆਂ ਦੀ ਤਰਜ਼ ’ਤੇ ਉੱਚ ਪੱਧਰੀ ਡਾਕਟਰੀ ਸਲਾਹ, ਟੈਸਟ ਅਤੇ ਮਹਿੰਗੀਆਂ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਮਰੀਜ਼ਾਂ ਨੇ ਇਸ ਪੁੰਨ ਦੇ ਕਾਰਜ ਲਈ ਪਦਮਸ਼੍ਰੀ ਰਜਿੰਦਰ ਗੁਪਤਾ, ਸੀ.ਐੱਸ.ਆਰ. ਮੁਖੀ ਸ਼੍ਰੀਮਤੀ ਮਧੂ ਗੁਪਤਾ ਅਤੇ ਸੀ.ਐਕਸ.ਓ. ਸ਼੍ਰੀ ਅਭਿਸ਼ੇਕ ਗੁਪਤਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਇਲਾਜ ਕਰਵਾਉਣਾ ਔਖਾ ਹੋ ਗਿਆ ਹੈ, ਉੱਥੇ ਹੀ ਗੁਪਤਾ ਪਰਿਵਾਰ ਨੇ ਲੋੜਵੰਦਾਂ ਦੀ ਬਾਂਹ ਫੜ ਕੇ ਇੱਕ ਫਰਿਸ਼ਤੇ ਵਾਲੀ ਭੂਮਿਕਾ ਨਿਭਾਈ ਹੈ।
ਸੇਵਾ ਭਾਵਨਾ ਨਾਲ ਡਿਊਟੀ ਨਿਭਾ ਰਿਹਾ ਹੈ ਟਰਾਈਡੈਂਟ ਦਾ ਅਮਲਾ
ਇਸ ਮੈਡੀਕਲ ਕੈਂਪ ਦੀ ਸਫ਼ਲਤਾ ਪਿੱਛੇ ਟਰਾਈਡੈਂਟ ਦੀ ਸਮਰਪਿਤ ਟੀਮ ਦਾ ਵੱਡਾ ਹੱਥ ਹੈ। ਕੈਂਪ ਇੰਚਾਰਜ ਪਵਨ ਸਿੰਗਲਾ ਦੀ ਦੇਖ-ਰੇਖ ਹੇਠ ਚਰਨਜੀਤ ਸਿੰਘ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ, ਰੁਪਿੰਦਰ ਕੌਰ ਅਤੇ ਹੋਰ ਟੀਮ ਮੈਂਬਰ ਦਿਨ-ਰਾਤ ਸੇਵਾ ਵਿੱਚ ਜੁਟੇ ਹੋਏ ਹਨ। ਮਰੀਜ਼ਾਂ ਦੀ ਆਮਦ ਤੋਂ ਲੈ ਕੇ ਦਵਾਈਆਂ ਮਿਲਣ ਤੱਕ ਹਰ ਕਦਮ ‘ਤੇ ਸਟਾਫ਼ ਵੱਲੋਂ ਪਰਿਵਾਰਕ ਮੈਂਬਰਾਂ ਵਾਂਗ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਧਿਆਨ ਯੋਗ ਹੈ ਕਿ ਇਹ ਕੈਂਪ 3, 4 ਅਤੇ 5 ਦਸੰਬਰ ਵਿੱਚ ਵੀ ਜਾਰੀ ਰਹੇਗਾ।

  • ਗਰੀਬਾਂ ਲਈ ਰੱਬ ਦਾ ਰੂਪ ਬਣ ਕੇ ਬਹੁੜੇ ਰਜਿੰਦਰ ਗੁਪਤਾ
    ਬਜ਼ੁਰਗ ਕੁਲਵੰਤ ਕੌਰ ਵਾਸੀ ਬਰਨਾਲਾ ਨੇ ਦੱਸਿਆ ਕਿ ਉਸਨੂੰ ਲੰਬੇ ਸਮੇਂ ਤੋਂ ਦੰਦਾਂ ਅਤੇ ਚਮੜੀ ਸਬੰਧੀ ਗੰਭੀਰ ਸਮੱਸਿਆਵਾਂ ਸਨ, ਪਰ ਜੇਬ ਇਲਾਜ ਦੀ ਇਜਾਜ਼ਤ ਨਹੀਂ ਦਿੰਦੀ ਸੀ। ਉਨ੍ਹਾਂ ਕਿਹਾ, “ਅੱਜ ਟਰਾਈਡੈਂਟ ਦੇ ਕੈਂਪ ਵਿੱਚ ਮੈਨੂੰ ਵੱਡੇ ਡਾਕਟਰਾਂ ਨੇ ਦੇਖਿਆ ਅਤੇ ਮੁਫ਼ਤ ਦਵਾਈ ਦਿੱਤੀ। ਮੇਰੇ ਲਈ ਤਾਂ ਰਜਿੰਦਰ ਗੁਪਤਾ ਜੀ ਰੱਬ ਦਾ ਰੂਪ ਹਨ, ਜਿਨ੍ਹਾਂ ਨੇ ਮੇਰੇ ਵਰਗੇ ਬਜ਼ੁਰਗਾਂ ਦਾ ਦਰਦ ਸਮਝਿਆ।”
  • ਸਰਕਾਰੀ ਹਸਪਤਾਲਾਂ ਤੋਂ ਵੀ ਬਿਹਤਰ ਪ੍ਰਬੰਧ
    ਜੋੜਾਂ ’ਚ ਦਰਦ ਅਤੇ ਅੱਖਾਂ ਦੀ ਸਮੱਸਿਆ ਤੋਂ ਪੀੜ੍ਹਤ ਇਲਾਜ ਲਈ ਪਹੁੰਚੀਆਂ ਬਰਨਾਲਾ ਵਾਸੀ ਵਿਪਲੇਸ਼ਵਰੀ ਰਾਣੀ ਅਤੇ ਖੁਸ਼ੀ ਨੇ ਕੈਂਪ ਦੇ ਪ੍ਰਬੰਧਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇੱਥੋਂ ਦੀ ਸਾਫ਼-ਸਫ਼ਾਈ ਅਤੇ ਅਨੁਸ਼ਾਸਨ ਦੇਖ ਕੇ ਮਨ ਖੁਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਰਜਿੰਦਰ ਗੁਪਤਾ ਜੀ ਸਮਾਜ ਸੇਵਾ ਦੇ ਖੇਤਰ ਵਿੱਚ ਜੋ ਕੰਮ ਕਰ ਰਹੇ ਹਨ, ਉਸ ਲਈ ਪੂਰਾ ਸ਼ਹਿਰ ਉਨ੍ਹਾਂ ਦਾ ਰਿਣੀ ਹੈ। ਇੱਥੇ ਸਰਕਾਰੀ ਹਸਪਤਾਲਾਂ ਤੋਂ ਕਿਤੇ ਬਿਹਤਰ ਵਧੀਆ ਪ੍ਰਬੰਧ ਮਿਲੇ।
  • ਮਨੁੱਖਤਾ ਦੀ ਸੱਚੀ ਸੇਵਾ
    ਪਿੰਡ ਸੇਖਾ ਤੋਂ ਪੁੱਜੀ ਬਜ਼ੁਰਗ ਕੁਲਵੰਤ ਕੌਰ ਨੇ ਖ਼ੂਨ ਅਤੇ ਲੀਵਰ ਦੀ ਜਾਂਚ ਕਰਵਾਈ। ਉਨ੍ਹਾਂ ਕਿਹਾ ਕਿ ਵੱਡੀਆਂ ਕੰਪਨੀਆਂ ਤਾਂ ਬਹੁਤ ਹਨ, ਪਰ ਟਰਾਈਡੈਂਟ ਗਰੁੱਪ ਵਾਂਗ ਲੋਕਾਂ ਦੀ ਸੇਵਾ ਕਰਨ ਦਾ ਜਜ਼ਬਾ ਵਿਰਲਿਆਂ ਵਿੱਚ ਹੀ ਹੁੰਦਾ ਹੈ। ਉਨ੍ਹਾਂ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਤੇ ਕਿਹਾ ਕਿ ਗੁਪਤਾ ਜੀ ਮਨੁੱਖਤਾ ਦੀ ਸੱਚੀ ਸੇਵਾ ਕਰ ਰਹੇ ਹਨ।
  • ਘਰ ਦੇ ਬੂਹੇ ’ਤੇ ਅਜਿਹੀਆਂ ਸਿਹਤ ਸਹੂਲਤਾਂ ਕਿਸੇ ਸੁਪਨੇ ਤੋਂ ਘੱਟ ਨਹੀਂ
    75 ਸਾਲਾਂ ਬਜ਼ੁਰਗ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਜੋੜਾਂ ’ਚ ਦਰਦ ਅਤੇ ਕਮਰ ਦਰਦ ਦੀ ਵੱਡੀ ਸਮੱਸਿਆ ਹੈ। ਜਿਸ ਦੇ ਇਲਾਜ਼ ਉਹ ਇੱਥੇ ਪਹੁੰਚੇ। ਉਨ੍ਹਾਂ ਇੱਥੇ ਸੀ.ਐੱਮ.ਸੀ. ਹਸਪਤਾਲ ਦੇ ਮਾਹਰ ਡਾਕਟਰਾਂ ਤੋਂ ਜਾਂਚ ਕਰਵਾਈ ਤੇ ਦਵਾਈਆਂ ਹਾਸਲ ਕੀਤੀਆਂ। ਉਨ੍ਹਾਂ ਕਿਹਾ ਕਿ ਘਰ ਦੇ ਬੂਹੇ ’ਤੇ ਅਜਿਹੀਆਂ ਸਿਹਤ ਸਹੂਲਤਾਂ ਮਿਲਣੀਆਂ ਕਿਸੇ ਸੁਪਨੇ ਤੋਂ ਘੱਟ ਨਹੀਂ ਹਨ। ਉਨ੍ਹਾਂ ਸਮੁੱਚੀ ਟੀਮ ਨੂੰ ਦੁਆਵਾਂ ਦਿੱਤੀਆਂ।

About The Author

You may have missed