ਮਨ ਦੀ ਸ਼ਾਂਤੀ ਅਤੇ ਖੁਸ਼ੀ ਦੀ ਪ੍ਰਾਪਤੀ ਲਈ ਹੰੰਕਾਰ ਦਾ ਖਾਤਮਾ ਕਰਨਾ ਜ਼ਰੂਰੀ — ਸ਼੍ਰੀ ਸੁਧਾਂਸ਼ੂ ਜੀ ਮਹਾਰਾਜ

IMG-20251129-WA0012.jpg

ਬਰਨਾਲਾ, 29 ਨਵੰਬਰ (ਸੁਖਵਿੰਦਰ ਸਿੰਘ ਭੰਡਾਰੀ)-ਵਿਸ਼ਵ ਜਾਗ੍ਰਿਤੀ ਮਿਸ਼ਨ ਬਰਨਾਲਾ ਮੰਡਲ ਵੱਲੋਂ ਪੂਜਨੀਕ ਸੁਧਾਂਸ਼ੂ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਬਰਨਾਲਾ ਦੀ ਨਵੀਂ ਅਨਾਜ ਮੰਡੀ ਵਿਖੇ ਕਰਵਾਏ ਜਾ ਰਹੇ ਵਿਰਾਟ ਭਗਤੀ ਸਤਸੰਗ (ਗੀਤ ਦਾ ਜੀਵਨ ਸੰਦੇਸ਼) ਦੇ ਤੀਸਰੇ ਦਿਨ ਸਵੇਰ ਸਮੇਂ ਹਵਨ ਯੱਗ ਕਰਨ ਨਾਲ ਸਤਸੰਗ ਸ਼ੁਰੂ ਹੋਇਆ। ਹਵਨ ਯੱਗ ਉਪਰੰਤ ਪੂਜਨੀਕ ਸੁਆਮੀ ਜੀ ਮਹਾਰਾਜ ਨੇ ਪ੍ਰਵਚਨ ਕਰਦਿਆਂ ਪਰਮਾਤਮਾ ਦੀ ਮਹਿਮਾ ਬਾਰੇ ਸ਼ਰਧਾਲੂਆਂ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਪ੍ਰਭੂ ਤੇ ਭਰੋਸਾ ਕਰਕੇ ਦੇਖੋ, ਤੁਹਾਡੇ ਸਾਰੇ ਸੰਕਟ ਦੂਰ ਹੋ ਜਾਣਗੇ। ਉਹਨਾਂ ਬਹੁਤ ਸੁੰਦਰ ਭਜਨ “ਨਾ ਇਹ ਤੇਰਾ, ਨਾ ਹੈ ਮੇਰਾ ਮੰਦਰ ਹੈ ਭਗਵਾਨ ਦਾ” ਗਾ ਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸੰਸਾਰ ਚ ਹਰ ਸਮੇਂ ਘਟਨਾਵਾਂ ਵਾਪਰ ਰਹੀਆਂ ਹਨ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਪਰਮਾਤਮਾ ਵੱਲੋਂ ਬਖਸ਼ੇ ਗਏ ਸੁਆਸਾਂ ਦੇ ਸਮੇਂ (ਜ਼ਿੰਦਗੀ ਦਾ ਕੀਮਤੀ ਸਮਾਂ) ਦੌਰਾਨ ਚੰਗੇ ਕੰਮ ਕਰੋ। ਬ੍ਰਹਮ ਵੇਲੇ ਪ੍ਰਾਰਥਨਾ ਕਰਕੇ ਦਿਨ ਦੀ ਸ਼ੁਰੂਆਤ ਕਰੋ ਤਾਂ ਦਿਨ ਚੰਗਾ ਨਿਕਲਦਾ ਹੈ। ਸੰਸਾਰ ਨੂੰ ਚਲਾਉਣ ਵਾਲੀ ਸ਼ਕਤੀ ਪਰਮਾਤਮਾ ਹੈ। ਉਹਨਾਂ ਫੁੱਲਾਂ ਫ਼ਲਾਂ ਅਤੇ ਸਮੁੰਦਰ ਕਿਨਾਰੇ ਖੜ੍ਹੇ ਨਾਰੀਅਲ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪਰਮਾਤਮਾ ਦੀ ਰਚਨਾ ਵਿਲੱਖਣ ਹੈ। ਮਨ ਦੀ ਸ਼ਾਂਤੀ ਅਤੇ ਖੁਸ਼ੀਆਂ ਪ੍ਰਾਪਤ ਕਰਨ ਲਈ ਹੰਕਾਰ ਦਾ ਖਾਤਮਾ ਕਰਨਾ ਚਾਹੀਦਾ ਹੈ। ਵਿਅਕਤੀ ਬਾਹਰ ਕਿੱਡੇ ਵੀ ਆਹੁਦੇ ਤੇ ਹੋਵੇ, ਲੇਕਿਨ ਉਸ ਨੂੰ ਘਰ ਚ ਪ੍ਰੇਮ ਪੂਰਵਕ ਰਹਿਣਾ ਚਾਹੀਦਾ ਹੈ। ਜੇ ਤੁਹਾਡੇ ਘਰ ਚ ਸ਼ਾਂਤੀ ਹੈ ਤਾਂ ਤੁਹਾਡਾ ਘਰ ਹੀ ਸਵਰਗ ਹੈ। ਉਨ੍ਹਾਂ ਸ੍ਰੀ ਰਾਮ, ਜੈ ਰਾਮ, ਜੈ ਜੈ ਰਾਮ ਦੇ ਜਾਪ ਨਾਲ ਸਤਸੰਗ ਦੀ ਸਮਾਪਤੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਜਾਗ੍ਰਿਤੀ ਮਿਸ਼ਨ ਵੱਲੋਂ ਬਰਨਾਲਾ ਵਿਖੇ ਇੱਕ ਸੰਸਕਾਰ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਸੰਬੰਧੀ ਇੱਕ ਕਮੇਟੀ ਵੀ ਗਠਿਤ ਕੀਤੀ ਗਈ ਹੈ। ਇਸ ਦੌਰਾਨ ਵਿਸ਼ਵ ਜਾਗ੍ਰਿਤੀ ਮਿਸ਼ਨ ਵੱਲੋਂ ਪੂਜਨੀਕ ਸੁਧਾਂਸ਼ੂ ਜੀ ਮਹਾਰਾਜ ਦੇ ਪ੍ਰਵਚਨਾਂ ਅਤੇ ਮਿਸ਼ਨ ਨਾਲ ਸੰਬੰਧਿਤ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਹੋਈ ਹੈ। ਇਸ ਸਮੇਂ ਦੌਰਾਨ ਸੁਆਮੀ ਰਿਤਨੇਸਾ ਨੰਦ, ਦੀਪਕ ਸੋਨੀ ਬਾਂਸਲ ਆਸਥਾ ਵਾਲੇ, ਘਣਸ਼ਿਆਮ ਦਾਸ ਬਾਂਸਲ ਆਸਥਾ ਵਾਲੇ, ਸ਼ਸ਼ੀਕਾਂਤ ਚੋਪੜਾ, ਤੇਜ ਕੁਮਾਰ ਤੇਜੀ, ਰਾਜੇਸ਼ ਭੂਟਾਨੀ, ਪ੍ਰਿੰਸੀਪਲ ਰਾਕੇਸ਼ ਗਰਗ, ਰਾਕੇਸ਼ ਜਿੰਦਲ, ਬਬੀਤਾ ਜਿੰਦਲ, ਕਾਂਤੀ ਸਰੂਪ ਸ਼ਰਮਾ, ਸੰਜੀਵ ਕੁਮਾਰ ਸਾਲੂ, ਮਨਜੀਤ ਕਾਂਸਲ, ਰਾਕੇਸ਼ ਨੋਨੀ, ਅਜੇ ਅਲੀਪੁਰੀਆ, ਵਿਸ਼ਵ ਜਾਗ੍ਰਿਤੀ ਮਿਸ਼ਨ ਪਟਿਆਲਾ, ਬਠਿੰਡਾ ਅਤੇ ਹੋਰਨਾਂ ਮੰਡਲਾਂ ਤੋਂ ਪਹੁੰਚੇ ਹੋਏ ਸ਼ਰਧਾਲੂ ਹਾਜ਼ਰ ਸਨ।

About The Author

You may have missed