ਅਰਸ਼ਦੀਪ ਸਿੰਘ ਨੂੰ ਮੈਨੇਜਮੈਂਟ ਕਮੇਟੀ , ਪ੍ਰਿੰਸੀਪਲ ਅਤੇ ਸਮੁੱਚੀ ਸੰਸਥਾ ਵੱਲੋਂ ਕੀਤਾ ਗਿਆ ਸਨਮਾਨਿਤ

IMG-20251127-WA0002.jpg

ਬਰਨਾਲਾ-27ਨਵੰਬਰ(ਰਾਕੇਸ਼ ਜੇਠੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨਾਮਵਰ ਸੰਸਥਾ ਬਰਨਾਲਾ ਜ਼ਿਲ੍ਹੇ ਦਾ ਮਾਣ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਸਮੂੱਚੀ ਮੈਨੇਜਮੈਂਟ ਕਮੇਟੀ ਅਤੇ ਉੱਘੇ ਸਮਾਜ ਸੇਵੀ ਸੰਸਥਾ ਪ੍ਰਧਾਨ ਸ੍ਰ ਭੋਲਾ ਸਿੰਘ ਵਿਰਕ ਜੀ ਅਤੇ ਸੰਸਥਾ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ ਜੀ ਵੱਲੋਂ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੀ ਕੜੀ ਤਹਿਤ ਕਾਲਜ ਦੇ ਹੋਣਹਾਰ ਵਿਦਿਆਰਥੀ ਅਰਸ਼ਦੀਪ ਸਿੰਘ ,ਬੀ ਏ ਭਾਗ ਤੀਜਾ ਪਿੰਡ ਧਨੌਲਾ ਵਾਸੀ ਜੋ ਕਿ ਸਰਬਪੱਖੀ ਗੁਣਾਂ ਦਾ ਧਾਰਨੀ ਹੈ ਜੋ ਕਾਲਜ ਦੀ ਹਰ ਇੱਕ ਗਤੀਵਿਧੀ ਦਾ ਹਿੱਸਾ ਬਣਕੇ ਨਾਮਨਾ ਖੱਟਦਾ ਹੈ ਅਤੇ ਕਾਲਜ ਵੱਲੋਂ ਦਿੱਤੀ ਹਰ ਇੱਕ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਵਿੱਚ ਮੋਹਰੀ ਅਤੇ ਅਨੁਸ਼ਾਸਨ ਦਾ ਧਾਰਨੀ ਹੋਣ ਕਰਕੇ ਕਾਲਜ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਅਤੇ ਸੰਸਥਾ ਪ੍ਰਧਾਨ ਸ੍ਰ ਭੋਲਾ ਸਿੰਘ ਵਿਰਕ ਜੀ ਅਤੇ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ ਜੀ ਵੱਲੋਂ ਉਹਨਾਂ ਦੇ ਘਰ ਪਿੰਡ ਧਨੌਲਾ ਵਿਖੇ ਜਾਕੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਜਿਸ ਨੂੰ ਅਮਲੀ ਰੂਪ ਪ੍ਰਦਾਨ ਕਰਦਿਆਂ ਅੱਜ ਉਹਨਾਂ ਦੇ ਘਰ ਸੰਸਥਾ ਪ੍ਰਧਾਨ ਸ੍ਰ ਭੋਲਾ ਸਿੰਘ ਵਿਰਕ ਜੀ,ਸੰਸਥਾ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ, ਪ੍ਰੋਫੈਸਰ ਮਿੱਠੂ ਪਾਠਕ ਅਤੇ ਪ੍ਰੋ ਸੁਖਵਿੰਦਰ ਕੌਰ ਨੇ ਉਹਨਾਂ ਦੇ ਪਿੰਡ ਧਨੌਲਾ ਵਿਖੇ ਉਹਨਾਂ ਦੇ ਘਰ ਪਹੁੰਚ ਕੇ ਅਰਸ਼ਦੀਪ ਸਿੰਘ ਨੂੰ ਸੰਸਥਾ ਵਿੱਚ ਨਿਭਾਈ ਚੰਗੀ ਭੂਮਿਕਾ ਉਸ ਦੀ ਚੰਗੀ ਕਾਬਲੀਅਤ ਲਈ ਸਨਮਾਨਿਤ ਕੀਤਾ ਜਿਸ ਤਹਿਤ ਅਰਸ਼ਦੀਪ ਸਿੰਘ ਦੇ ਮਾਤਾ ਅੰਤਰਪ੍ਰੀਤ ਕੌਰ ਅਤੇ ਪਿਤਾ (ਏ ਐੱਸ ਆਈ) ਸ੍ਰ ਅਮਰੀਕ ਸਿੰਘ ਨੂੰ ਲੋਈ ਤੇ ਸ਼ਾਲ ਪਾਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੂੰ ਵੀ ਲੋਈ ਪਾਕੇ ਦਸਤਾਰ ਸਮੇਤ ਸਾਰੇ ਬਸਤਰ ਅਤੇ 11000 ਰੁਪਏ ਨਗਦ ਰਾਸ਼ੀ , ਪ੍ਰਸੰਸਾ ਪੱਤਰ ਅਤੇ ਗਿਫ਼ਟ ਦੇਕੇ ਸਨਮਾਨਿਤ ਕੀਤਾ ਗਿਆ।ਇਸ ਖੁਸ਼ੀ ਮੌਕੇ ਸਨਮਾਨਿਤ ਕਰਦਿਆਂ ਸੰਸਥਾ ਪ੍ਰਧਾਨ ਸ੍ਰ ਭੋਲਾ ਸਿੰਘ ਵਿਰਕ ਜੀ ਨੇ ਬੋਲਦਿਆਂ ਕਿਹਾ ਸ੍ਰ ਅਮਰੀਕ ਸਿੰਘ (ਏ ਐੱਸ ਆਈ ਪੰਜਾਬ ਪੁਲਿਸ)ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਘਰ ਅਰਸ਼ਦੀਪ ਸਿੰਘ ਵਰਗਾ ਹੋਣਹਾਰ ਬੇਟਾ ਪੈਦਾ ਹੋਇਆ ਹੈ ਇਸ ਕਲਯੁੱਗ ਦੇ ਸਮੇਂ ਵਿੱਚ ਇੱਕ ਪੰਜਾਬ ਪੁਲਿਸ ਅਧਿਕਾਰੀ ਦਾ ਪੁੱਤਰ ਹੋਣਹਾਰ, ਆਗਿਆਕਾਰੀ, ਮਿਹਨਤੀ ਅਤੇ ਨਰਮ ਸੁਭਾਅ ਦਾ ਮਾਲਕ ਹੋਣਾ ਸ੍ਰ ਅਮਰੀਕ ਸਿੰਘ ਦੀ ਮਿਹਨਤ ਅਤੇ ਚੰਗੇ ਕਰਮਾਂ ਦਾ ਨਤੀਜਾ ਹੈ। ਅੱਜ ਸਾਡੀ ਸੰਸਥਾ ਸਾਡੇ ਇਸ ਪਿਆਰੇ ਵਿਦਿਆਰਥੀ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੀ ਹੈ ਜਿਸ ਤੋਂ ਹੋਰ ਵਿਦਿਆਰਥੀਆ ਨੂੰ ਪ੍ਰੇਰਣਾ ਲੈਣ ਦੀ ਲੋੜ ਹੈ ਨਾਲ ਹੀ ਕਿਹਾ ਕਿ ਅਰਸ਼ਦੀਪ ਸਿੰਘ ਜਿੰਨ੍ਹਾਂ ਸਮਾਂ ਸਾਡੇ ਕਾਲਜ ਵਿੱਚ ਪੜ੍ਹਾਈ ਕਰੇਗਾ ਇਸ ਦੀ ਸਾਰੀ ਪੜ੍ਹਾਈ ਮੁਫ਼ਤ ਹੋਵੇਗੀ ਪੜ੍ਹਾਈ ਪੂਰੀ ਹੋਣ ਤੇ ਜੇਕਰ ਅਰਸ਼ਦੀਪ ਚਾਹੇਗਾ ਤਾਂ ਸੰਸਥਾ ਵਿੱਚ ਨੌਕਰੀ ਵੀ ਦਿੱਤੀ ਜਾਵੇਗੀ। ਪ੍ਰਿੰਸੀਪਲ ਸੰਸਥਾ ਡਾ ਸਰਬਜੀਤ ਸਿੰਘ ਕੁਲਾਰ ਜੀ ਨੇ ਵੀ ਬੋਲਦਿਆ ਕਿਹਾ ਕਿ ਅਰਸ਼ਦੀਪ ਸਿੰਘ ਵਰਗੇ ਵਿਰਲੇ ਵਿਦਿਆਰਥੀ ਹੁੰਦੇ ਹਨ ਜੋ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ ਆਪਣੇ ਅਧਿਆਪਕਾਂ ਦੇ ਦਿਲਾਂ ਵਿੱਚ ਸਥਾਨ ਬਣਾਉਣ ਵਿੱਚ ਸਫਲ ਹੁੰਦੇ ਹਨ ਪ੍ਰਮਾਤਮਾ ਸਾਡੇ ਇਸ ਹੋਣਹਾਰ ਵਿਦਿਆਰਥੀ ਨੂੰ ਹਮੇਸ਼ਾ ਤਰੱਕੀਆਂ ਦੇਵੇਂ ਅਤੇ ਇਸ ਪ੍ਰਾਪਤੀ ਦਾ ਸਿਹਰਾ ਇਸ ਦੇ ਮਾਪਿਆਂ ਨੂੰ ਜਾਂਦਾ ਹੈ ਜਿੰਨਾ ਨੇ ਐਨੇ ਚੰਗੇ ਸੰਸਕਾਰਾਂ ਦੀ ਗੁੜ੍ਹਤੀ ਨਾਲ ਇਸ ਨੂੰ ਪਾਲਿਆ ਹੈ।ਸਾਡੀ ਸੰਸਥਾ ਹਮੇਸ਼ਾ ਇਸ ਵਿਦਿਆਰਥੀ ਨਾਲ ਖੜ੍ਹੀ ਹੈ। ਅਖੀਰ ਵਿੱਚ ਅਰਸ਼ਦੀਪ ਸਿੰਘ ਦੇ ਮਾਪਿਆਂ ਸ੍ਰ ਅਮਰੀਕ ਸਿੰਘ ਅਤੇ ਮਾਤਾ ਅੰਤਰਪ੍ਰੀਤ ਕੌਰ ਵੱਲੋਂ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਸੀਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੇ ਸਹੀ ਸਮੇਂ ਤੇ ਸਹੀ ਸੰਸਥਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਚੋਣ ਕਰਕੇ ਆਪਣੇ ਬੇਟੇ ਨੂੰ ਇੱਕ ਅਜਿਹੀ ਸੰਸਥਾ ਨਾਲ ਜੋੜਿਆ ਜਿੱਥੇ ਵਿਦਿਆਰਥੀਆਂ ਨੂੰ ਗੰਭੀਰਤਾ ਨਾਲ ਘੋਖਿਆ ਜਾਂਦਾ ਹੈ ਅਤੇ ਵਿਦਿਆਰਥੀਆਂ ਦੇ ਚੰਗੇ ਗੁਣਾਂ ਦੀ ਕਦਰ ਕਰਕੇ ਉਤਸਾਹਿਤ ਕੀਤਾ ਜਾਂਦਾ ਹੈ ਜਿਸ ਨਾਲ ਮਾਪਿਆਂ ਦਾ ਵੀ ਮਾਣ ਵਧਦਾ ਹੈ ਸੰਸਥਾ ਹੋਣਹਾਰ ਵਿਦਿਆਰਥੀਆਂ ਨੂੰ ਘਰ ਜਾਕੇ ਸਨਮਾਨਿਤ ਕਰਦੀ ਹੈ ਜਿਵੇ ਅੱਜ ਸਾਡੇ ਬੇਟੇ ਅਰਸ਼ਦੀਪ ਨੂੰ ਕੀਤਾ ਹੈ ਦੂਜੇ ਪਾਸੇ ਸੰਸਥਾ ਅਜਿਹੇ ਪਰਉਪਕਾਰ ਵੀ ਕਰਦੀ ਹੈ ਕਿ ਜੋ ਵਿਦਿਆਰਥੀ ਜਾਣੇ ਅਣਜਾਣੇ ਆਪਣੀਆਂ ਮੰਜ਼ਲਾਂ ਦੇ ਰਸਤਿਆਂ ਤੋਂ ਭਟਕ ਜਾਂਦੇ ਹਨ ਉਹਨਾਂ ਨੂੰ ਸਮੇਂ ਸਮੇਂ ਤੇ ਸਾਂਭ ਕਿ ਮਾਪਿਆਂ ਦੀ ਸੇਵਾ ਦੇ ਯੋਗ ਬਣਾ ਕੇ ਸਹੀ ਰਸਤਿਆਂ ਤੇ ਤੋਰਨ ਦਾ ਉੱਦਮ ਵੀ ਕੀਤਾ ਜਾਂਦਾ ਹੈ ਅਸੀਂ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦਾ ਮੈਨੇਜਮੈਂਟ ਕਮੇਟੀ ਅਤੇ ਪ੍ਰਧਾਨ ਸ੍ਰ ਭੋਲਾ ਸਿੰਘ ਵਿਰਕ ਦਾ ਦਿਲੋਂ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਇਸ ਸੰਸਥਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਅਰਸ਼ਦੀਪ ਸਿੰਘ ਨੇ ਵੀ ਇਸ ਪ੍ਰਾਪਤੀ ਲਈ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਮੈਂ ਉਸ ਸੰਸਥਾ ਦਾ ਹਿੱਸਾ ਹਾਂ ਜਿੱਥੇ ਵਿਦਿਆਰਥੀਆਂ ਨੂੰ ਅਣਗੋਲਿਆਂ ਜਾਂ ਅਣਦੇਖਿਆ ਨੀ ਕੀਤਾ ਜਾਂਦਾ ਸਗੋਂ ਉਹਨਾਂ ਨੂੰ ਉਹਨਾਂ ਦੀਆਂ ਮੰਜ਼ਲਾਂ ਤੱਕ ਲਿਜਾਣ ਲਈ ਸੰਸਥਾ ਮੋਡੇ ਨਾਲ ਮੋਡਾ ਲਾਕੇ ਖੜਦੀ ਹੈ ਮੈਂ ਮਾਨਯੋਗ ਸੰਸਥਾ ਪ੍ਰਧਾਨ ਸ੍ਰ ਭੋਲਾ ਸਿੰਘ ਵਿਰਕ ਜੀ ਅਤੇ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਅਤੇ ਸਮੁੱਚੇ ਸਟਾਫ ਦਾ ਧੰਨਵਾਦ ਕਰਦਾ ਜਿੰਨਾ ਨੇ ਮੈਨੂੰ ਇਹ ਮਾਣ ਬਖਸ਼ਿਆ।ਇਸ ਮੋਕੇ ਸੰਸਥਾ ਪ੍ਰਧਾਨ ਸ੍ਰ ਭੋਲਾ ਸਿੰਘ ਵਿਰਕ, ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ,ਪ੍ਰੋ ਮਿੱਠੂ ਪਾਠਕ,ਪ੍ਰੋ ਸੁਖਵਿੰਦਰ ਕੌਰ, ਤੋਂ ਇਲਾਵਾ ਸਨਮਾਨਿਤ ਵਿਦਿਆਰਥੀ ਅਰਸ਼ਦੀਪ ਸਿੰਘ ਅਤੇ ਉਹਨਾਂ ਦੇ ਪਿਤਾ ਸ੍ਰ ਅਮਰੀਕ ਸਿੰਘ,ਮਾਤਾ ਸ੍ਰੀਮਤੀ ਅੰਤਰਪ੍ਰੀਤ ਕੌਰ, ਅਰਸ਼ਦੀਪ ਸਿੰਘ ਦੇ ਮਾਮਾ ਜੀ ਸ੍ਰ ਲਾਭ,ਤਾਈ ਗੁਰਮੀਤ ਕੌਰ, ਭੈਣਾਂ ਡਿੰਪੀ ਢਿਡਸਾ, ਸੁਖਪ੍ਰੀਤ ਕੌਰ, ਖੁਸ਼ਪ੍ਰੀਤ ਕੌਰ ਅਤੇ ਦੋਸਤ ਲਵਪ੍ਰੀਤ ਵਾਲੀਆਂ ਨੇ ਸ਼ਮੂਲੀਅਤ ਕੀਤੀ

About The Author

You may have missed