ਪਰਮਾਤਮਾ ਦਾ ਸਿਮਰਨ ਬਹੁਤ ਜ਼ਰੂਰੀ, ਇਹ ਤੁਹਾਡੇ ਅੰਦਰ ਵਸਦਾ ਹੈ—- ਸ਼੍ਰੀ ਸਿਧਾਂਸੂ ਜੀ ਮਹਾਰਾਜ

ਬਰਨਾਲਾ, 27 ਨਵੰਬਰ (ਸੁਖਵਿੰਦਰ ਸਿੰਘ ਭੰਡਾਰੀ)-ਵਿਸ਼ਵ ਜਾਗਰਤੀ ਮਿਸ਼ਨ ਬਰਨਾਲਾ ਮੰਡਲ ਵੱਲੋਂ ਨਵੀਂ ਅਨਾਜ ਮੰਡੀ ਬਰਨਾਲਾ ਵਿਖੇ ਕਰਵਾਏ ਜਾ ਰਹੇ ਵਿਰਾਟ ਭਗਤੀ ਸਤਿਸੰਗ (ਗੀਤਾ ਦਾ ਜੀਵਨ ਸੰਦੇਸ਼) ਦਾ ਆਯੋਜਨ ਕੀਤਾ ਗਿਆ। ਸਤਸੰਗ ਦੇ ਪਹਿਲੇ ਦਿਨ ਜਦੋਂ ਪੂਜਨੀਕ ਸ਼੍ਰੀ ਸੁਧਾਂਸ਼ੂ ਜੀ ਮਹਾਰਾਜ ਪੰਡਾਲ ਚ ਪਹੁੰਚੇ ਤਾਂ ਇਹਨਾਂ ਦਾ ਸੁਆਮੀ ਅੰਮ੍ਰਿਤਾ ਨੰਦ, ਪੰਡਤ ਰਾਕੇਸ਼ ਕੁਮਾਰ ਗੌਡ, ਸੂਰਿਆ ਕਾਂਤ ਸ਼ਾਸਤਰੀ, ਦੀਪਕ ਸੋਨੀ ਬਾਂਸਲ ਆਸਥਾ ਵਾਲੇ, ਸ਼ਸ਼ੀਕਾਂਤ ਚੋਪੜਾ, ਘਣਸ਼ਿਆਮ ਦਾਸ ਬਾਂਸਲ, ਸੰਜੀਵ ਸ਼ਾਲੂ, ਰਾਜੇਸ਼ ਭੂਟਾਨੀ, ਰਾਕੇਸ਼ ਜਿੰਦਲ ਆਦਿ ਨੇ ਸ਼੍ਰੀ ਸੁਧਾਂਸ਼ੂ ਜੀ ਮਹਾਰਾਜ ਦਾ ਸਨਮਾਨ ਕੀਤਾ। ਭਗਵਾਨ ਗਣਪਤੀ ਜੀ ਦੀ ਵੰਦਨਾ ਅਤੇ ਜੋਤੀ ਪ੍ਰਚੰਡ ਕਰਕੇ ਪ੍ਰੋਗਰਾਮ ਸ਼ੁਰੂ ਹੋਇਆ। ਇਸ ਉਪਰੰਤ ਸਤਸੰਗ ਦੇ ਪਹਿਲੇ ਦਿਨ ਆਪਣੇ ਪ੍ਰਵਚਨਾਂ ਰਾਹੀਂ ਸੰਬੋਧਨ ਕਰਦਿਆਂ ਸ਼੍ਰੀਸੁਧਾਂਸ਼ੂ ਜੀ ਮਹਾਰਾਜ ਨੇ ਕਿਹਾ ਕਿ ਪਰਮਾਤਮਾ ਬਾਹਰੋਂ ਨਹੀਂ ਮਿਲਦਾ, ਇਹ ਤੁਹਾਡੇ ਅੰਦਰ ਵੱਸਦਾ ਹੈ। ਹਰ ਵਿਅਕਤੀ ਲਈ ਪ੍ਰਮਾਤਮਾ ਦਾ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ। ਆਪਣੇ ਭਗਵਾਨ ਨੂੰ ਲੱਭਣ ਲਈ ਆਪਣੇ ਅੰਦਰ ਦੀ ਪਿਆਸ ਨੂੰ ਜਗਾਉਣਾ ਜਰੂਰੀ ਹੈ। ਆਪਣੇ ਪ੍ਰਭੂ ਨੂੰ ਮਿਲਣ ਦਾ ਸਮਾਂ ਨਿਸ਼ਚਿਤ ਕਰੋ। ਜਿਹੜਾ ਵਿਅਕਤੀ ਜਿੰਨਾ ਸ਼ਾਂਤ ਹੋਵੇਗਾ ਉਨਾ ਹੀ ਖੁਸ਼ ਹੋਵੇਗਾ। ਉਨ੍ਹਾਂ ਭਜਨ ਗਾ ਕੇ ਸ਼ਰਧਾਲੂਆਂ ਨੂੰ ਝੂੰਮਣ ਲਾ ਦਿੱਤਾ। ਉਹਨਾਂ ਕਿਹਾ ਕਿ 30 ਨਵੰਬਰ ਦਿਨ ਐਤਵਾਰ ਨੂੰ ਦੁਪਹਿਰੇ 12 ਵੱਜ ਗਏ 15 ਮਿੰਟ ਤੇ ਗੁਰਮੰਤਰ ਦੀਕਸ਼ਾ ਗ੍ਰਹਿਣ ਕਰਕੇ ਪੂਰਨ ਤੌਰ ਤੇ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਸ੍ਰੀ ਸੁਧਾਂਸ਼ੂ ਜੀ ਮਹਾਰਾਜ ਜੀ ਦੇ ਅਨਿਲ ਭਗਤ ਅਜੇ ਅਲੀਪੁਰੀਆ ਨੇ ਦੱਸਿਆ ਕਿ ਪੂਜਨੀਕ ਸੁਧਾਂਸ਼ੂ ਜੀ ਮਹਾਰਾਜ ਲੋੜਵੰਦ ਬੱਚਿਆਂ ਲਈ ਸਕੂਲ, ਕਾਲਜ ਰਹੇ ਹਨ ਅਤੇ ਚੈਰੀਟੇਬਲ ਹਸਪਤਾਲ ਵੀ ਚਲਾ ਰਹੇ ਹਨ। ਸੁਆਮੀ ਜੀ ਨੇ 108 ਸੰਸਕਾਰ ਕੇਂਦਰ ਖੋਲ੍ਹਣ ਦਾ ਵੀ ਫ਼ੈਸਲਾ ਕੀਤਾ ਹੈ। ਇਸ ਦੌਰਾਨ ਸ਼ਰਧਾਲੂਆਂ ਦੇ ਬੈਠਣ ਲਈ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਲੰਟੀਅਰ ਸ਼ਰਧਾਲੂਆਂ ਨੂੰ ਹਰ ਕਿਸਮ ਦੀ ਸਹੂਲਤ ਪ੍ਰਦਾਨ ਕਰ ਰਹੇ ਸਨ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਿਆਰਾ ਲਾਲ ਰਾਏਸਰ ਵਾਲੇ, ਐਡਵੋਕੇਟ ਸੋਮ ਦੱਤ ਸ਼ਰਮਾ, ਅਨਿਲ ਦੱਤ ਸ਼ਰਮਾ, ਪ੍ਰਿੰਸੀਪਲ ਰਾਕੇਸ਼ ਗਰਗ, ਪਵਨ ਕੁਮਾਰ ਪ੍ਰੋਪਰਟੀ ਡੀਲਰ, ਅਮਰਜੀਤ ਕਾਲੇਕੇ, ਰਾਜ ਕੁਮਾਰ ਰੈੱਡ ਕਰਾਸ ਵਾਲੇ, ਤੇਜ ਕੁਮਾਰ ਤੇਜ਼ੀ, ਅਰੁਣ ਕੁਮਾਰ ਬਾਂਸਲ, ਵਿਨੋਦ ਕੁਮਾਰ ਸ਼ਰਮਾ, ਵਿਜੇ ਭੰਡਾਰੀ, ਜਨਕ ਰਾਜ ਗੋਇਲ, ਕਾਂਤੀ ਸਰੂਪ ਸ਼ਰਮਾ, ਰਾਕੇਸ਼ ਕੁਮਾਰ ਬਬਲੀ, ਬਬੀਤਾ ਜਿੰਦਲ, ਸੰਜੀਵ ਕੁਮਾਰ ਸਾਲੁ, ਗਿਆਨ ਚੰਦ ਉੱਪਲੀ, ਰਾਮੇਸ਼ਵਰ ਦਾਸ ਰਾਮੂ ਆਦਿ ਹਾਜ਼ਰ ਸਨ।




