ਕਾਰ ਵਿੱਚ ਵੱਜਿਆ ਟਰਾਲਾ, ਜਾਨ ਮਾਲ ਦੇ ਨੁਕਸਾਨ ਤੋਂ ਰਿਹਾ ਬਚਾ

PrimeKhabarPunjab Accident

ਹੰਡਿਆਇਆ-26ਨਵੰਬਰ (ਰਾਕੇਸ਼ ਜੇਠੀ)- ਅੱਜ ਬਰਨਾਲਾ-ਮਾਨਸਾ ਰੋਡ ਤੇ ਕਸਬਾ ਹੰਡਿਆਇਆ ਦੀ ਗਊਸ਼ਾਲਾ ਨਜ਼ਦੀਕ ਟਰਾਲੇ ਦੁਆਰਾ ਕਾਰ ਨੂੰ ਟੱਕਰ ਮਾਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਹਰਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੂਲੋਵਾਲ ਆਪਣੀ ਕਾਰ ਪੀਬੀ 01 ਡੀ 3166 ਤੇ ਸਿਰਸਾ ਤੋਂ ਬਰਨਾਲਾ ਵੱਲ ਜਾ ਰਿਹਾ ਸੀ ਤਾਂ ਅਚਾਨਕ ਹੰਡਿਆਇਆ ਦੀ ਗਊਸ਼ਾਲਾ ਨਜ਼ਦੀਕ ਇੱਕ ਟਰਾਲੇ ਵਾਲੇ ਨੇ ਪਿੱਛੋਂ ਆ ਕੇ ਟੱਕਰ ਮਾਰ ਦਿੱਤੀ। ਟਰਾਲੇ ਦਾ ਨੰਬਰ ਪੀਬੀ 13 ਬੀਐਸ 6990 ਹੈ। ਇਸ ਹਾਦਸੇ ਨਾਲ ਕਾਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਤੋਂ ਬਚਾ ਰਿਹਾ। ਕਾਰ ਸਵਾਰ ਹਰਜੋਤ ਸਿੰਘ ਨੇ ਦੱਸਿਆ ਕਿ ਉਹ ਕਾਰ ਵਿੱਚ ਇਕੱਲਾ ਹੀ ਡਰਾਈਵ ਕਰ ਰਿਹਾ ਸੀ ਅਤੇ ਉਸਨੇ ਇਸ ਹਾਦਸੇ ਦੀ ਸੂਚਨਾ ਪੁਲਿਸ ਚੌਂਕੀ ਹੰਡਿਆਇਆ ਵਿਖੇ ਕਰ ਦਿੱਤੀ ਹੈ।

About The Author

You may have missed