ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਦਾਸ ਤੋਤਾ (ਆਪ ਆਗੂ) ਨੇ “ਆਪ” ਪਾਰਟੀ ਤੋਂ ਦਿੱਤਾ ਅਸਤੀਫ਼ਾ

ਸੰਸਦ ਮੈਂਬਰ ਅਤੇ ਹਲਕਾ ਇੰਚਾਰਜ ਲੋੜ ਪੈਣ ਤੇ ਫੋਨ ਨਹੀਂ ਚੱਕਦੇ
ਬਰਨਾਲਾ, 21 ਨਵੰਬਰ(ਰਾਕੇਸ਼ ਜੇਠੀ)-ਬਰਨਾਲਾ ਦੇ ਨੇੜਲੇ ਪਿੰਡ ਧਨੌਲਾ ਖੁਰਦ ਵਸਨੀਕ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਦਾਸ ਤੋਤਾ ਨੇ ਆਮ ਆਦਮੀ ਪਾਰਟੀ ਤੋਂ ਅਚਨਚੇਤ ਅਸਤੀਫ਼ਾ ਦੇ ਦਿੱਤਾ । ਹਰਿੰਦਰ ਦਾਸ ਲੋਕ ਸਭਾ ਚੋਣਾਂ ਵੇਲੇ ਗੁਰਮੀਤ ਸਿੰਘ ਮੀਤ ਹੇਅਰ ਦੀ ਸੰਸਦ ਮੈਂਬਰੀ ਦੀ ਚੋਣ ਮੌਕੇ ਕਾਂਗਰਸ ਛੱਡਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਹਰਿੰਦਰ ਦਾਸ ਤੋਤਾ ਨੇ ਕਿਹਾ ਕੇ ਮੈਂ ਆਪਣੇ ਵਰਕਰਾਂ ਸਮੇਤ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਸਮੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਕੇ ਆਪ ਪਾਰਟੀ ਦੀ ਜਿੱਤ ਯਕੀਨੀ ਬਣਾਈ, ਤਨੋ ਮਨੋ ਪਾਰਟੀ ਦੀ ਸੇਵਾ ਕੀਤੀ। ਪਰ ਹੁਣ ਗੁਰਮੀਤ ਸਿੰਘ ਮੀਤ ਹੇਅਰ ਸੰਸਦ ਮੈਂਬਰ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਲੋੜ ਪੈਣ ਤੇ ਫੋਨ ਨਹੀਂ ਚੱਕਦੇ ਅਤੇ ਨਾਂ ਹੀ ਕੋਈ ਕੰਮ ਕਰਦੇ ਹਨ। ਕੰਮ ਵੀ ਮੇਰੇ ਆਵਦੇ ਨਹੀਂ ਜਨਤਾ ਵਾਸਤੇ ਕਰਨੇ ਹੁੰਦੇ ਨੇ। ਵਰਕਰ ਸਾਨੂੰ ਬਾਰ ਬਾਰ ਕੰਮ ਨੂੰ ਕਹਿਂਦੇ ਹਨ। ਪ੍ਰਸ਼ਾਸਨ ਜਨਤਾ ਦੇ ਕੰਮ ਨਹੀਂ ਕਰਦਾ। ਇਸ ਲਈ ਦੁੱਖੀ ਹੋਕੇ ਮੈਂ ਪਾਰਟੀ ਨੂੰ ਅਲਵਿਦਾ ਕਹਿਣ ਦਾ ਮਨ ਬਣਾਕੇ ਅੱਜ ਅਸਤੀਫ਼ਾ ਦਿੰਦਾ ਹਾਂ। ਅੱਗੇ ਬੋਲਦਿਆਂ ਉਹਨਾ ਕਿਹਾ ਕੇ ਪਾਰਟੀ ਵਰਕਰਾਂ ਦੀ ਪਾਰਟੀ ਵਿੱਚ ਕੋਈ ਪੁੱਛ ਨਹੀਂ ਸਗੋਂ ਛਿੱਟੇਮਾਰਾ ਨੂੰ ਮੂਹਰੇ ਰੱਖਿਆ ਜਾਂਦਾ ਹੈ। ਸੋ ਇਸ ਕਰਕੇ ਮੈਂ ਆਉਣ ਵਾਲੇ ਸਮੇਂ ਵਿੱਚ ਵਰਕਰਾਂ ਨਾਲ ਸਲਾਹ ਕਰਕੇ ਅਗਲੀ ਰਣਨੀਤੀ ਬਣਾਕੇ ਸਾਹਮਣੇ ਆਵਾਂਗਾ।

