ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਦਾ ਵਿਦਿਅਕ ਦੌਰਾ

ਹੰਡਿਆਇਆ-10ਨਵੰਬਰ(ਰਾਕੇਸ਼ ਜੇਠੀ)- ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਿਦਿਅਕ ਦੌਰਾ ਆਯੋਜਿਤ ਕੀਤਾ ਗਿਆ। ਇਸ ਵਿਦਿਅਕ ਦੌਰੇ ਦੇ ਦੌਰਾਨ ਨੌਵੀਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਧਿਆਪਕ ਪ੍ਰਿਤਪਾਲ ਸਿੰਘ, ਰਮਨਦੀਪ ਸਿੰਗਲਾ ,ਮੋਨੂ ਗੁਪਤਾ, ਮੈਡਮ ਅਮੀਤੂ , ਹਰਸ਼ਾ ਰਾਣੀ ਅਤੇ ਕਿਰਨਜੋਸ਼ੀ ਦੀ ਯੋਗ ਅਗਵਾਈ ਹੇਠ ਲਗਭਗ 100 ਵਿਦਿਆਰਥੀਆਂ ਨੂੰ ਗੁਰਦੁਆਰਾ ਰਾੜਾ ਸਾਹਿਬ ਅਤੇ ਅਨੰਦਪੁਰ ਸਾਹਿਬ ਵਿੱਚ ਸਥਿਤ ਵਿਰਾਸਤ ਏ ਖਾਲਸਾ ਦੇ ਦਰਸ਼ਨ ਕਰਵਾਏ ਗਏ ਅਤੇ ਜਮਾਤ ਛੇਵੀਂ ਡੀ ਅਤੇ ਅੱਠਵੀਂ ਕਲਾਸ ਨੂੰ ਮੈਡਮ ਪ੍ਰਵੀਨ ਕੁਮਾਰੀ ,ਮਨਿੰਦਰ ਕੌਰ ,ਕੋਮਲ ਗੋਇਲ, ਜੋਤੀ ਫੁਟੇਲਾ ਦੀ ਯੋਗ ਅਗਵਾਈ ਵਿੱਚ ਲਗਭਗ 100 ਵਿਦਿਆਰਥੀਆਂ ਨੂੰ ਤਲਵੰਡੀ ਸਾਬੋ ਵਿਖੇ ਸਥਿਤ ਗੁਰਦੁਆਰਾ ਦਮਦਮਾ ਸਾਹਿਬ ਅਤੇ ਬਠਿੰਡਾ ਵਿਖੇ ਰੋਜ਼ਗਾਰਡਨ ਅਤੇ ਥਰਮਲ ਪਲਾਂਟ ਵਿਖੇ ਲਿਜਾਇਆ ਗਿਆ।
ਇਸ ਵਿਦਿਅਕ ਟੂਰ ਦੇ ਨੋਡਲ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੀਐਮ ਸ਼੍ਰੀ ਸਕੀਮ ਦੇ ਤਹਿਤ ਵਿਦਿਆਰਥੀਆਂ ਨੂੰ ਪੰਜਾਬ ਦੇ ਵੱਖ-ਵੱਖ ਧਾਰਮਿਕ ਅਤੇ ਵਿਰਾਸਤੀ ਸਥਾਨਾਂ ਦੀ ਜਾਣਕਾਰੀ ਦੇਣ ਲਈ ਵਿਦਿਅਕ ਦੌਰੇ ਕਰਵਾਏ ਜਾ ਰਹੇ ਹਨ। ਉਹਨਾਂ ਦੇ ਅਨੁਸਾਰ ਇਸ ਇਹਨਾਂ ਵਿਦਿਅਕ ਦੌਰਿਆਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਪੰਜਾਬ ਦੀ ਧਾਰਮਿਕ ਵਿਰਾਸਤ, ਇਤਿਹਾਸ ਅਤੇ ਸੱਭਿਆਚਾਰ ਦੇ ਪ੍ਰਤੀ ਰੁਝਾਨ ਅਤੇ ਪ੍ਰੇਮ ਪੈਦਾ ਕਰਨਾ ਹੈ ਅਤੇ ਉਹਨਾਂ ਵਿੱਚ ਉੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਅਤੇ ਉਹਨਾਂ ਨੂੰ ਵਿਕਸਿਤ ਕਰਨਾ ਹੈ।

