ਖੁੱਡੀਕਲਾਂ ਸਕੂਲ ਵਿਖੇ ਅੱਖਾਂ ਦੀ ਰੌਸ਼ਨੀ ਦਾ ਚੈੱਕਅਪ ਕੈਂਪ ਆਯੋਜਿਤ

Primekhabarpunjab Khudikalann

ਖੁੱਡੀਕਲਾਂ-10ਨਵੰਬਰ(ਰਾਕੇਸ਼ ਜੇਠੀ)- ਸਿਵਿਲ ਡਿਫੈਂਸ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਟੀ ਬੇਨਿਥ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਜ਼ਿਲਾ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲਾ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿਚ ਅੱਖਾਂ ਦੀ ਰੌਸ਼ਨੀ ਦੇ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ। ਉਸ ਲੜੀ ਦੇ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀਕਲਾਂ ਵਿਖੇ ਅੱਖਾਂ ਦੀ ਰੌਸ਼ਨੀ ਦਾ ਚੈੱਕਅਪ ਆਯੋਜਿਤ ਹੋਇਆ। ਜਿਸਦੀ ਪ੍ਰਧਾਨਗੀ ਸਕੂਲ ਦੇ ਇੰਚਾਰਜ ਮੈਡਮ ਅਵਿਨਾਸ਼ ਕੌਰ ਜੀ ਨੇ ਕੀਤੀ। ਅੱਖਾਂ ਦੀ ਰੌਸ਼ਨੀ ਦੇ ਚੈੱਕਅਪ ਦੀ ਸੇਵਾ (ਪ੍ਰੇਮ ਆਈ ਹੌਸਪੀਟਲ) ਦੇ ਐਮਡੀ ਡਾਕਟਰ ਰੂਪੇਸ਼ ਸਿੰਗਲਾ ਜੀ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਬਾਖੂਬੀ ਨਿਭਾਈ। ਓਹਨਾ ਦੀ ਟੀਮ ਵੱਲੋਂ ਸਕੂਲ ਦੇ 359 ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਚੈਕ ਕੀਤੀ ਗਈ। ਕੁੱਝ ਨੂੰ ਦਵਾਈ ਅਤੇ ਕਈਆਂ ਨੂੰ ਫਰੀ ਐਨਕਾਂ ਦੇਣ ਦੀ ਗੱਲ ਆਖੀ ਗਈ।

ਜਿਕਰਯੋਗ ਹੈ ਕਿ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਦੇ ਇੰਚਾਰਜ ਮੈਡਮ ਅਵਿਨਾਸ਼ ਕੌਰ ਅਤੇ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਰੂਪੇਸ਼ ਸਿੰਗਲਾ ਨੇ ਮੋਬਾਇਲ ਫੋਨ ਅਤੇ ਟੈਲੀਵਿਜ਼ਨ ਤੋਂ ਦੂਰ ਰਹਿਣ ਲਈ ਅਪੀਲ ਕੀਤੀ। ਅੱਖਾਂ ਵਿੱਚ ਕਿਸੇ ਕਿਸਮ ਦੀ ਦਿਕੱਤ ਆਉਣ ਤੇ ਅੱਖਾਂ ਦੇ ਮਾਹਿਰ ਡਾਕਟਰ ਨੂੰ ਸੰਪਰਕ ਕਰਨ ਬਾਰੇ ਕਿਹਾ ਗਿਆ। ਮਿੱਟੀ ਘੱਟੇ, ਮੱਖੀ ਮੱਛਰ ਤੋਂ ਅੱਖਾਂ ਨੂੰ ਬਚਾਉਣ ਲਈ ਸਧਾਰਨ ਚਸ਼ਮੇ ਦੀ ਵਰਤੋਂ ਕਰਨ ਲਈ ਸਲਾਹ ਦਿੱਤੀ ਗਈ। ਇਸ ਕੈਂਪ ਵਿੱਚ ਸਿਵਿਲ ਡਿਫੈਂਸ ਟੀਮ ਦੇ ਮੈਂਬਰ ਡਾ.ਪੰਮਪੌਸ਼ ਕੌਲ, ਸ.ਭਰਪੂੂਰ ਸਿੰਘ, ਸ਼ੀ੍ਮਤੀ ਰਣਜੀਤ ਕੌਰ ਵਿਸ਼ੇਸ਼ ਤੌਰ ਤੇ ਹਾਜਿਰ ਰਹੇ।

PrimekhabarPunjab

About The Author

You may have missed