ਟਰਾਈਡੈਂਟ ਗਰੁੱਪ ਦੇ ‘ਫਰੀ ਮੈਗਾ ਮੈਡੀਕਲ ਕੈਂਪ 2025 ਦਾ ਦੂਜਾ ਪੜਾਅ ਮੁਕੰਮਲ, ਤੀਜਾ ਪੜਾਅ 12 ਨਵੰਬਰ ਤੋਂ ਹੋਵੇਗਾ ਸ਼ੁਰੂ

20251108_192104.jpg

– ਦੋਵੇਂ ਪੜ੍ਹਾਵਾਂ ਤਹਿਤ ਹਜ਼ਾਰਾਂ ਲੋਕਾਂ ਨੇ ਲਿਆ ਲਾਭ, ਪਦਮਸ਼੍ਰੀ ਰਾਜਿੰਦਰ ਗੁਪਤਾ ਸਦਕਾ ਹੀ ਮੁਫ਼ਤ ਮਿਲੀਆਂ ਮਾਹਿਰ ਡਾਕਟਰਾਂ ਦੀਆਂ ਸਹੂਲਤਾਂ : ਮਰੀਜ਼

ਬਰਨਾਲਾ, 8 ਨਵੰਬਰ (ਰਾਕੇਸ਼ ਜੇਠੀ) : ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਸ਼ੁਰੂ ਕੀਤੇ ਗਏ ‘ਫਰੀ ਮੈਗਾ ਮੈਡੀਕਲ ਕੈਂਪ 2025’ ਦਾ 8 ਨਵੰਬਰ ਨੂੰ ਦੂਜਾ ਪੜਾਅ ਮੁਕੰਮਲ ਹੋ ਗਿਆ ਹੈ, ਜਿੱਥੇ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰਾਂ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 8 ਨਵੰਬਰ ਨੂੰ ਕੈਂਪ ਦੇ ਤੀਜ਼ੇ ਦਿਨ ਪੁੱਜੇ ਹਜ਼ਾਰਾਂ ਲੋਕਾਂ ਨੇ ਇਸ ਨੇਕ ਉਪਰਾਲੇ ਲਈ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ, ਸੀ.ਐੱਸ.ਆਰ ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ ਸ਼੍ਰੀ ਅਭਿਸ਼ੇਕ ਗੁਪਤਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਦਕਾ ਹੀ ਸਾਨੂੰ ਆਪਣੇ ਸ਼ਹਿਰ ’ਚ ਸੀ.ਐੱਮ.ਸੀ. ਵਰਗੇ ਵੱਡੇ ਹਸਪਤਾਲ ਦੀਆਂ ਸਹੂਲਤਾਂ ਮੁਫ਼ਤ ’ਚ ਮਿਲੀਆਂ ਹਨ, ਨਹੀਂ ਤਾਂ ਸਾਡੀ ਇਨੀ ਪਹੁੰਚ ਨਹੀਂ ਸੀ ਕਿ ਅਸੀਂ ਆਪਣੇ ਇਲਾਜ਼ ਲਈ ਉੱਥੇ ਜਾ ਸਕੀਏ। ਲੋਕਾਂ ਨੇ ਉਮੀਦ ਜਤਾਈ ਕਿ ਟਰਾਈਡੈਂਟ ਗਰੁੱਪ ਭਵਿੱਖ ’ਚ ਵੀ ਅਜਿਹੇ ਉਪਰਾਲੇ ਬਰਨਾਲਾ ਵਾਸੀਆਂ ਲਈ ਕਰਦਾ ਰਹੇਗਾ। ਇਸ ਮੈਗਾ ਕੈਂਪ ਨੇ ਨਾ ਸਿਰਫ਼ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਹਨ, ਸਗੋਂ ਟਰਾਈਡੈਂਟ ਗਰੁੱਪ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ ਹੈ।
ਇਸ ਕੈਂਪ ’ਚ ਪੁੱਜੇ ਮਰੀਜ਼ਾਂ ਵੱਲੋਂ ਟਰਾਈਡੈਂਟ ਗਰੁੱਪ ਦੀ ਸ਼ਲਾਘਾ ਕਰਦਿਆਂ 4 ਬਾਕਸ ਕੱਢੋ
– ਤੀਜ਼ਾ ਪੜਾਅ 12 ਨਵੰਬਰ ਤੋਂ ਹੋਵੇਗਾ ਸ਼ੁਰੂ
ਅੱਜ 8 ਨਵੰਬਰ ਨੂੰ ਕੈਂਪ ਦਾ ਦੂਜਾ ਪੜਾਅ ਮੁਕੰਮਲ ਹੋ ਗਿਆ ਹੈ ਤੇ ਹੁਣ ਤੱਕ ਹਜ਼ਾਰਾਂ ਹੀ ਮਰੀਜ਼ ਇਸ ਕੈਂਪ ਦਾ ਲਾਹਾ ਲੈ ਚੁੱਕੇ ਹਨ। ਤੀਜਾ ਪੜਾਅ 12 ਨਵੰਬਰ ਤੋਂ ਸ਼ੁਰੂ ਹੋਵੇਗਾ ਭਾਵ ਹਰੇਕ ਹਫ਼ਤੇ ਦੇ ਤਿੰਨ ਦਿਨ ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ। 12, 13, 14 ਨਵੰਬਰ, 19, 20, 21 ਨਵੰਬਰ, 26, 27, 28 ਨਵੰਬਰ ਅਤੇ 3, 4, 5 ਦਸੰਬਰ ਤੱਕ ਜਾਰੀ ਰਹੇਗਾ। ਇਸ ਮੌਕੇ ਟਰਾਈਡੈਂਟ ਗਰੁੱਪ ਦੇ ਸਟਾਫ਼ ਮੈਂਬਰਾਂ ਕੈਂਪ ਇੰਚਾਰਜ਼ ਪਵਨ ਸਿੰਗਲਾ, ਚਰਨਜੀਤ ਸਿੰਘ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ, ਰੁਪਿੰਦਰ ਕੌਰ, ਰੀਚਾ ਪ੍ਰਭਾਕਰ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ ਤੇ ਨਰਿੰਦਰ ਸਿੰਘ ਵੱਲੋਂ ਮਰੀਜ਼ਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਤੋਂ ਲੈਕੇ ਡਾਕਟਰਾਂ ਤੋਂ ਜਾਂਚ ਕਰਵਾਉਣ ਅਤੇ ਮੁਫ਼ਤ ਦਵਾਈਆਂ ਦਵਾਉਣ ਤੱਕ ਟਰਾਈਡੈਂਟ ਗਰੁੱਪ ਦੇ ਸਟਾਫ਼ ਮੈਂਬਰ ਲਗਾਤਾਰ ਯਤਨਸ਼ੀਲ ਹਨ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ।
– ਮਰੀਜ਼ਾਂ ਨੂੰ ਮਿਲ ਰਹੀਆਂ ਉੱਚ ਪੱਧਰੀ ਇਲਾਜ਼ ਸਹੂਲਤਾਂ
ਇਸ ਕੈਂਪ ਦੌਰਾਨ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਨੂੰ ਆਮ ਸਿਹਤ ਜਾਂਚ, ਮਾਹਿਰ ਡਾਕਟਰੀ ਸਲਾਹ, ਡੈਂਟਲ ਸਕੇਲਿੰਗ, ਫ਼ਿਲਿੰਗ ਅਤੇ ਐਕਸਟ੍ਰੈਕਸ਼ਨ, ਡਾਇਗਨੋਸਟਿਕ ਟੈਸਟ, ਮੁਫ਼ਤ ਦਵਾਈਆਂ, ਐਕਸ-ਰੇ, ਈ.ਸੀ.ਜੀ., ਮੋਤੀਆ ਬਿੰਦ ਦੀ ਜਾਂਚ, ਅੱਖਾਂ ਦੀ ਪੂਰੀ ਤਬੀ ਜਾਂਚ ਅਤੇ ਮੁਫ਼ਤ ਚਸ਼ਮਿਆਂ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤੀ ਜਾਵੇਗੀ, ਤਾਂ ਜੋ ਹਰ ਮਰੀਜ਼ ਨੂੰ ਸਮੇਂ ਸਿਰ ਸੇਵਾ ਮਿਲ ਸਕੇ। ਫ਼ਰੀ ਮੈਗਾ ਮੈਡੀਕਲ ਕੈਂਪ 2025 ਵਿੱਚ ਸੀ.ਐੱਮ.ਸੀ. ਲੁਧਿਆਣਾ ਦੇ ਮਾਹਿਰਾਂ ਦੀ 65 ਮੈਂਬਰੀ ਟੀਮ ਸੇਵਾਵਾਂ ਦੇ ਰਹੀ ਹੈ। ਇਸ ਟੀਮ ਵਿੱਚ 22 ਡਾਕਟਰ ਅੱਖਾਂ ਦੀ ਜਾਂਚ, ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ, ਚਸ਼ਮਿਆਂ ਦੀ ਵੰਡ, ਦੰਦਾਂ ਦੀ ਪੂਰੀ ਜਾਂਚ, ਸਕੇਲਿੰਗ, ਫ਼ਿਲਿੰਗ ਅਤੇ ਐਕਸਟ੍ਰੈਕਸ਼ਨ ਦੇ ਨਾਲ ਨਾਲ ਵੱਖ-ਵੱਖ ਡਾਇਗਨੋਸਟਿਕ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, 16 ਮੈਡੀਸਨ ਸਪੈਸ਼ਲਿਸਟ ਡਾਕਟਰਾਂ ਵੱਲੋਂ ਚਮੜੀ, ਨੱਕ, ਕੰਨ ਅਤੇ ਮਹਿਲਾ ਰੋਗਾਂ ਦੀ ਜਾਂਚ ਅਤੇ ਇਲਾਜ਼ ਕਰ ਰਹੇ ਹਨ। ਇਸ ਮੌਕੇ ਈ.ਸੀ.ਜੀ. ਅਤੇ ਐਕਸ-ਰੇ ਟੈਸਟ ਵੀ ਪੂਰੀ ਤਰ੍ਹਾਂ ਮੁਫ਼ਤ ਕੀਤੇ ਜਾ ਰਹੇ ਹਨ।
-ਲੋਕਾਂ ਵੱਲੋਂ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਦੂਰ-ਅੰਦੇਸ਼ੀ ਦੀ ਭਰਪੂਰ ਤਾਰੀਫ਼
ਮਰੀਜ਼ਾਂ ਵੱਲੋਂ ਟਰਾਈਡੈਂਟ ਗਰੁੱਪ ਦੀ ਤਾਰੀਫ਼ :
ਟਰਾਈਡੈਂਟ ਗਰੁੱਪ ਵੱਲੋਂ ਲਗਾਏ ਗਏ ਮੁਫ਼ਤ ਮੈਗਾ ਮੈਡੀਕਲ ਕੈਂਪ ਵਿੱਚ ਪਹੁੰਚੇ ਹਜ਼ਾਰਾਂ ਮਰੀਜ਼ਾਂ ਵੱਲੋਂ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਸ਼ਲਾਘਾ ਕਰਦਿਆਂ ਜਿੱਥੇ ਉਨ੍ਹਾਂ ਦਾ ਇਸ ਨੇਕ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ, ਉੱਥੇ ਹੀ ਭਵਿੱਖ ’ਚ ਵੀ ਅਜਿਹੇ ਯਤਨ ਕਰਦੇ ਰਹਿਣ ਦੀ ਉਮੀਦ ਜਤਾਈ।
– ਕੈਂਪ ’ਚ ਆਪਣੀ ਪਤਨੀ ਸੀਮਾ ਦੇਵੀ ਨਾਲ ਪੁੱਜੇ ਸੰਤੋਸ਼ ਕੁਮਾਰ ਨੇ ਕਿਹਾ ਕਿ ਉਸਨੂੰ ਲੰਬੇ ਸਮੇਂ ਤੋਂ ਰੀਡ ਦੀ ਹੱਡੀ ਦੀ ਸਮੱਸਿਆ ਹੈ ਤੇ ਉਸ ਦੀ ਪਤਨੀ ਨੂੰ ਕਮਰ ਦਰਦ ਦੀ ਸਮੱਸਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਉਹ ਚੰਗੀਆਂ ਸਿਹਤ ਸਹੂਲਤਾਂ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਹੋਈਆਂ, ਜੋ ਆਮ ਤੌਰ ’ਤੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਇਸ ਨੇਕ ਉਪਰਾਲੇ ਲਈ ਟਰਾਈਡੈਂਟ ਗਰੁੱਪ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਸਮਾਜ ਨੂੰ ‘ਸਿਹਤਮੰਦ’ ਬਣਾਉਣ ਦੀ ਸੋਚ ਸਦਕਾ ਹੀ ਅਜਿਹੇ ਵੱਡੇ ਉਪਰਾਲੇ ਸੰਭਵ ਹੋ ਸਕੇ ਹਨ।
– ਕੈਂਪ ’ਚ ਇਲਾਜ਼ ਲਈ ਪਿੰਡ ਕਰਮਗੜ੍ਹ ਤੋਂ ਪੁੱਜੇ ਬਜ਼ੁਰਗ ਚਰਨ ਸਿੰਘ ਨੇ ਕਿਹਾ ਕਿ ਉਹ ਅੱਖਾਂ ਦੀ ਸਮੱਸਿਆ ਤੋਂ ਪੀੜ੍ਹਤ ਹੈ ਤੇ ਇਸ ਕੈਂਪ ’ਚ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਨੇ ਉੱਚ ਪੱਧਰੀ ਇਲਾਜ਼ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਸੀ.ਐੱਮ.ਸੀ. ਵਰਗੇ ਵੱਡੇ ਹਸਪਤਾਲਾਂ ਤੱਕ ਪਹੁੰਚ ਕਰਨਾ ਹਰ ਇਕ ਦੇ ਵਸ ਦੀ ਗੱਲ ਨਹੀਂ ਹੁੰਦੀ, ਪਰ ਟਰਾਈਡੈਂਟ ਗਰੁੱਪ ਨੇ ਇਹ ਸਹੂਲਤਾਂ ਸਾਨੂੰ ਸਾਡੇ ਆਪਣੇ ਸ਼ਹਿਰ ’ਚ ਹੀ ਮੁਹੱਈਆ ਕਰਵਾ ਦਿੱਤੀਆਂ, ਉਹ ਵੀ ਬਿਲਕੁਲ ਮੁਫ਼ਤ ’ਚ। ਜਿਸਦੇ ਲਈ ਟਰਾਈਡੈਂਟ ਗਰੁੱਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
– ਕੈਂਪ ’ਚ ਪਿੰਡ ਪੰਡੋਰੀ ਤੋਂ ਪੁੱਜੀ ਬਜ਼ੁਰਗ ਅੰਗੂਰੀ ਦੇਵੀ ਨੇ ਕਿਹਾ ਕਿ ਉਹ ਨੂੰ ਬਲੱਡ ਪ੍ਰੈਸ਼ਰ, ਧੜਕਨ ਦਾ ਵਧਣਾ ਅਤੇ ਚੱਕਰ ਆਉਣ ਦੀ ਸਮੱਸਿਆ ਹੈ। ਉਸ ਨੂੰ ਪਿੰਡ ’ਚ ਕਿਸੇ ਨੇ ਇਸ ਕੈਂਪ ਸਬੰਧੀ ਦੱਸਿਆ ਸੀ। ਜਿਸ ਕਾਰਨ ਅੱਜ ਉਹ ਇਸ ਕੈਂਪ ’ਚ ਪੁੱਜੀ ਤੇ ਡਾਕਟਰਾਂ ਨੇ ਬੜੀ ਗੌਰ ਨਾਲ ਦੇਖਦਿਆਂ ਮੁਫ਼ਤ ’ਚ ਦਵਾਈਆਂ ਵੀ ਦਿੱਤੀਆਂ। ਉਸ ਨੇ ਕਿਹਾ ਕਿ ਉਹ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਸਦਕਾ ਉਸ ਦਾ ਇਲਾਜ ਮੁਫ਼ਤ ਵਿੱਚ ਹੋ ਗਿਆ।
– ਕੈਂਪ ’ਚ ਪਿੰਡ ਰੰਗੀਆਂ ਕੋਠੇ ਤੋਂ ਆਪਣੀ ਬੇਟੀ ਏਕਤਜੋਤ ਕੌਰ ਨਾਲ ਪੁੱਜੀ ਸਵਰਨਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਦੰਦਾਂ ਤੇ ਪੇਟ ਦੀ ਸਮੱਸਿਆ ਹੈ ਅਤੇ ਉਸ ਦੀ ਬੇਟੀ ਨੂੰ ਅੱਖਾਂ ਦੀ। ਅਖ਼ਬਾਰਾਂ ਰਾਹੀਂ ਸਾਨੂੰ ਟਰਾਈਡੈਂਟ ਗਰੁੱਪ ਬਰਨਾਲਾ ਵੱਲੋਂ ਲਗਾਏ ਜਾ ਰਹੇ ਕੈਂਪ ਬਾਰੇ ਪਤਾ ਲੱਗਾ। ਜਿਸ ਕਾਰਨ ਅਸੀਂ ਅੱਜ ਇੱਥੇ ਪੁੱਜੇ। ਉਨ੍ਹਾਂ ਕਿਹਾ ਕਿ ਸੀ.ਐੱਮ.ਸੀ ਹਸਪਤਾਲ ਦੇ ਡਾਕਟਰਾਂ ਨੇ ਬੜੀ ਨਿਮਰਤਾ ਨਾਲ ਮੇਰੀ ਬੀਮਾਰੀ ਬਾਰੇ ਜਾਣਿਆ ਤੇ ਮੁਫ਼ਤ ’ਚ ਦਵਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਟਰਾਈਡੈਂਟ ਗਰੁੱਪ ਦੇ ਇਸ ਕੈਂਪ ਨਾਲ ਮੈਨੂੰ ਆਰਥਿਕਤਾ ਪੱਖੋਂ ਬਹੁਤ ਲਾਭ ਹੋਇਆ ਹੈ, ਕਿਉਂਕਿ ਬਾਹਰੋਂ ਇੰਨ੍ਹਾਂ ਟੈਸਟਾਂ ਅਤੇ ਦਵਾਈਆਂ ’ਤੇ ਕਾਫ਼ੀ ਖ਼ਰਚਾ ਹੋ ਜਾਣਾ ਸੀ, ਜਿਸ ਤੋਂ ਮੈਂ ਅਸਮੱਰਥ ਹਾਂ।

About The Author

You may have missed