ਟਰਾਈਡੈਂਟ ਗਰੁੱਪ ਦਾ ਮੈਗਾ ਮੈਡੀਕਲ ਕੈਂਪ ਬਣਿਆ ਆਸ ਦੀ ਕਿਰਨ

ਹਜ਼ਾਰਾਂ ਲੋਕਾਂ ਨੂੰ ਮਿਲ ਰਿਹਾ ਮੁਫ਼ਤ ਇਲਾਜ ਅਤੇ ਦਵਾਈਆਂ, ਮਰੀਜ਼ ਕਰ ਰਹੇ ਸ਼ਲਾਘਾ
ਬਰਨਾਲਾ, 7 ਨਵੰਬਰ (ਰਾਕੇਸ਼ ਜੇਠੀ) : ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਸ਼ੁਰੂ ਕੀਤੇ ਗਏ ‘ਫਰੀ ਮੈਗਾ ਮੈਡੀਕਲ ਕੈਂਪ 2025’ ਦਾ ਅੱਜ 7 ਨਵੰਬਰ ਨੂੰ ਪੰਜਵਾਂ ਦਿਨ ਸੀ ਤੇ ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਭਾਰੀ ਗਿਣਤੀ ਦੱਸਦੀ ਹੈ ਕਿ ਟਰਾਈਡੈਂਟ ਗਰੁੱਪ ਦਾ ਇਹ ਕਦਮ ਕਿੰਨਾ ਅਹਿਮ ਹੈ। ਮਰੀਜ਼ਾਂ ਨੂੰ ਨਾ ਸਿਰਫ਼ ਮੁਫ਼ਤ ਜਾਂਚ ਅਤੇ ਇਲਾਜ ਦੀ ਸਹੂਲਤ ਮਿਲ ਰਹੀ ਹੈ, ਸਗੋਂ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਹ ਕੈਂਪ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਵੱਡਾ ਸਹਾਰਾ ਬਣਿਆ ਹੈ ਜੋ ਮਹਿੰਗੇ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਮਰੀਜ਼ਾਂ ਨੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ, ਸੀ.ਐੱਸ.ਆਰ ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ ਸ਼੍ਰੀ ਅਭਿਸ਼ੇਕ ਗੁਪਤਾ ਜੀ ਦੇ ਸਮਾਜ ਸੇਵਾ ਦੇ ਖੇਤਰ ’ਚ ਇੰਨੇ ਚੰਗੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਹੀ ਅੱਜ ਬਰਨਾਲਾ ਦਾ ਹਰ ਲੋੜਵੰਦ ਮਰੀਜ ਸੀ.ਐੱਮ.ਸੀ. ਹਸਪਤਾਲ ਦੀਆਂ ਉੱਚ ਪੱਧਰੀ ਸਿਹਤ ਸਹੂਲਤਾਂ ਦਾ ਲਾਹਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਟਰਾਈਡੈਂਟ ਗਰੁੱਪ ਦਿਨ ਦੁਗੱਣੀ ਰਾਤ ਚੌਗੁਣੀ ਤਰੱਕੀ ਕਰਦਾ ਰਹੇ ਤੇ ਸਮਾਜਸੇਵਾ ਦੇ ਖੇਤਰ ’ਚ ਵੀ ਅਜਿਹੇ ਲਗਾਤਾਰ ਉਪਰਾਲੇ ਜਾਰੀ ਰਹਿਣ।

ਟਰਾਈਡੈਂਟ ਦਾ ਸਟਾਫ਼ ਖ਼ੁਦ ਲਿਜਾ ਰਿਹਾ ਮਰੀਜ਼ਾਂ ਨੂੰ ਡਾਕਟਰਾਂ ਕੋਲ
ਜ਼ਿਕਰਯੋਗ ਹੈ ਕਿ 29 ਅਕਤੂਬਰ ਤੋਂ ਸ਼ੁਰੂ ਹੋਇਆ ਇਹ ਕੈਂਪ 8 ਨਵੰਬਰ, 12, 13, 14 ਨਵੰਬਰ, 19, 20, 21 ਨਵੰਬਰ, 26, 27, 28 ਨਵੰਬਰ ਅਤੇ 3, 4, 5 ਦਸੰਬਰ ਤੱਕ ਜਾਰੀ ਰਹੇਗਾ। ਕੈਂਪ ’ਚ ਟਰਾਈਡੈਂਟ ਗਰੁੱਪ ਦੇ ਸਟਾਫ਼ ਵੱਲੋਂ ਕੈਂਪ ਇੰਚਾਰਜ਼ ਪਵਨ ਸਿੰਗਲਾ, ਚਰਨਜੀਤ ਸਿੰਘ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ, ਰੁਪਿੰਦਰ ਕੌਰ, ਰੀਚਾ ਪ੍ਰਭਾਕਰ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ ਤੇ ਨਰਿੰਦਰ ਸਿੰਘ ਮਰੀਜ਼ਾਂ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਨ। ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਤੋਂ ਲੈਕੇ ਡਾਕਟਰਾਂ ਤੋਂ ਜਾਂਚ ਕਰਵਾਉਣ ਅਤੇ ਮੁਫ਼ਤ ਦਵਾਈਆਂ ਦਵਾਉਣ ਤੱਕ ਟਰਾਈਡੈਂਟ ਗਰੁੱਪ ਦੇ ਸਟਾਫ਼ ਮੈਂਬਰ ਲਗਾਤਾਰ ਯਤਨਸ਼ੀਲ ਹਨ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ।

ਉੱਚ ਪੱਧਰੀ ਇਲਾਜ਼ ਸਹੂਲਤਾਂ
ਇਲਾਜ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ ਦੇ ਨਾਮਵਰ ਸੀ.ਐਮ.ਸੀ ਹਸਪਤਾਲ ਦੇ ਤਜਰਬੇਕਾਰ ਡਾਕਟਰਾਂ ਦੀ ਟੀਮ ਪੂਰੀ ਲਗਨ ਨਾਲ ਸੇਵਾਵਾਂ ਦੇ ਰਹੀ ਹੈ। ਮਾਹਿਰ ਡਾਕਟਰ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ ਅਤੇ ਸਹੀ ਸਲਾਹ ਤੇ ਦਵਾਈਆਂ ਦੇ ਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਵੱਲ ਮੋੜ ਰਹੇ ਹਨ। ਮਰੀਜ਼ਾਂ ਨੂੰ ਆਮ ਸਿਹਤ ਜਾਂਚ, ਮਾਹਿਰ ਡਾਕਟਰੀ ਸਲਾਹ, ਡੈਂਟਲ ਸਕੇਲਿੰਗ, ਫ਼ਿਲਿੰਗ ਅਤੇ ਐਕਸਟ੍ਰੈਕਸ਼ਨ, ਡਾਇਗਨੋਸਟਿਕ ਟੈਸਟ, ਮੁਫ਼ਤ ਦਵਾਈਆਂ, ਐਕਸ-ਰੇ, ਈ.ਸੀ.ਜੀ., ਮੋਤੀਆ ਬਿੰਦ ਦੀ ਜਾਂਚ, ਅੱਖਾਂ ਦੀ ਪੂਰੀ ਤਬੀ ਜਾਂਚ ਅਤੇ ਮੁਫ਼ਤ ਚਸ਼ਮਿਆਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤੀ ਜਾਂਦੀ ਹੈ, ਤਾਂ ਜੋ ਹਰ ਮਰੀਜ਼ ਨੂੰ ਸਮੇਂ ਸਿਰ ਸੇਵਾ ਮਿਲ ਸਕੇ। ਕੈਂਪ ਦੌਰਾਨ ਈ.ਸੀ.ਜੀ. ਅਤੇ ਐਕਸ-ਰੇ ਟੈਸਟ ਵੀ ਪੂਰੀ ਤਰ੍ਹਾਂ ਮੁਫ਼ਤ ਕੀਤੇ ਜਾ ਰਹੇ ਹਨ।
ਲੋਕਾਂ ਵੱਲੋਂ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਯਤਨਾਂ ਦੀ ਜੰਮਕੇ ਸ਼ਲਾਘਾ
ਮੁਫ਼ਤ ਮੈਗਾ ਮੈਡੀਕਲ ਕੈਂਪ ਵਿੱਚ ਪਹੁੰਚੇ ਮਰੀਜ਼ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਾਜਿੰਦਰ ਗੁਪਤਾ ਦਾ ਧੰਨਵਾਦ ਕਰਦੇ ਨਹੀਂ ਥੱਕਦੇ। ਮਰੀਜ਼ਾਂ ਦਾ ਕਹਿਣਾ ਹੈ ਕਿ ਮੈਗਾ ਮੈਡੀਕਲ ਕੈਂਪ ਰਾਹੀਂ, ਟਰਾਈਡੈਂਟ ਗਰੁੱਪ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕਾਰੋਬਾਰੀ ਸਫਲਤਾ ਦੇ ਨਾਲ-ਨਾਲ ਉਹ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਗਰੁੱਪ ਦਾ ਇਹ ਉਪਰਾਲਾ ਦਰਸਾਉਂਦਾ ਹੈ ਕਿ ਸਿਹਤ ਸੇਵਾਵਾਂ ਹਰ ਨਾਗਰਿਕ ਦਾ ਬੁਨਿਆਦੀ ਅਧਿਕਾਰ ਹਨ ਅਤੇ ਗਰੁੱਪ ਇਸ ਅਧਿਕਾਰ ਨੂੰ ਹਕੀਕਤ ਬਣਾਉਣ ਲਈ ਯਤਨਸ਼ੀਲ ਹੈ।

ਆਪਣੇ ਪੁੱਤਰ ਲਵਪ੍ਰੀਤ ਪਾਲ ਸਣੇ ਕੈਂਪ ’ਚ ਪੁੱਜੇ ਰਾਮ ਨਰੇਸ਼ ਵਾਸੀ ਬਰਨਾਲਾ ਨੇ ਕਿਹਾ ਕਿ ਉਸ ਨੂੰ ਕਾਫ਼ੀ ਸਮੇਂ ਤੋਂ ਰੀਡ ਦੀ ਹੱਡੀ ’ਚ ਤਕਲੀਫ਼ ਹੈ ਤੇ ਉਸਦੇ ਪੁੱਤਰ ਨੂੰ ਵੀ ਦੰਦਾਂ ਦੀ ਸਮੱਸਿਆ ਹੈ। ਅਖ਼ਬਾਰ ਰਾਹੀਂ ਉਨ੍ਹਾਂ ਨੂੰ ਟਰਾਈਡੈਂਟ ਗਰੁੱਪ ਦੇ ਇਸ ਮੈਡੀਕਲ ਚੈਕਅੱਪ ਕੈਂਪ ਬਾਰੇ ਪਤਾ ਲੱਗਾ। ਜਿਸ ਸਦਕਾ ਉਹ ਇੱਥੇ ਪੁੱਜੇ ਤੇ ਮਾਹਿਰ ਡਾਕਟਰਾਂ ਤੋਂ ਚੰਗੀ ਤਰ੍ਹਾਂ ਜਾਂਚ ਕਰਵਾਕੇ ਉਨ੍ਹਾਂ ਨੂੰ ਦਵਾਈਆਂ ਵੀ ਮੁਫ਼ਤ ’ਚ ਹੀ ਪ੍ਰਾਪਤ ਹੋ ਗਈਆਂ, ਜੋ ਆਮ ਤੌਰ ’ਤੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸਨ। ਉਨ੍ਹਾਂ ਕਿਹਾ ਕਿ ਟਰਾਈਡੈਂਟ ਗਰੁੱਪ ਦਾ ਇਹ ਨੇਕ ਉਪਰਾਲਾ ਕਾਬਿਲ ਏ ਤਾਰਿਫ਼ ਹੈ।

ਪਿੰਡ ਨਾਈਵਾਲਾ ਤੋਂ ਪੁੱਜੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਗੋਡਿਆਂ ’ਚ ਬਹੁਤ ਦਰਦ ਰਹਿੰਦਾ ਹੈ ਤੇ ਕਮਰ ਦਰਦ ਦੀ ਵੀ ਤਕਲੀਫ਼ ਹੈ। ਉਨ੍ਹਾਂ ਦੇ ਗੁਆਂਢੀਆਂ ਨੇ ਉਸ ਨੂੰ ਇਸ ਕੈਂਪ ਬਾਰੇ ਦੱਸਿਆ ਸੀ। ਜਿਸ ਤੋਂ ਬਾਅਦ ਉਹ ਅੱਜ ਇੱਥੇ ਪਹੁੰਚੀ ਤੇ ਡਾਕਟਰਾਂ ਨੇ ਉਸਦਾ ਬੜੀ ਬਾਰਿਕੀ ਨਾਲ ਚੈੱਕਅੱਪ ਕਰਦਿਆਂ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ’ਚ ਦਿੱਤੀਆਂ। ਉਨ੍ਹਾਂ ਕਿਹਾ ਕਿ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਸਮਾਜ ਨੂੰ ‘ਸਿਹਤਮੰਦ’ ਬਣਾਉਣ ਦੀ ਸੋਚ ਸਦਕਾ ਹੀ ਅਜਿਹੇ ਵੱਡੇ ਉਪਰਾਲੇ ਸੰਭਵ ਹੋ ਸਕੇ ਹਨ।

ਪਿੰਡ ਅਮਲਾ ਸਿੰਘ ਵਾਲਾ ਤੋਂ ਪੁੱਜੇ 80 ਸਾਲਾਂ ਬਜ਼ੁਰਗ ਤਾਰਾ ਸਿੰਘ ਨੇ ਦੱਸਿਆ ਕਿ ਜ਼ਿਆਦਾ ਉਮਰ ਕਾਰਨ ਉਸ ਨੂੰ ਅੱਖਾਂ ਦੀ ਕਾਫ਼ੀ ਸਮੱਸਿਆ ਰਹਿਣ ਲੱਗੀ। ਜਿਸ ਕਾਰਨ ਉਸ ਨੇ ਅੱਜ ਇੱਥੇ ਪਹੁੰਚਦਿਆਂ ਚੈੱਕਅੱਪ ਕਰਵਾਇਆ ਤੇ ਮੁਫ਼ਤ ’ਚ ਦਵਾਈਆਂ ਵੀ ਪ੍ਰਾਪਤ ਕੀਤੀਆਂ। ਉਨ੍ਹਾਂ ਪਦਮਸ਼੍ਰੀ ਰਜਿੰਦਰ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਉਸ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਾਪਤ ਹੋ ਸਕੀਆਂ ਹਨ। ਉਨ੍ਹਾਂ ਦੀ ਇਸ ਦੂਰ-ਅੰਦੇਸ਼ੀ ਸੋਚ ਨੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਇੱਕ ਉੱਜਲ ਭਵਿੱਖ ਦੀ ਉਮੀਦ ਦਿੱਤੀ ਹੈ।

ਕਰਨਾਲ ਤੋਂ ਪੁੱਜੀ ਗੀਤਾ ਨੇ ਦੱਸਿਆ ਕਿ ਉਸ ਨੂੰ ਸੋਸ਼ਲ ਮੀਡੀਆ ਰਾਹੀਂ ਟਰਾਈਡੈਂਟ ਗਰੁੱਪ ਵੱਲੋਂ ਲਗਾਏ ਜਾ ਰਹੇ ਇਸ ਮੈਡੀਕਲ ਕੈਂਪ ਸਬੰਧੀ ਪਤਾ ਲੱਗਾ। ਜਿਸ ਤੋਂ ਬਾਅਦ ਉਸ ਨੇ ਬਰਨਾਲਾ ਰਹਿੰਦੇ ਆਪਣੇ ਪੇਕੇ ਘਰ ਗੱਲ ਕੀਤੀ। ਜਿਸ ਤੋਂ ਬਾਅਦ ਉਹ ਇੱਥੇ ਪੁੱਜੀ ਤੇ ਕੈਂਪ ’ਚ ਆਪਣੀਆਂ ਬੀਮਾਰੀਆਂ ਦਾ ਇਲਾਜ਼ ਕਰਵਾਇਆ। ਉਸ ਨੇ ਦੱਸਿਆ ਕਿ ਸੀ.ਐਮ.ਸੀ ਹਸਪਤਾਲ ਦੇ ਤਜਰਬੇਕਾਰ ਡਾਕਟਰਾਂ ਦੀ ਟੀਮ ਪੂਰੀ ਲਗਨ ਨਾਲ ਸੇਵਾਵਾਂ ਦੇ ਰਹੀ ਹੈ ਤੇ ਬੜੀ ਗੌਰ ਨਾਲ ਮਰੀਜ਼ਾਂ ਦੀਆਂ ਬੀਮਾਰੀਆਂ ਸਬੰਧੀ ਗੱਲਬਾਤ ਕਰਕੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਉਸ ਨੇ ਕਿਹਾ ਕਿ ਮੈਂ ਟਰਾਈਡੈਂਟ ਗਰੁੱਪ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

