ਚੀਮਾ ਜੋਧਪੁਰ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡ ਮੁਕਾਬਲੇ ਕਰਵਾਏ ਗਏ

ਬਰਨਾਲਾ, 7 ਨਵੰਬਰ(ਰਾਕੇਸ਼ ਜੇਠੀ)- ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ), ਬਰਨਾਲਾ ਵੱਲੋਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਮੈਡਮ ਇੰਦੂ ਸਿਮਕ ਨੇ ਮੁੱਖ ਅਤੀਥੀ ਵਜੋਂ ਸ਼ਮੂਲੀਅਤ ਕਰਦੇ ਹੋਏ ਕੀਤੀ।
ਇਸ ਮੌਕੇ ਜ਼ਿਲ੍ਹਾ ਸਪੋਰਟਸ ਅਫਸਰ ਸ੍ਰੀ ਸਿਮਰਦੀਪ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਰਨਾਲਾ ਸ੍ਰੀ ਗੁਰਦੀਪ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਹਿਣਾ ਸ੍ਰੀ ਹਰਿੰਦਰ ਸਿੰਘ ਬਰਾੜ, ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਕੁਲਦੀਪ ਸਿੰਘ ਭੁੱਲਰ, ਬਲਾਕ ਖੇਡ ਅਫਸਰ ਸ੍ਰੀ ਸੰਦੀਪ ਕੁਮਾਰ ਤੇ ਲਿਵਲੀਨ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਮੁੱਖ ਅਧਿਕਾਰੀਆਂ ਦੇ ਸਾਥ ਨਾਲ ਪ੍ਰਿੰਸੀਪਲ ਅਨਿਲ ਕੁਮਾਰ, ਸੈਂਟਰ ਹੈੱਡ ਟੀਚਰ ਨਿਤਿਨ ਸੋਢੀ, ਜਸਵੀਰ ਸਿੰਘ, ਅਰਵਿੰਦਰ ਸਿੰਘ, ਤਰਵਿੰਦਰ ਸਿੰਘ, ਨੀਲਮ ਰਾਣੀ, ਗਿਆਨ ਕੌਰ ਅਤੇ ਹੈੱਡ ਟੀਚਰ ਸੁਖਪਾਲ ਸਿੰਘ ਸੇਖਾ, ਕੁਲਦੀਪ ਸਿੰਘ, ਗੁਰਮੇਲ ਸਿੰਘ, ਪਰਮਿੰਦਰ ਸਿੰਘ, ਸੁਖਪਾਲ ਸਿੰਘ ਕਲਾਲ ਮਾਜਰਾ, ਵੀਨਾ ਰਾਣੀ ਨੇ ਪ੍ਰਬੰਧਾਂ ਵਿੱਚ ਸਰਗਰਮ ਭੂਮਿਕਾ ਨਿਭਾਈ।

ਅੱਜ ਦੇ ਮੁਕਾਬਲਿਆਂ ਵਿੱਚ ਚੈੱਸ, ਰੱਸਾਕਸੀ, ਖੋ-ਖੋ, ਕਬੱਡੀ ਅਤੇ ਹੋਰ ਖੇਡਾਂ ਵਿੱਚ ਵਿਦਿਆਰਥੀਆਂ ਨੇ ਜੋਸ਼ ਤੇ ਜਜ਼ਬੇ ਨਾਲ ਭਾਗ ਲਿਆ। ਪ੍ਰੋਗਰਾਮ ਦਾ ਸੰਚਾਲਨ ਸੁਚਾਰੂ ਢੰਗ ਨਾਲ ਪ੍ਰਿੰਸੀਪਲ ਅਨਿਲ ਕੁਮਾਰ, ਬੀ.ਪੀ.ਈ.ਓ. ਬਰਨਾਲਾ ਗੁਰਦੀਪ ਸਿੰਘ ਅਤੇ ਬੀ.ਪੀ.ਈ.ਓ. ਸਹਿਣਾ ਹਰਿੰਦਰ ਸਿੰਘ ਦੀ ਦੇਖ-ਰੇਖ ਹੇਠ ਕੀਤਾ ਗਿਆ।
ਸਮਾਰੋਹ ਦੌਰਾਨ ਮੈਡਮ ਇੰਦੂ ਸਿਮਕ ਨੇ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਨਾਲ ਖੇਡਾਂ ਵਿੱਚ ਵੀ ਉਤਕ੍ਰਿਸ਼ਟਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਖੇਡਾਂ ਜੀਵਨ ਵਿੱਚ ਅਨੁਸ਼ਾਸਨ, ਸਿਹਤ ਅਤੇ ਟੀਮ-ਸਪਿਰਟ ਪੈਦਾ ਕਰਦੀਆਂ ਹਨ।
ਅੰਤ ਵਿੱਚ ਜਿੱਤਣ ਵਾਲੀਆਂ ਟੀਮਾਂ ਨੂੰ ਮਾਨ-ਪੱਤਰ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਛੋਟੇ ਬੱਚਿਆ ਵਲੋ ਦਿਲ ਖਿੱਚਵੇਂ ਭੰਗੜੇ ਤੇ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਸਕੂਲ ਸਟਾਫ ਦੇ ਜਤਿੰਦਰ ਜੋਸ਼ੀ, ਕੁਲਦੀਪ ਕੌਰ ਰਿਸ਼ੂ, ਅਮਰਿੰਦਰ ਕੌਰ, ਲਲਿਤਾ, ਮਨਪ੍ਰੀਤ ਕੌਰ, ਪੂਨਮ ਸ਼ਰਮਾ, ਯੁਵਰਾਜ, ਬਲਵੀਰ ਸਿੰਘ, ਜਸਮੇਲ ਸਿੰਘ, ਗੁਰਮੀਤ ਕੌਰ, ਪਰਮਜੀਤ ਕੌਰ, ਜਸਕਰਨ ਸਿੰਘ ਤੇ ਹੋਰ ਮੈਂਬਰ ਵੀ ਹਾਜ਼ਰ ਸਨ।

