ਬਲੈਕਮੇਲਿੰਗ ਤੋਂ ਪਰੇਸ਼ਾਨ ਹੋ ਕੇ ਪਤੀ-ਪਤਨੀ ਨੇ ਖੁਦਕੁਸ਼ੀ ਕੀਤੀ

Primekhabarpunjab Mehta

ਪਤੀ ਪਤਨੀ ਦੀ ਫਾਈਲ ਫੋਟੋ

ਮਹਿਤਾ–06ਨਵੰਬਰ(ਰਾਕੇਸ਼ ਜੇਠੀ)-ਇਥੋਂ ਨੇੜਲੇ ਪਿੰਡ ਮਹਿਤਾ ਵਿਖੇ ਪਤੀ ਪਤਨੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਿਰਮਲ ਸਿੰਘ(50) ਤੇ ਉਸ ਦੀ ਪਤਨੀ ਰਮਨਦੀਪ ਕੌਰ(45) ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਿਸ ਬੈਡ ਉੱਪਰ ਉਹਨਾਂ ਦੀਆਂ ਲਾਸਾਂ ਮਿਲੀਆਂ ਹਨ, ਉਸਦੇ ਨਾਲ ਲੱਗਦੀ ਕੰਧ ਦੇ ਉਪਰ ਨਿਰਮਲ ਸਿੰਘ ਵੱਲੋਂ ਇੱਕ ਖੁਦਕੁਸ਼ੀ ਨੋਟ ਲਿਖਿਆ ਵੀ ਮਿਲਿਆ ਹੈ। ਜਿਸ ਵਿੱਚ ਸਾਫ ਸਾਫ ਸ਼ਬਦਾਂ ਵਿੱਚ ਉਸ ਵੱਲੋਂ ਆਪਣੇ ਗਵਾਂਡੀ ਨੌਜਵਾਨ ਨੂੰ ਇਸ ਸਾਰੇ ਮਸਲੇ ਦਾ ਦੋਸੀ ਦੱਸਿਆ ਹੈ ਕਿ ਗੁਆਂਡੀਆਂ ਦੇ ਮੁੰਡੇ ਪ੍ਰੀਤ ਦੇ ਮੇਰੀ ਪਤਨੀ ਨਾਲ ਛੇ ਮਹੀਨਿਆਂ ਤੋਂ ਨਜਾਇਜ ਸਬੰਧ ਸਨ। ਸਾਡੇ ਵੱਲੋਂ ਇਸ ਨੌਜਵਾਨ ਨੂੰ ਕਈ ਵਾਰ ਸਮਝਾਇਆ ਗਿਆ ਸੀ ਕਿ ਸਾਡਾ ਘਰ ਬਸ ਲੈਣ ਦੇ ਪਰ ਉਹ ਨਾ ਮੰਨਿਆ। ਪਿੰਡ ਵਿੱਚੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਹਫਤਾ ਪਹਿਲਾਂ ਮਸਲੇ ਉੱਪਰ ਪਰਿਵਰਕ ਮੈਂਬਰਾਂ ਵੱਲੋਂ ਮਿਰਤਕਾਂ ਤੇ ਉਸ ਨੌਜਵਾਨ ਨੂੰ ਕਾਫੀ ਸਮਝਾਇਆ ਗਿਆ ਸੀ। ਖੁਦਕੁਸ਼ੀ ਨੋਟ ਵਿੱਚ ਨਿਰਮਲ ਸਿੰਘ ਵੱਲੋਂ ਇਹ ਵੀ ਲਿਖਿਆ ਗਿਆ ਹੈ ਕਿ ਉਹ ਮੇਰੇ ਘਰਵਾਲੀ ਨੂੰ ਬਲੈਕ ਮੇਲ ਕਰਦਾ ਸੀ। ਇਸ ਤੋਂ ਅਸੀਂ ਦੋਨੇ ਜਣੇ ਪਰੇਸ਼ਾਨ ਸੀ। ਉਸਨੇ ਲਿਖਿਆ ਹੈ ਕਿ ਪ੍ਰੀਤ ਦੀ ਗਲਤੀ ਨਾਲ ਸਾਡਾ ਇਕਲੌਤਾ ਪੁੱਤਰ ਰੁਲ ਗਿਆ ਹੈ। ਸਾਨੂੰ ਇਨਸਾਫ ਦਿੱਤਾ ਜਾਵੇ ਘਟਨਾ ਦਾ ਪਤਾ ਲਗਦਿਆਂ ਸਾਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਲਾਸਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ।

PrimekhabarPunjab

About The Author

You may have missed