ਹੰਡਿਆਇਆ ਸਕੂਲਾਂ ਦੇ ਵਿਦਿਆਰਥੀਆਂ ਲਈ ਵੈਨ ਦਾ ਪ੍ਰਬੰਧ ਕਰਨ ਵਾਲੇ ਦਾਨੀ ਪਰਿਵਾਰ ਦਾ ਸਨਮਾਨ

ਹੰਡਿਆਇਆ, 2 ਨਵੰਬਰ (ਰਾਕੇਸ਼ ਜੇਠੀ ) – ਸਥਾਨਕ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਵੈਨ ਦਾ ਪ੍ਰਬੰਧ ਕਰਨ ਵਾਲੇ ਦਾਨੀ ਪਰਿਵਾਰ ਦਾ ਸਨਮਾਨ ਕੀਤਾ ਗਿਆ । ਸੈਕੰਡਰੀ ਸਕੂਲ ਮੁਖੀ ਰਣਜੀਤ ਸਿੰਘ ਜੰਡੂ ਨੇ ਦੱਸਿਆ ਕਿ ਦੋਵਾਂ ਸਕੂਲਾਂ ਦੇ ਬੀੜ ਵਾਲੇ ਵਿਦਿਆਰਥੀਆਂ ਨੂੰ ਦੋ ਕਿਲੋਮੀਟਰ ਦੀ ਦੂਰੀ ਹੋਣ ਕਾਰਨ ਸਕੂਲ ਆਉਣ ਜਾਣ ਦੀ ਸਮੱਸਿਆ ਸੀ, ਜਿਸ ਕਰਕੇ ਇੱਥੋਂ ਦੇ ਗਰੀਬ ਪਰਿਵਾਰਾਂ ਦੇ ਬਹੁਤੇ ਵਿਦਿਆਰਥੀ ਪੜ੍ਹਨ ਨਹੀਂ ਲਗਾਏ ਜਾਂਦੇ ਸਨ । ਉਨ੍ਹਾਂ ਦੱਸਿਆ ਕਿ ਸੀ ਐੱਚ ਟੀ ਤਰਵਿੰਦਰ ਸਿੰਘ ਸਰਾਂ ਅਤੇ ਮਾਸਟਰ ਬਲਜੀਤ ਸਿੰਘ ਅਕਲੀਆ ਅਤੇ ਈ ਟੀ ਟੀ ਅਧਿਆਪਕ ਦਰਸ਼ਨ ਸਿੰਘ ਜੋਗਾ ਦੀ ਪਹੁੰਚ ਸਦਕਾ ਅਮਨਦੀਪ ਕੁਮਾਰ, ਉਸਦੇ ਪਰਿਵਾਰ ਅਤੇ ਸਾਥੀਆਂ ਵੱਲੋਂ ਵਿਦਿਆਰਥੀਆਂ ਦੇ ਆਉਣ ਜਾਣ ਲਈ ਸਾਧਨ ਦੇ ਕਿਰਾਏ ਵਾਸਤੇ ਹਰ ਮਹੀਨੇ 20 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਇਸ ਦੇ ਨਾਲ ਹੀ ਇਸ ਪਰਿਵਾਰ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਪੌਦੇ ਵੰਡੇ ਗਏ ਹਨ, ਜੋ ਕਿ ਵਾਤਾਵਰਨ ਸੰਭਾਲ ਵੱਲ ਇੱਕ ਸ਼ਲਾਘਾਯੋਗ ਕਦਮ ਹੈ । ਅੱਜ ਬੀੜ ਵਾਲੇ ਵਿਦਿਆਰਥੀਆਂ ਨੂੰ ਅਮਨਦੀਪ ਕੁਮਾਰ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਦੀਪਿਕਾ ਨੂੰ ਅਸ਼ੀਰਵਾਦ ਦਿੰਦੇ ਹੋਏ ਅੱਗੇ ਪੜ੍ਹਨ ਅਤੇ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕੀਤਾ । ਅਖੀਰ ਵਿੱਚ ਦੋਵੇਂ ਸਕੂਲਾਂ ਦੇ ਮੁਖੀ ਰਣਜੀਤ ਸਿੰਘ ਜੰਡੂ ਅਤੇ ਤਰਵਿੰਦਰ ਸਿੰਘ ਸਰਾਂ ਦੀ ਅਗਵਾਈ ‘ਚ ਸਟਾਫ਼ ਵੱਲੋਂ ਦਾਨੀ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਅਜੈ ਕੁਮਾਰ, ਬਲਜੀਤ ਸਿੰਘ ਅਕਲੀਆ, ਮੈਡਮ ਸਵਾਤੀ, ਪ੍ਰਿਤਪਾਲ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ ।

