ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ

PrimekhabarPunjab Accident

ਹੰਡਿਆਇਆ-19ਅਕਤੂਬਰ(ਰਾਕੇਸ਼ ਜੇਠੀ)- ਬਠਿੰਡਾ-ਚੰਡੀਗੜ੍ਹ ਹਾਈਵੇ ਤੇ ਇੱਕ ਅਣਪਛਤੇ ਵਾਹਨ ਦੁਆਰਾ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੇ ਜਾਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰਕਸ਼ਾ ਫੋਰਸ ਦੇ ਏਐਸਆਈ ਬੰਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 6:30 ਵਜੇ ਰਾਹਗੀਰਾਂ ਕੋਲੋਂ ਸੂਚਨਾ ਮਿਲੀ ਕਿ ਸਰਪੰਚ ਧਾਲੀਵਾਲ ਢਾਬੇ ਕੋਲ ਦੋ ਮੋਟਰਸਾਈਕਲ ਸਵਾਰਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ। ਬਿਨਾਂ ਸਮਾਂ ਗਵਾਏ ਸਾਡੀ ਟੀਮ ਉੱਥੇ ਪਹੁੰਚੀ। ਉਸ ਮੌਕੇ ਦੋ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਅਤੇ ਦੂਜੇ ਵਿਅਕਤੀ ਨੂੰ ਮੁਢਲੀ ਸਹਾਇਤਾ ਦੇ ਕੇ ਬੀਐਮਸੀ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ।

ਉਹਨਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਨੋਂ ਮੋਟਰਸਾਈਕਲ ਸਵਾਰ ਸਕੇ ਭਰਾ ਸਨ। ਹਰਵਿੰਦਰ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬਠਿੰਡਾ ਦੇ ਰਹਿਣ ਵਾਲੇ ਸਨ। ਮ੍ਰਿਤਕ ਮਨਦੀਪ ਸਿੰਘ ਚੰਡੀਗੜ੍ਹ ਵਿਖੇ ਨੌਕਰੀ ਕਰਦਾ ਸੀ। ਜਿਸ ਨੂੰ ਪਟਿਆਲੇ ਤੱਕ ਛੱਡਣ ਲਈ ਹਰਵਿੰਦਰ ਮੋਟਰਸਾਈਕਲ ਤੇ ਨਾਲ ਆਇਆ ਸੀ। ਤਾਂ ਜੋ ਮਨਦੀਪ ਸਿੰਘ ਪਟਿਆਲੇ ਤੋਂ ਮੋਟਰਸਾਈਕਲ ਤੇ ਚੰਡੀਗੜ੍ਹ ਇਕੱਲਾ ਚਲਾ ਜਾਵੇਗਾ।

ਉਹਨਾਂ ਕਿਹਾ ਕਿ ਐਕਸੀਡੈਂਟ ਹੋਏ ਮੋਟਰਸਾਈਕਲ PB03A L5220 ਨੂੰ ਸਾਈਡ ਤੇ ਕਰਕੇ ਆਵਾਜਾਈ ਨੂੰ ਨਿਰਵਿਘਨ ਚਲਵਾ ਦਿੱਤਾ ਗਿਆ। ਇਸ ਮੌਕੇ ਉਹਨਾਂ ਨਾਲ ਕਾਂਸਟੇਬਲ ਕਨਵਰਪਾਲ ਸਿੰਘ, ਕਾਂਸਟੇਬਲ ਲਵਪ੍ਰੀਤ ਸਿੰਘ ਅਤੇ ਲੇਡੀ ਕਾਂਸਟੇਬਲ ਅਰਸ਼ਦੀਪ ਕੌਰ ਵੀ ਹਾਜ਼ਰ ਸਨ।

About The Author

You may have missed