ਕਿਹੋ ਜਿਹੀ ਸਰਕਾਰ, ਕਿਸੇ ਨੂੰ ਦੀਵਾਲੀ ਬੋਨਸ ਅਤੇ ਕੋਈ 3-4 ਮਹੀਨਿਆਂ ਤੋਂ ਤਨਖਾਹਾਂ ਲਈ ਤਰਸਣ

ਲੁਧਿਆਣਾ, 20 ਅਕਤੂਬਰ (ਰਾਕੇਸ਼ ਜੇਠੀ)- ਕਿਸ ਤਰ੍ਹਾਂ ਦੀ ਹੈ ਪੰਜਾਬ ਸਰਕਾਰ, ਕਈ ਵਿਭਾਗਾਂ ਨੂੰ ਦਿਵਾਲੀ ਬੋਨਸ ਤਨਖਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕੋਈ ਪਿਛਲੇ ਕਈ ਮਹੀਨਿਆਂ ਤੋਂ ਤਨਖਾਹਾਂ ਲਈ ਤਰਸ ਰਹੇ ਹਨ। ਆਪਣੇ ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਤਕਨੀਕੀ ਸਹਾਇਕ ਸੀਨੀਅਰ ਮੀਤ ਪ੍ਰਧਾਨ ਈਸ਼ਵਰ ਪਾਲ ਸਿੰਘ ਤੇ ਸੁਖਵਿੰਦਰ ਸਿੰਘ (ਮਗਨਰੇਗਾ ) ਨੇ ਸਾਝੇ ਤੌਰ ਤੇ ਕਿਹਾ ਕਿ ਜਿੱਥੇ ਇੱਕ ਪਾਸੇ ਸੂਬਾ ਸਰਕਾਰ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਦੇ ਨਾਲ-ਨਾਲ ਦੀਵਾਲੀ ਬੋਨਸ ਦੇ ਕੇ ਆਪਣੀ ਪਿੱਠ ਥਪਥਪਾ ਰਹੀ ਹੈ, ਉੱਥੇ ਹੀ ਸੂਬੇ ਦੇ ਤਕਨੀਕੀ ਸਹਾਇਕਾਂ ਮਗਨਰੇਗਾ ਨੂੰ 3- 4 ਮਹੀਨਿਆਂ ਤੱਕ ਦੀਆ ਤਨਖਾਹਾ ਬਕਾਇਆ ਪਿਆ ਹੈ। ਪੰਜਾਬ ਦੇ ਤਕਨੀਕੀ ਸਹਾਇਕਾ ਦੀ ਦੀਵਾਲੀ ਤਨਖਾਹਾ ਤੋਂ ਬਿਨਾਂ ਫਿੱਕੀ ਰਹੇਗੀ। ਇਸ ਦੀਵਾਲੀ ‘ਤੇ ਤਨਖਾਹਾਂ ਮਿਲਣ ਦੀ ਉਮੀਦ ਲਾਈ ਬੈਠੇ ਸੈਕੜੇ ਤਕਨੀਕੀ ਸਹਾਇਕਾਂ ਦੇ ਘਰਾਂ ਵਿੱਚ ਫਿਰ ਹਨੇਰਾ ਹੈ। ਸਰਕਾਰ ਦੀ ਸੰਵੇਦਨਹੀਣਤਾ, ਅਧਿਕਾਰੀਆਂ ਦੀ ਅਣਦੇਖੀ ਦੇ ਚੱਲਦਿਆਂ ਤਕਨੀਕੀ ਸਹਾਇਕਾਂ ਦੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰਾ ਨੂੰ ਤਨਖਾਹਾ ਨਾ ਮਿਲਣ ਦੀਆਂ ਉਮੀਦਾਂ ਟੁੱਟ ਰਹੀਆਂ ਹਨ । ਸੂਬੇ ਭਰ ਦੇ ਤਕਨੀਕੀ ਸਹਾਇਕ ਰੱਖੜੀ ਤੋਂ ਬਾਦ ਦੀਵਾਲੀ ਵੀ ਬਿਨਾ ਤਨਖਾਹਾ ਤੋ ਮਨਾਉਣ ਲਈ ਮਜਬੂਰ ਹਨ ।

