ਵਿਦਿਆਰਥੀਆਂ ਨੂੰ ਸਕੂਲ ਬੈਜ ਵੰਡੇ ਗਏ

CheemaJodhpur

ਬਰਨਾਲਾ-11ਅਕਤੂਬਰ(ਰਾਕੇਸ਼ ਜੇਠੀ)- ਅੱਜ ਪ੍ਰਿੰਸਿਪਲ ਸ਼੍ਰੀ ਅਨੀਲ ਕੁਮਾਰ ਮੋਦੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ ਵਿੱਚ ਵਿਦਿਆਰਥੀਆਂ ਨੂੰ ਸਕੂਲ ਬੈਜ ਵੰਡੇ ਗਏ। ਪ੍ਰਿੰਸਿਪਲ ਅਨੀਲ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਕੂਲ ਫਾਰ ਐਕਸਲੈਂਸ ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਨੂੰ ਸਰਕਾਰ ਵੱਲੋਂ ਬੱਚਿਆਂ ਦੇ ਹਿੱਤ ਲਈ ਵੱਖ-ਵੱਖ ਗ੍ਰਾਂਟਾਂ ਪ੍ਰਾਪਤ ਹੋਈਆਂ ਹਨ।
ਇਸ ਮੌਕੇ ਸਕੂਲ ਦੇ 475 ਵਿਦਿਆਰਥੀਆਂ ਨੂੰ ਬੈਜ ਵੰਡੇ ਗਏ। ਪ੍ਰਿੰਸਿਪਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਕੂਲ ਵਿਦਿਆਰਥੀਆਂ ਲਈ ਪਹਿਚਾਣ ਪੱਤਰ ਜਾਰੀ ਕੀਤੇ ਜਾਣਗੇ ਅਤੇ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵੰਗੀ ਵਿਕਾਸ ਲਈ ਵੱਖ-ਵੱਖ ਸੈਰ-ਸਪਾਟਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਸਕੂਲ ਵਿੱਚ ਯੋਗ ਕਲਾਸਾਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ ਤਾਂ ਜੋ ਵਿਦਿਆਰਥੀਆਂ ਦਾ ਮਨ ਤੇ ਸਰੀਰ ਦੋਵੇਂ ਤੰਦਰੁਸਤ ਰਹਿਣ।

ad


ਇਸ ਵੰਡ ਸਮਾਰੋਹ ਦੌਰਾਨ ਸਕੂਲ ਕਾਊਂਸਲਰ ਡਾ. ਜਤਿੰਦਰ ਜੋਸ਼ੀ ਸਮੇਤ ਲਲਿਤਾ ਗਰਗ, ਪੁਨਮ ਸ਼ਰਮਾ, ਹਰਪ੍ਰੀਤ ਸਿੰਘ, ਵੀਰਪਾਲ ਕੌਰ, ਰਾਸ਼ੀ, ਬਲਵੀਰ ਸਿੰਘ, ਜਸਮੇਲ ਸਿੰਘ, ਮਨਪ੍ਰੀਤ ਕੌਰ, ਰਿਸ਼ੂ ਰਾਣੀ, ਮੀਨਾਕਸ਼ੀ ਗਰਗ ਅਤੇ ਸੁੱਖਦੀਪ ਕੌਰ ਵੀ ਹਾਜ਼ਰ ਸਨ।
ਸਮਾਰੋਹ ਦਾ ਅੰਤ ਪ੍ਰਿੰਸਿਪਲ ਅਨੀਲ ਕੁਮਾਰ ਮੋਦੀ ਵੱਲੋਂ ਵਿਦਿਆਰਥੀਆਂ ਨੂੰ ਪ੍ਰੇਰਣਾਤਮਕ ਸੰਦੇਸ਼ ਦੇਣ ਨਾਲ ਹੋਇਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਮਿਹਨਤ, ਅਨੁਸ਼ਾਸਨ ਅਤੇ ਸੱਚਾਈ ਨਾਲ ਆਪਣਾ ਭਵਿੱਖ ਨਿਰਮਾਣ ਕਰਨ।

About The Author

You may have missed