ਸੁਹਾਗਣਾਂ ਨੇ ਮਨਾਇਆ ਕਰਵਾ ਚੌਥ ਤਿਉਹਾਰ

PrimeKhabarPunjab Shaktinagar

ਬਰਨਾਲਾ-11ਅਕਤੂਬਰ(ਰਾਕੇਸ਼ ਜੇਠੀ)- ਸ਼ਕਤੀ ਨਗਰ, ਗਲੀ ਨੰਬਰ ਇੱਕ, ਬਰਨਾਲਾ ਦੀਆਂ ਮਹਿਲਾਵਾਂ ਨੇ ਕਰਵਾ ਚੌਥ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਸਨੇਹ ਲਤਾ ਤੇ ਸ਼ਮਨ ਮਿੱਤਲ ਨੇ ਕਿਹਾ ਕਿ ਕਰਵਾ ਚੌਥ ਦਾ ਤਿਉਹਾਰ ਹਰ ਸਾਲ ਹੀ ਸ਼ਰਧਾ ਭਾਵ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਨੀਰੂ ਜੇਠੀ, ਗੁਰਜੰਟ ਕੌਰ, ਵੀਰਪਾਲ ਕੌਰ ਤੇ ਵਰਿੰਦਰ ਕੌਰ ਨੇ ਕਿਹਾ ਕਿ ਕਰਵਾ ਚੌਥ ਦਾ ਵਰਤ ਸੁਹਾਗਣਾ ਬਹੁਤ ਹੀ ਉਤਸਾਹ ਨਾਲ ਰੱਖਦੀਆਂ ਹਨ। ਉਹਨਾਂ ਦੱਸਿਆ ਕਿ ਇਸ ਦਿਨ ਵਰਤ ਰੱਖ ਕੇ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।

About The Author

You may have missed