ਪੱਤਰਕਾਰੀ ਦਾ ਮਨੋਰਥ ਖੋਜ ਪੜਤਾਲ ਕਰਕੇ ਸੱਚ ਨੂੰ ਲੱਭਣਾ ਹੁੰਦਾ — ਪ੍ਰੋਫ਼ੈਸਰ ਡਾ ਹਰਜਿੰਦਰਪਾਲ ਸਿੰਘ ਵਾਲੀਆ

PrimekhabarPunjab Press conf

ਖ਼ਬਰ ਭੇਜਣ ਤੋਂ ਪਹਿਲਾਂ ਤੱਥਾਂ ਦੀ ਪੜਚੋਲ ਜ਼ਰੂਰੀ — ਡੀ ਪੀ ਆਰ ਓ ਮੇਘਾ ਮਾਨ

ਬਰਨਾਲਾ 9 ਅਕਤੂਬਰ(ਰਾਕੇਸ਼ ਜੇਠੀ)- ਸ਼ਾਂਤੀ ਹਾਲ ਬਰਨਾਲਾ ਵਿਖੇ ਪੰਜ-ਆਬ ਜ਼ਿਲ੍ਹਾ ਪ੍ਰੈਸ ਕਲੱਬ ਬਰਨਾਲਾ ਵੱਲੋਂ ਕਲੱਬ ਦੇ ਪ੍ਰਧਾਨ ਬਘੇਲ ਸਿੰਘ ਧਾਲੀਵਾਲ ਦੀ ਅਗਵਾਈ, ਸਰਪ੍ਰਸਤ ਮੋਹਿਤ ਸਿੰਗਲਾ ਅਤੇ ਚੇਅਰਮੈਨ ਯਾਦਵਿੰਦਰ ਸਿੰਘ ਯਾਦੂ ਭੁੱਲਰ ਦੀ ਦੇਖ ਰੇਖ ਚ ਕੈਲੰਡਰ ਰਿਲੀਜ਼ ਸਮਾਰੋਹ ਕਰਵਾਇਆ ਗਿਆ।

ਇਸ ਮੌਕੇ ਪ੍ਰੋਫ਼ੈਸਰ ਆਫ਼ ਜਰਨਲਿਜਮ (ਡਾ) ਹਰਜਿੰਦਰ ਪਾਲ ਸਿੰਘ ਵਾਲੀਆ ਬਤੌਰ ਮੁੱਖ ਮਹਿਮਾਨ ਅਤੇ ਮੈਡਮ ਮੇਘਾ ਮਾਨ ਡੀ ਪੀ ਆਰ ਓ ਬਰਨਾਲਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਪੱਤਰਕਾਰਾਂ ਅਤੇ ਪਤਵੰਤੇ ਸੱਜਣਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰੋਫ਼ੈਸਰ ਡਾ ਹਰਜਿੰਦਰਪਾਲ ਸਿੰਘ ਵਾਲੀਆ ਨੇ ਅਜੋਕੀ ਪੱਤਰਕਾਰੀ, ਚੁਣੋਤੀਆਂ ਅਤੇ ਤਕਨੀਕੀ ਪਹਿਲੂ ਤੇ ਵਿਸਥਾਰ ਚ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੱਤਰਕਾਰੀ ਦਾ ਮਨੋਰਥ ਖੋਜ ਪੜਤਾਲ ਕਰਕੇ ਸੱਚ ਨੂੰ ਲੱਭਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੂਚਨਾਂ ਜ਼ਿਆਦਾ ਹੋਣ ਕਾਰਨ ਤੱਥਾਂ ਦੀ ਪੜਚੋਲ ਨਹੀਂ ਹੋ ਰਹੀ। ਉਨ੍ਹਾਂ ਪੱਤਰਕਾਰਾਂ ਨੂੰ ਨੈਤਿਕ ਕਦਰਾਂ ਕੀਮਤਾਂ ਧਾਰਨ ਕਰਦਿਆਂ ਸਮੇਂ ਦਾ ਹਾਣੀ ਬਣਨ ਅਤੇ ਚੁਣੋਤੀਆਂ ਦਾ ਆਪਸੀ ਸਹਿਯੋਗ, ਏਕਤਾ ਅਤੇ ਦਲੇਰੀ ਨਾਲ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਡੀ ਪੀ ਆਰ ਓ ਬਰਨਾਲਾ ਮੇਘਾ ਮਾਨ ਨੇ ਕਿਹਾ ਕਿ ਖ਼ਬਰ ਭੇਜਣ ਤੋਂ ਪਹਿਲਾਂ ਤੱਥਾਂ ਦੀ ਛਾਣਬੀਣ ਕਰਨੀ ਚਾਹੀਦੀ ਹੈ। ਉਨ੍ਹਾਂ ਮਿਆਰੀ ਪੱਤਰਕਾਰੀ ਕਰਨ ਦਾ ਸੁਝਾਅ ਦਿੰਦਿਆਂ ਸਹੀ ਸੂਚਨਾਂ ਪ੍ਰਦਾਨ ਕਰਨ ਲਈ ਕਿਹਾ।

ਇਸ ਮੌਕੇ ਕਲੱਬ ਦੇ ਵਿੱਤ ਸਕੱਤਰ ਕਪਿਲ ਗਰਗ ਨੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਸਵਾਗਤ ਕੀਤਾ। ਇਸ ਉਪਰੰਤ ਕਲੱਬ ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਐਸ.ਡੀ ਕਾਲਜ ਬਰਨਾਲਾ ਦੇ ਜਰਨਲਿਜ਼ਮ ਦੀਆਂ ਵਿਦਿਆਰਥਣਾਂ ਅਤੇ ਪ੍ਰੋਫੈਸਰ ਆਫ਼ ਜਰਨਲਿਜਮ ਡਾ ਹਰਜਿੰਦਰ ਪਾਲ ਸਿੰਘ ਵਾਲੀਆ ਦਰਮਿਆਨ ਇੰਟਰਐਕਟਿਵ ਸੈਸ਼ਨ ਵੀ ਹੋਇਆ। ਇਸ ਮੌਕੇ ਸਾਰੀਆਂ ਸਿਆਸੀ ਪਾਰਟੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।

ਇਸ ਦੌਰਾਨ ਪਿਆਰਾ ਲਾਲ ਰਾਏਸਰ, ਟੰਡਨ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ, ਬਸੰਤ ਗੋਇਲ ਗੀਤਾ ਭਵਨ ਵਾਲੇ, ਪ੍ਰਧਾਨ ਨਾਇਬ ਸਿੰਘ ਕਾਲਾ, ਅਚਾਰੀਆ ਸਿਰੀ ਨਿਵਾਸ, ਅਤੇ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ਼ ਗੁਰਪ੍ਰੀਤ ਸਿੰਘ ਲਾਡੀ ਆਦਿ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਬਲਵਿੰਦਰ ਸ਼ਰਮਾ, ਚਮਕੌਰ ਸਿੰਘ ਗੱਗੀ, ਕੁਲਦੀਪ ਸਿੰਘ ਗਰੇਵਾਲ, ਦਰਸ਼ਨ ਸਿੰਘ ਖੇੜੀ ਸ਼ੇਰਪੁਰ, ਸੁਖਵਿੰਦਰ ਪਲਾਹਾ,ਸ਼ਨੀ ਸਦਿਓੜਾ, ਬਲਵੰਤ ਸਿੰਘ ਸਿੱਧੂ, ਕਰਮਜੀਤ ਸਿੰਘ ਮਾਨ, ਯੋਗੇਸ਼ ਸ਼ਰਮਾ, ਸੰਦੀਪ ਰਾਏ, ਤੇਜਿੰਦਰ ਸ਼ਰਮਾ, ਬਲਜੀਤ ਸਿੰਘ ਟਿੱਬਾ, ਧਰਮਿੰਦਰ ਸਿੰਘ ਧਾਲੀਵਾਲ,ਸਤ ਪਾਲ ਕਾਲਾਬੂਲਾ,ਅਮਜਦ ਖ਼ਾਨ ਦੁੱਗਾਂ, ਸੰਜੀਵ ਕਾਲੀ, ਮਨਿੰਦਰ ਸਿੰਘ, ਨਵਦੀਪ ਸੇਖਾ, ਲਖਵੀਰ ਸਿੰਘ ਚੀਮਾ, ਜਸਵੀਰ ਸਿੰਘ ਜੱਸਾ ਮਾਣਕੀ, ਰਾਕੇਸ਼ ਕੁਮਾਰ ਜੇਠੀ, ਹਰਮਨਜੀਤ ਸਿੰਘ, ਬੇਅੰਤ ਸਿੰਘ ਧਾਲੀਵਾਲ,ਤੁਸ਼ਾਰ ਸ਼ਰਮਾ, ਬਲਵਿੰਦਰ ਸਿੰਘ ਛੰਨਾ, ਰਮੇਸ਼ ਕੁਮਾਰ ਮਾੜੀ, ਰਮਨਦੀਪ ਵਰਮਾ,ਜਨਕ ਰਾਜ ਗੋਇਲ, ਰੇਸ਼ਮ ਦੂਆ, ਜਤਿੰਦਰ ਗਰਗ, ਮੱਖਣ ਸਿੰਘ ਲੌਂਗੋਵਾਲ, ਨਵਦੀਪ ਸਿੰਘ ਚੀਮਾ, ਅਮਨਦੀਪ ਸਿੰਘ, ਰਮਨੀਕ ਬੱਤਾ, ਬਲਵਿੰਦਰ ਸਿੰਘ ਆਜ਼ਾਦ, ਵਿਕਾਸ ਕੁਮਾਰ, ਗਗਨਜੋਤ ਗੋਇਲ ਆਦਿ ਪੱਤਰਕਾਰ ਹਾਜ਼ਰ ਸਨ। ਅੰਤ ਚ ਸਾਰਿਆਂ ਨੇ ਮਿਲ ਕੇ ਪ੍ਰੀਤੀ ਭੋਜ ਕੀਤਾ। ਪ੍ਰਧਾਨ ਬਘੇਲ ਸਿੰਘ ਧਾਲੀਵਾਲ ਨੇ ਸਭਨਾਂ ਦਾ ਧੰਨਵਾਦ ਕੀਤਾ।

About The Author

You may have missed