ਹੰਡਿਆਇਆ ਵਿਖੇ ਦੁਸ਼ਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ

Primekhabar Dussehra

ਹੰਡਿਆਇਆ -2ਅਕਤੂਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੀ ਦਾਣਾ ਮੰਡੀ ਵਿੱਚ ਦੁਸਹਿਰੇ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਦੁਸ਼ਹਿਰੇ ਦਾ ਇਹ ਪ੍ਰੋਗਰਾਮ ਸਹਿਯੋਗ ਕਲੱਬ ਹੰਡਿਆਇਆ ਦੁਆਰਾ ਆਯੋਜਿਤ ਕੀਤਾ ਗਿਆ। ਸਹਿਯੋਗ ਕਲੱਬ ਦੇ ਮੈਂਬਰ ਗੁਰਮੀਤ ਸਿੰਘ ਬਾਵਾ, ਪ੍ਰਮੋਦ ਕੁਮਾਰ ਸੋਨੂ, ਨਰੇਸ਼ ਕੁਮਾਰ ਨੀਟਾ, ਸੁਰਿੰਦਰ ਬਾਵਾ, ਮੋਹਿਤ ਕੁਮਾਰ ਮੋਨੂ, ਵਿਕਾਸ ਬਾਵਾ, ਕ੍ਰਿਸ਼ਨ ਕੁਮਾਰ, ਅਰਪਣ ਬਾਵਾ,ਮੋਹਿਤ ਜਿੰਦਲ ਤੇ ਕਰਮਚੰਦ ਭੋਲੂ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੁਸਹਿਰੇ ਦਾ ਇਹ ਤਿਉਹਾਰ ਨੇਕੀ ਉੱਪਰ ਵਧੀ ਦੀ ਜਿੱਤ ਦਾ ਪ੍ਰਤੀਕ ਹੈ। ਉਹਨਾਂ ਦੱਸਿਆ ਕਿ ਰਾਵਣ ਦਾ ਇਹ ਪੁਤਲਾ ਰਜਿੰਦਰ ਕੁਮਾਰ ਭਪਾ ਅਤੇ ਉਸਦੇ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ। ਰਾਵਣ ਦਾ ਪੁਤਲਾ ਤਕਰੀਬਨ 45 ਫੁੱਟ ਉੱਚਾ ਬਣਾਇਆ ਗਿਆ। ਉਹਨਾਂ ਕਿਹਾ ਕਿ  ਸ਼੍ਰੀ ਰਾਧਾ ਕ੍ਰਿਸ਼ਨ ਟਰੱਸਟ, ਸਨਾਤਨ ਧਰਮ ਸਭਾ, ਸ੍ਰੀ ਦੂਰਗਾ ਦੇਵੀ ਸੇਵਾ ਸੰਮਤੀ ਵੱਲੋ ਵਿਸ਼ੇਸ਼ ਤੌਰ ਯੋਗਦਾਨ ਪਾਇਆ ਗਿਆ। ਇਸ ਮੌਕੇ ਸਟੇਜ ਦਾ ਸੰਚਾਲਨ ਮੌਜੂਦਾ ਐਮਸੀ ਗੁਰਮੀਤ ਸਿੰਘ ਬਾਵਾ ਦੁਆਰਾ ਕੀਤਾ ਗਿਆ।

ਸ੍ਰੀ ਰਾਮ ਚੰਦਰ, ਲਕਸਮਣ ਜੀ, ਸੀਤਾ ਜੀ ਤੇ ਹਨੁਮਾਨ ਜੀ ਦੀ ਝਾਕੀ

 ਸਮਾਗਮ ਦੇ ਮੁੱਖ ਮਹਿਮਾਨ ਉੱਘੇ ਉਦਯੋਗਪਤੀ ਲਖਵੀਰ ਸਿੰਘ ਲੱਖੀ ਜ਼ੈਲਦਾਰ,ਸੰਸਦ ਮੈਬਰ  ਗੁਰਮੀਤ ਸਿੰਘ ਮੀਤ ਹੇਅਰ,ਨਛੱਤਰ ਸਿੰਘ ਭਰੀ, ਅਸ਼ੋਕ ਕੁਮਾਰ ਸ਼ਾਸਤਰੀ, ਬਲਾਕ ਪ੍ਰਧਾਨ ਹਰਦੇਵ ਕਾਲਾ,ਸਾਬਕਾ ਪ੍ਰਧਾਨ ਰਣਧੀਰ ਕੌਸ਼ਲ, ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ, ਮਨਤੋਸ਼ ਜਿੰਦਲ ਸਾਬਕਾ ਪ੍ਰਧਾਨ ਅਸ਼ਵਨੀ ਆਸੂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਸ਼ਾਮ ਨੂੰ ਮੁੱਖ ਮਹਿਮਾਨ ਲਖਬੀਰ ਸਿੰਘ ਲੱਖੀ ਜੈਲਦਾਰ ਵੱਲੋਂ ਰਾਵਣ ਦੇ ਪੁਤਲੇ ਨੂੰ ਮੁਖਾ ਅਗਨੀ ਦਿੱਤੀ ਗਈ। ਇਸ ਮੌਕੇ ਮਨਦੀਪ ਕੁਮਾਰ ਮੋਨਾ,ਅਸ਼ਵਨੀ ਆਸੂ ਗਰਗ,ਥਾਣਾ ਰੂੜੇਕੇ ਇਨਜਾਰਜ ਗੁਰਪਾਲ ਸਿੰਘ, ਕਾਂਸਟੇਬਲ ਗੁਰਮੀਤ ਸਿੰਘ,ਮਹੰਤ ਰੋਮੀ ਬਾਵਾ, ਰੌਣਕੀ ਬਾਵਾ, ਸੁਖਵਿੰਦਰ ਜੇਠੀ , ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਵੇਕ ਗੋਇਲ, ਜੌਨੀ ਸਰਮਾ, ਕੈਫੀ ਗੋਇਲ, ਮੋਹਿਤ ਆਦਿ ਹਾਜ਼ਰ ਸਨ।

About The Author

You may have missed