ਐਨਐਸਐਸ ਕੈਂਪ ਦੇ ਦੂਜੇ ਦਿਨ ਚਲਾਇਆ ਸਵੱਛਤਾ ਅਭਿਆਨ

Primekhabar LBS college

ਬਰਨਾਲਾ- 2ਅਕਤੂਬਰ(ਰਾਕੇਸ਼ ਜੇਠੀ)- ਸ੍ਰੀ ਐਲਬੀਐਸ ਆਰੀਆ ਮਹਿਲਾ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਡਾਕਟਰ ਸੁਸ਼ੀਲ ਬਾਲਾ ਦੀ ਰਹਿਨੁਮਾਈ ਅਧੀਨ ਇਕ ਲੰਬੇ ਅੰਤਰਾਲ ਤੋਂ ਬਾਅਦ ਐਨਐਸਐਸ ਸੱਤ ਰੋਜ਼ਾ ਦਿਨ ਰਾਤ ਦਾ ਕੈਂਪ ਲਾਇਆ ਗਿਆ, ਜਿਸ ਦੇ ਵਿੱਚ 200 ਵਿਦਿਆਰਥੀਆਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੋਗਰਾਮ ਅਫਸਰ ਮੈਡਮ ਅਰਚਨਾ ਨੇ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ ਡਾਕਟਰ ਸੁਰਜੀਤ ਸੂਰੇਵੰਸ਼ੀ ਹੋਸਪਿਟਲ ਬਠਿੰਡਾ ਅਤੇ ਡਾਕਟਰ ਰੁਪੇਸ਼ ਸਿੰਗਲਾ ਪ੍ਰੇਮ ਹੋਸਪਿਟਲ ਵਾਲਿਆਂ ਨੇ ਕੈਂਪ ਦੀ ਇਨੋਗਰੇਸ਼ਨ ਕੀਤੀ। ਇਸ ਦੇ ਵਿੱਚ ਸਾਰੇ ਵਲੰਟੀਅਰ ਦੀਆਂ ਅੱਖਾਂ ਦਾ ਚੈਕਅਪ ਕਰਵਾਇਆ ਗਿਆ। ਕੈਂਪ ਦਾ ਆਗਾਜ਼ ਸ਼ਮਾ ਰੋਸ਼ਨ ਦੇ ਨਾਲ ਡਾਕਟਰ ਸੁਸ਼ੀਲ ਬਾਲਾ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਕੀਤਾ ਗਿਆ। ਪ੍ਰੋਗਰਾਮ ਅਫਸਰ ਮੈਡਮ ਅਰਚਨਾ ਨੇ ਦੱਸਿਆ ਕਿ ਡਾਕਟਰ ਰੁਪੇਸ਼ ਸਿੰਗਲਾ ਨੇ ਕਿਹਾ ਕਿ ਅੱਖਾਂ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਪ੍ਰੇਮ ਆਈ ਹੋਸਪਿਟਲ ਦੇ ਵਿੱਚ ਹੁੰਦਾ ਹੈ, ਭਾਵੇਂ ਉਹ ਪੈਗਾਪਣ ਹੋਵੇ ਜਾਂ ਫਿਰ ਲਾਸਕ ਲੇਜ਼ਰ ਚਿੱਟਾ ਕਾਲਾ ਮੋਤੀਆ। ਜੇ ਕਿਸੇ ਵਿਦਿਆਰਥਨਾ ਦੇ ਚਸ਼ਮੇ ਵੀ ਲੱਗਣੇ ਹਨ ਤਾਂ ਐਲਬੀਐਸ ਦੀਆਂ ਵਿਦਿਆਰਥਨਾ ਦਾ ਇਲਾਜ ਪ੍ਰੇਮ ਆਈ ਹੋਸਪਿਟਲ ਦੇ ਵਿੱਚ ਮੁਫਤ ਹੋਵੇਗਾ। ਅੱਜ ਦੂਸਰੇ ਦਿਨ ਮਹਾਤਮਾ ਗਾਂਧੀ ਅਤੇ ਸ਼੍ਰੀ ਲਾਲ ਬਹਾਦਰ ਸਾਸ਼ਤਰੀ ਜੀ ਦੇ ਜਨਮ ਦਿਵਸ ਉੱਤੇ ਵੋਲੰਟੀਅਰ ਵੱਲੋਂ ਉਹਨਾਂ ਦੀ ਫੋਟੋਆਂ ਉੱਤੇ ਫੁੱਲ ਮਲਾਵਾ ਅਰਪਣ ਕਰਕੇ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰੋਗਰਾਮ ਅਫਸਰ ਮੈਡਮ ਅਰਚਨਾ ਅਤੇ ਮੈਡਮ ਨੀਰੂ ਨੇ ਮਹਾਤਮਾ ਗਾਂਧੀ ਅਤੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਜੀਵਨ ਉੱਤੇ ਪ੍ਰਕਾਸ਼ ਪਾਇਆ। ਉਸ ਤੋਂ ਬਾਅਦ ਵਿਦਿਆਰਥਣ ਨੇ ਚਿੰਟੂ ਪਾਰਕ ਵਿੱਚ ਜਾ ਕੇ ਸਫਾਈ ਕੀਤੀ ਕਿਉਂਕਿ ਕੈਂਪ ਦੀ ਥੀਮ ਸਵੱਛਤਾ ਹੈ ਅਤੇ ਉਥੇ ਬੈਠੇ ਸੀਨੀਅਰ ਸਿਟੀਜਨ ਦੇ ਨਾਲ ਕੁਝ ਸਮਾਂ ਬਿਤਾਇਆ। ਇਸ ਤੋਂ ਬਾਅਦ ਵਲੰਟੀਅਰਸ ਗੁਰੂ ਨਾਨਕ ਵਸਤੀ ਦੇ ਵਿੱਚ ਪ੍ਰੋਜੈਕਟ ਵਰਕ ਵਿੱਚ ਗਏ। ਜਿੱਥੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਬਸਤੀ ਵਿੱਚ ਕਾਫੀ ਵਿਅਕਤੀਆਂ ਨੇ ਨਸ਼ਾ ਕੀਤਾ ਹੋਇਆ ਹੈ। ਫਿਰ ਵੀ ਵਲੰਟੀਅਰਸ ਨੇ ਬਸਤੀ ਵਾਲਿਆਂ ਨੂੰ ਸਵਛਤਾ ਅਤੇ ਨਸ਼ਾ ਮੁਕਤ ਰਹਿਣ ਦਾ ਸੁਨੇਹਾ ਦਿੱਤਾ। ਸ਼ਾਮ ਨੂੰ ਬੱਚਿਆਂ ਨੂੰ ਪੁਰਾਣੀਆਂ ਖੇਡਾਂ ਵੀ ਕਰਵਾਈਆਂ ਗਈਆਂ। ਇਸ ਤਰੀਕੇ ਦੇ ਨਾਲ ਕੈਂਪ ਬੜੀ ਸਫਲਤਾ ਪੂਰਵਕ ਆਪਣੇ ਦੂਜੇ ਦਿਨ ਦੀ ਸਫਲਤਾ ਵੱਲ ਵਧਿਆ।

About The Author

You may have missed