ਨਮ ਅੱਖਾਂ ਨਾਲ ਦਿੱਤੀ ਰਾਮ ਕਲਾ ਮੰਚ ਦੇ ਪ੍ਰਧਾਨ ਰਜੇਸ਼ ਜੇਸੀ ਨੂੰ ਅੰਤਿਮ ਵਿਦਾਇਗੀ

ਹੰਡਿਆਇਆ -3ਅਕਤੂਬਰ(ਰਾਕੇਸ਼ ਜੇਠੀ)- ਲੋਕ ਦੁਨੀਆਂ ਵਿੱਚ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਪਰ ਕੁਝ ਲੋਕ ਦੁਨੀਆਂ ਵਿੱਚ ਆਪਣੀ ਅਜਿਹੀ ਪਹਿਚਾਣ ਬਣਾ ਜਾਂਦੇ ਹਨ ਜੋ ਉਹਨਾਂ ਦੇ ਜਾਨ ਤੋਂ ਬਾਅਦ ਵੀ ਲੋਕਾਂ ਦੇ ਦਿਮਾਗ ਤੇ ਛਾਈ ਰਹਿੰਦੀ ਹੈ। ਕੁਝ ਅਜਿਹੀ ਹੀ ਪਹਿਚਾਣ ਕਸਬਾ ਹੰਡਿਆਇਆ ਦੇ ਰਜੇਸ਼ ਕੁਮਾਰ ਜੇਸ਼ੀ ਨੇ ਆਪਣੇ ਕੰਮਾਂ ਰਾਹੀਂ ਸਮਾਜ ਵਿੱਚ ਬਣਾ ਰੱਖੀ ਸੀ। ਰਜੇਸ਼ ਕੁਮਾਰ ਜੇਸੀ ਬਾਰੇ ਗੱਲਬਾਤ ਕਰਦਿਆਂ ਉਨਾਂ ਦੇ ਦੋਸਤ ਪ੍ਰਮੋਦ ਕੁਮਾਰ, ਗੁਰਮੀਤ ਸਿੰਘ ਬਾਵਾ ਅਤੇ ਸੁਰਿੰਦਰ ਬਾਵਾ ਨੇ ਦੱਸਿਆ ਕਿ ਰਾਜੇਸ਼ ਕੁਮਾਰ ਜੇਸ਼ੀ ਇੱਕ ਜਿੰਦਾ ਦਿਲ ਇਨਸਾਨ ਸੀ। ਉਹ ਇੱਕ ਧਾਰਮਿਕ ਬਿਰਤੀ ਵਾਲਾ ਇਨਸਾਨ ਸੀ। ਪਿਛਲੇ ਲੰਬੇ ਸਮੇਂ ਤੋਂ ਉਹ ਰਾਮ ਕਲਾ ਮੰਚ ਰਾਹੀਂ ਰਾਮ ਲੀਲਾ ਅਤੇ ਦੁਸ਼ਹਿਰੇ ਵਰਗੇ ਪ੍ਰੋਗਰਾਮਾਂ ਦਾ ਸੰਚਾਲਨ ਕਰਦਾ ਆ ਰਿਹਾ ਸੀ।
ਉਹ ਪਿੰਡ ਵਿੱਚ ਹੋਣ ਵਾਲੇ ਹਰ ਧਾਰਮਿਕ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਸੀ। ਉਹਨਾਂ ਦੱਸਿਆ ਕਿ ਰਾਜੇਸ਼ ਕੁਮਾਰ ਨੂੰ ਪਿਛਲੇ ਕੁਝ ਸਮੇਂ ਤੋਂ ਕਿਡਨੀ ਵਿੱਚ ਸਮੱਸਿਆ ਆ ਰਹੀ ਸੀ, ਜਿਸ ਕਾਰਨ ਉਸ ਦਾ ਡਾਇਲਸਸ ਚੱਲ ਰਿਹਾ ਸੀ। ਪ੍ਰੰਤੂ ਅੱਜ ਅਚਾਨਕ ਉਸ ਦੀ ਮੌਤ ਬਰੇਨ ਹੈਮਰਜ ਅਟੈਕ ਨਾਲ ਹੋ ਗਈ। ਉਹਨਾਂ ਦੱਸਿਆ ਕਿ ਰਾਜੇਸ਼ ਕੁਮਾਰ ਦੇ ਇੱਕ ਬੇਟਾ ਅਤੇ ਦੋ ਬੇਟੀਆਂ ਹਨ। ਉਹਨਾਂ ਦਾ ਬੇਟਾ ਬਾਹਰਲੇ ਮੁਲਕ ਪੜ੍ਹਾਈ ਕਰਨ ਗਿਆ ਹੋਇਆ ਹੈ, ਜਿਸ ਕਾਰਨ ਸੰਸਕਾਰ ਮੌਕੇ ਉਹ ਨਹੀਂ ਪਹੁੰਚ ਸਕਿਆ। ਰਜੇਸ਼ ਕੁਮਾਰ ਦਾ ਸੰਸਕਾਰ ਪਿੰਡ ਦੇ ਜਗਿਆਣਾ ਰੋਡ ਤੇ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਬੀਜੇਪੀ ਮੰਡਲ ਪ੍ਰਧਾਨ ਹੰਡਿਆਇਆ ਅਖਿਲੇਸ਼ ਸ਼ਰਮਾ ਜੋਨੀ, ਸਾਬਕਾ ਪ੍ਰਧਾਨ ਰਣਧੀਰ ਕੌਸ਼ਲ,ਅਸ਼ੋਕ ਕੁਮਾਰ ਸ਼ਾਸਤਰੀ,ਪ੍ਰੈਸ ਕਲੱਬ ਦੇ ਚੇਅਰਮੈਨ ਗੁਰਜੀਤ ਸਿੰਘ ਖੁੱਡੀ, ਸਮਾਜ ਸੇਵੀ ਮੋਹਨ ਸਿੰਘ ਖਾਲਸਾ, ਸਮਾਜ ਸੇਵੀ ਜਨਕ ਰਾਜ, ਐਮਸੀ ਕੁਲਦੀਪ ਤਾਜਪੁਰੀਆ, ਨਵੀਨ ਜੇਠੀ, ਰਮਨ ਕੁਮਾਰ, ਨੀਰਜ ਗਰਗ, ਸ਼ਿਵ ਕੁਮਾਰ, ਕ੍ਰਿਸ਼ਨ ਕੁਮਾਰ, ਰਵੀ ਕੁਮਾਰ, ਸੁਨੀਲ ਕੁਮਾਰ, ਕ੍ਰਿਸ਼ਨ ਕੁਮਾਰ, ਮੋਹਿਤ ਕੁਮਾਰ, ਅਮਨਦੀਪ ਖਾਨ, ਪ੍ਰਦੀਪ ਕੁਮਾਰ, ਗਗਨ ਕੁਮਾਰ, ਸਾਬਕਾ ਐਮਸੀ ਪਤਲੂ ਸਿੰਘ ਤੋਂ ਇਲਾਵਾ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਰਾਜੇਸ਼ ਕੁਮਾਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
