ਐਨਐਸਐਸ ਕੈਂਪ ਦੇ ਪਹਿਲੇ ਦਿਨ ਆਈ ਚੈਕ ਅਪ ਕੈਂਪ ਦਾ ਕੀਤਾ ਆਯੋਜਨ

PrimekhabarPunjab LBS college

ਬਰਨਾਲਾ-2ਅਕਤੂਬਰ(ਰਾਕੇਸ਼ ਜੇਠੀ)- ਐਲਬੀਐਸ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਐਨਐਸਐਸ ਕੈਂਪ ਦਾ ਆਗਾਜ਼ ਆਈ ਚੈਕ ਅਪ ਕੈਂਪ ਨਾਲ ਨਾਲ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾਕਟਰ ਸੁਸ਼ੀਲ ਬਾਲਾ ਨੇ ਦੱਸਿਆ ਕਿ ਐਨਐਸਐਸ ਵਿਭਾਗ ਵੱਲੋਂ ਸੱਤ ਰੋਜ਼ਾ ਐਨਐਸਐਸ ਕੈਂਪ ਲਗਾਇਆ ਗਿਆ, ਜਿਸ ਦਾ ਸ਼ੁਭ ਆਰੰਭ ਆਈ ਚੈਕ ਅਪ ਕੈਂਪ ਨਾਲ ਕੀਤਾ ਗਿਆ।

ਇਸ ਕੈਂਪ ਦੇ ਵਿੱਚ ਉਚੇਚੇ ਤੌਰ ਤੇ ਪ੍ਰੇਮ ਹੋਸਪਿਟਲ ਤੋਂ ਡਾਕਟਰ ਰੂਪੇਸ਼ ਅਤੇ ਮੈਕਸ ਹੋਸਪਿਟਲ ਬਠਿੰਡਾ ਤੋਂ ਡਾਕਟਰ ਸੁਚੇਤ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਅਫਸਰ ਮੈਡਮ ਅਰਚਨਾ ਨੇ ਦੱਸਿਆ ਕਿ ਕੈਂਪ ਦੇ ਵਿੱਚ ਤਕਰੀਬਨ 100 ਬੱਚਿਆਂ ਦੀ ਅੱਖਾਂ ਦਾ ਚੈੱਕ ਅਪ ਕੀਤਾ ਗਿਆ ਅਤੇ ਡਾਕਟਰ ਰਪੇਸ਼ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਕਿਸੇ ਬੱਚੇ ਦੇ ਚਸ਼ਮੇ ਬਣਦੇ ਹਨ ਜਾਂ ਕਿਸੇ ਬੱਚੇ ਦਾ ਆਪਰੇਸ਼ਨ ਹੁੰਦਾ ਹੈ ਜਾਂ ਕਿਸੇ ਬੱਚੇ ਨੂੰ ਮੈਡੀਸਨ ਚਾਹੀਦੀ ਹੈ ਤਾਂ ਉਹ ਹੋਸਪਿਟਲ ਵੱਲੋਂ ਫਰੀ ਦਿੱਤੀ ਜਾਵੇਗੀ। ਡਾਕਟਰ ਰੂਪੇਸ਼ ਨੇ ਕਿਹਾ ਕਿ ਪ੍ਰੇਮ ਹੋਸਪਿਟਲ ਦੇ ਵਿੱਚ ਹਰ ਤਰਹਾਂ ਦੇ ਅੱਖਾਂ ਦੇ ਰੋਗਾਂ ਦੇ ਇਲਾਜ ਹੁੰਦੇ ਹਨ ਭਾਵੇਂ ਉਹ ਭੈਂਗਾਪਣ ਹੋਵੇ, ਪੁਤਲੀ ਦਾ ਰੋਗ ਹੋਵੇ, ਲਾਸਿਕ ਲੇਜ਼ਰ ਹੋਵੇ ਜਾਂ ਫਿਰ ਚਿੱਟੇ ਕਾਲੇ ਮੋਤੀ ਦਾ ਆਪਰੇਸ਼ਨ। ਇਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਸੁਸ਼ੀਲ ਬਾਲਾ ਜੀ ਨੇ ਡਾਕਟਰ ਸੁਚੇਤ ਅਤੇ ਡਾਕਟਰ ਰੂਪੇਸ਼ ਨੂੰ ਜੀ ਆਇਆ ਆਖਿਆ। ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਦਾ ਆਗਾਜ਼ ਕੀਤਾ ਗਿਆ ਅਤੇ ਵਿਦਿਆਰਥਣਾਂ ਨੇ ਐਨਐਸਐਸ ਕੈਂਪ ਦੇ ਵਿੱਚ ਸ਼ਮੂਲੀਅਤ ਕਰਨ ਦੀ ਗੱਲ ਆਖੀ। ਇਸ ਕੈਂਪ ਦੇ ਵਿੱਚ ਤਕਰੀਬਨ 200 ਵਲੰਟੀਅਰ ਨੇ ਭਾਗ ਲਿਆ। ਵਲੰਟੀਅਰ ਦੇ ਵੱਖ-ਵੱਖ ਮੁਕਾਬਲੇ ਕਰਵਾਏ ਕਰਵਾਏ ਗਏ। ਇਸ ਕੈਂਪ ਦੇ ਵਿੱਚ ਸਵੱਛਤਾ ਵਾਤਾਵਰਨ ਸਿਹਤ ਅਤੇ ਬੱਚਿਆਂ ਦੀ ਪਰਸਨੈਲਟੀ ਡਿਵੈਲਪਮੈਂਟ ਤੇ ਜੋਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰੋਗਰਾਮ ਅਫਸਰ ਮੈਡਮ ਆਰਤੀ ਅਗਰਵਾਲ ਅਤੇ ਮੈਡਮ ਨੀਰੂ ਜੇਠੀ ਨੇ ਵੀ ਸ਼ਿਰਕਤ ਕੀਤੀ ਅਤੇ ਉਚੇਚੇ ਤੌਰ ਤੇ ਵਿਸ਼ਾਲ ਗੋਇਲ ਵੀ ਹਾਜ਼ਰ ਰਹੇ।

About The Author

You may have missed