ਦੋ ਧੜਿਆਂ ਦੀ ਲੜਾਈ ਵਿੱਚ, ਗੋਲੀ ਲੱਗਣ ਨਾਲ ਇੱਕ ਜ਼ਖਮੀ

ਬਰਨਾਲਾ-01ਅਕਤੂਬਰ(ਰਾਕੇਸ਼ ਜੇਠੀ)- ਬਰਨਾਲਾ ਦੇ ਸੇਖਾ ਰੋਡ ਗਲੀ ਨੰਬਰ 4 ਵਿੱਚ ਦੋ ਗਰੁੱਪਾਂ ਦੀ ਆਪਸੀ ਝੜਪ ਵਿੱਚ ਇੱਕ ਨੌਜਵਾਨ ਦੇ ਜਖਮੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸੇਖਾ ਰੋਡ ਗਲੀ ਨੰਬਰ 4 ਵਿੱਚ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਦੋ ਗਰੁੱਪਾਂ ਚ ਆਪਸੀ ਝੜਪ ਹੋ ਗਈ। ਇਸ ਝੜਪ ਦੌਰਾਨ ਫਾਇਰਿੰਗ ਵੀ ਹੋਈ। ਜਿਸ ਵਿੱਚ ਦੀਪਕ ਕੁਮਾਰ ਪੁੱਤਰ ਰਿਸ਼ੀ ਕੁਮਾਰ ਵਾਸੀ ਬਰਨਾਲਾ ਜ਼ਖਮੀ ਹੋ ਗਿਆ। ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਸੀ, ਜਿਸ ਕਾਰਨ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਉਹਨਾਂ ਨੂੰ ਦੇਖ ਕੇ ਨੌਜਵਾਨ ਰਫੂ ਚੱਕਰ ਹੋ ਗਏ। ਜਖਮੀ ਦੀਪਕ ਕੁਮਾਰ ਨੂੰ ਪੁਲਿਸ ਕਰਮਚਾਰੀਆਂ ਦੁਆਰਾ ਹੀ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਬਾਰੇ ਗੱਲਬਾਤ ਕਰਦਿਆਂ ਥਾਣਾ ਸਿਟੀ ਟੂ ਦੇ ਇੰਚਾਰਜ ਐਸ ਐਚ ਓ ਚਰਨਜੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।ਤਿਉਹਾਰਾਂ ਦੇ ਸੀਜ਼ਨ ਮੌਕੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ।
