ਹੰਡਿਆਇਆ ਵਿਖੇ 10 ਲੱਖ ਰੁਪਏ ਤੱਕ ਮੁਫਤ ਇਲਾਜ ਵਾਲੇ ਕਾਰਡ ਦੀ ਰਜਿਸਟਰੇਸ਼ਨ ਸ਼ੁਰੂ

PrimekhabarPunjab Sehat Bima

ਹੰਡਿਆਇਆ-26ਸਤੰਬਰ(ਰਾਕੇਸ਼ ਜੇਠੀ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਐਸਐਮਓ ਸਤਵੰਤ ਸਿੰਘ ਔਜਲਾ ਦੀ ਅਗਵਾਈ ਵਿੱਚ ਅੱਜ ਨਗਰ ਪੰਚਾਇਤ ਹੰਡਿਆਇਆ ਦੇ ਦਫਤਰ ਅਤੇ ਮਹੱਲਾ ਕਲੀਨਿਕ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਸੰਬੰਧਿਤ ਸਿਹਤ ਕਾਰਡ ਦੀ ਰਜਿਸਟਰੇਸ਼ਨ ਸ਼ੁਰੂ ਕੀਤੀ ਗਈ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ ਇੱਕ ਦੀ ਐਮਸੀ ਵੀਰਪਾਲ ਕੌਰ ਨੇ ਦੱਸਿਆ ਕਿ ਅੱਜ ਅਤੇ ਆਉਣ ਵਾਲੇ ਦੋ ਦਿਨਾਂ ਤੱਕ ਨਗਰ ਪੰਚਾਇਤ ਹੰਡਿਆਇਆ ਦੇ ਦਫ਼ਤਰ ਵਿੱਚ ਵਾਰਡ ਨੰਬਰ ਇੱਕ ਦੇ ਵਸਨੀਕਾਂ ਦੇ ਸਿਹਤ ਕਾਰਡ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ। ਦੂਜੇ ਪਾਸੇ ਵਾਰਡ ਨੰਬਰ ਤਿੰਨ ਦੇ ਐਮਸੀ ਮੰਜੂ ਕੌਰ ਨੇ ਦੱਸਿਆ ਕਿ ਮਹੱਲਾ ਕਲੀਨਿਕ ਵਿਖੇ ਅੱਜ ਅਤੇ ਆਉਣ ਵਾਲੇ ਦੋ ਦਿਨਾਂ ਤੱਕ ਵਾਰਡ ਨੰਬਰ ਤਿੰਨ ਦੇ ਵਸਨੀਕਾ ਦੇ ਸਿਹਤ ਕਾਰਡ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਇਹ ਕਾਰਡ ਲੋਕਾਂ ਨੂੰ 10 ਲੱਖ ਰੁਪਏ ਤੱਕ ਮੁਫਤ ਇਲਾਜ ਕਰਾਉਣ  ਲਈ ਸਹਾਇਕ ਹੋਣਗੇ। ਇਸ ਸਕੀਮ ਅਧੀਨ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲ ਅਤੇ ਕਈ ਨਾਮਵਰ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸ਼ਾਮਿਲ ਕੀਤਾ ਹੈ ।

ਇਸ ਮੌਕੇ ਉਹਨਾਂ ਨਾਲ ਐਮਸੀ ਰੂਪੀ ਕੌਰ, ਸਮਾਜਸੇਵੀ ਨਿਰੰਜਨ ਸਿੰਘ, ਆਸ਼ਾ ਵਰਕਰ ਮਨਦੀਪ ਕੌਰ, ਆਫਿਸਰ ਗੁਰਪ੍ਰੀਤ ਸਿੰਘ ਤੇ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀ ਨਾਇਬ ਸਿੰਘ, ਵਰਿੰਦਰ ਸਿੰਘ, ਕੁਲਵੀਰ ਸਿੰਘ, ਗੁਰਦੀਪ ਸਿੰਘ, ਰਵਿੰਦਰ ਸਿੰਘ ਅਤੇ ਹੋਰ ਹੰਡਿਆਇਆ ਨਿਵਾਸੀ ਹਾਜ਼ਰ ਸਨ।

ਹੰਡਿਆਇਆ ਵਿੱਚ ਕੈਂਪ ਨਿਮਨ ਲਿਖਤ ਮਿਤੀ ਅਤੇ ਵਾਰਡ ਅਨੁਸਾਰ ਲੱਗਣਗੇ:-

About The Author

You may have missed