ਬੱਚਿਆਂ ਦੇ ਸਰਬ ਪੱਖੀ ਵਿਕਾਸ ਲਈ ਆਯੋਜਿਤ ਕੀਤਾ ਪ੍ਰੋਗਰਾਮ

ਬਰਨਾਲਾ -25ਸਤੰਬਰ(ਰਾਕੇਸ਼ ਜੇਠੀ)- ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ, ਜ਼ਿਲ੍ਹਾ ਬਰਨਾਲਾ ਵੱਲੋਂ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਕੈਰੀਅਰ ਗਾਈਡੈਂਸ ਅਤੇ ਯੁੱਧ ਨਸ਼ੇ ਵਿਰੋਧੀ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਪ੍ਰੀਖਿਆ ਦਿਨਾਂ ਵਿੱਚ ਤਣਾਅ ਤੋਂ ਬਚਣ ਲਈ ਸਟ੍ਰੈੱਸ ਮੈਨੇਜਮੈਂਟ ਟਿਪਸ ਅਤੇ ਟ੍ਰਿਕਸ ਬਾਰੇ ਵਿਦਿਆਰਥੀਆਂ ਨੂੰ ਸਕੂਲ ਦੀ ਫੈਕਲਟੀ ਮੈਡਮ ਪਾਇਲ ਗਰਗ ਅਤੇ ਕੈਰੀਅਰ ਗਾਈਡੈਂਸ ਇੰਚਾਰਜ ਡਾ. ਜਤਿੰਦਰ ਜੋਸ਼ੀ ਵੱਲੋਂ ਲੈਕਚਰ ਦਿੱਤਾ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪੰਜਾਬ ਰਾਜ ਵਿੱਚ ਵੱਖ–ਵੱਖ ਯੂਨੀਵਰਸਿਟੀਆਂ ਵੱਲੋਂ ਚਲਾਏ ਜਾ ਰਹੇ ਡਿਸਟੈਂਸ ਐਜੂਕੇਸ਼ਨ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਯੁੱਧ ਨਸ਼ੇ ਵਿਰੋਧੀ ਗਤੀਵਿਧੀਆਂ ਅਧੀਨ ਪੰਜਾਬ ਸਰਕਾਰ ਵੱਲੋਂ ਜਾਰੀ ਸਿਲੇਬਸ ਅਨੁਸਾਰ ਮਿਸਿਜ ਪੁਨਮ ਸ਼ਰਮਾ ਅਤੇ ਮੈਡਮ ਪਾਇਲ ਗਰਗ ਦੀ ਰਹਿਨੁਮਾਈ ਵਿੱਚ ਵਿਦਿਆਰਥੀਆਂ ਨੂੰ ਆਨਲਾਈਨ ਇੰਟਰਐਕਟਿਵ ਸੈਸ਼ਨ ਰਾਹੀਂ ਨਸ਼ਿਆਂ ਦੇ ਵਿਗਿਆਨਕ ਅਤੇ ਮਨੋਵਿਗਿਆਨਕ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਸਪਸ਼ਟ ਤੌਰ ‘ਤੇ ਦੱਸਿਆ ਗਿਆ ਕਿ ਕਿਸੇ ਵੀ ਹਾਲਤ ਵਿੱਚ ਨਸ਼ਿਆਂ ਤੋਂ ਦੂਰ ਰਹਿਣਾ ਹੈ ਅਤੇ ਜੇਕਰ ਕੋਈ ਵੀ ਉਨ੍ਹਾਂ ਨੂੰ ਨਸ਼ਾ ਪੇਸ਼ ਕਰੇ ਤਾਂ ਇਸ ਦੀ ਜਾਣਕਾਰੀ ਮਾਪਿਆਂ ਜਾਂ ਅਧਿਕਾਰੀਆਂ ਨੂੰ ਦੇਣੀ ਚਾਹੀਦੀ ਹੈ।
ਇਨ੍ਹਾਂ ਗਤੀਵਿਧੀਆਂ ਵਿੱਚ ਵੋਕੇਸ਼ਨਲ ਟ੍ਰੇਨਰ ਹਰਪ੍ਰੀਤ ਸਿੰਘ, ਵੀਰਪਾਲ ਕੌਰ, ਰਾਸ਼ੀ, ਅਮਨਦੀਪ ਕੌਰ, ਗਗਨਦੀਪ ਕੌਰ, ਬਲਵੀਰ ਸਿੰਘ, ਜਸਮੇਲ ਸਿੰਘ, ਮਨਪ੍ਰੀਤ ਕੌਰ, ਲੈਕਚਰਰ ਯੁਵਰਾਜ, ਲੈਕਚਰਰ ਰਮਨਦੀਪ ਕੌਰ, ਉਪਾਸਨਾ ਸ਼ਰਮਾ, ਸੁਖਦੀਪ ਕੌਰ, ਲਲਿਤਾ ਗਰਗ, ਗੁਰਮੀਤ ਕੌਰ ਅਤੇ ਰਤਨਦੀਪ ਸਿੰਘ ਨੇ ਹੋਰ ਸਟਾਫ ਮੈਂਬਰਾਂ ਦੇ ਨਾਲ ਮਿਲ ਕੇ ਮਹੱਤਵਪੂਰਨ ਯੋਗਦਾਨ ਪਾਇਆ।

