ਹੰਡਿਆਇਆ ਜਨਤਾ ਦੀ ਹੋਈ ਪ੍ਰਸ਼ੰਸਾ ਯੋਗ ਜਿੱਤ

PrimeKhabarPunjab Panchayat

ਹੰਡਿਆਇਆ-24ਸਤੰਬਰ(ਰਾਕੇਸ਼ ਜੇਠੀ)- ਨਗਰ ਪੰਚਾਇਤ ਹੰਡਿਆਇਆ ਨੂੰ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਕਰਨ ਸਬੰਧੀ ਲੋਕਾਂ ਤੋਂ ਲਏ ਗਏ ਸੁਝਾਵਾਂ ਦੀ ਗਿਣਤੀ ਸੰਪੰਨ ਹੋ ਚੁੱਕੀ ਪਹਿਲਾਂ ਤਾਂ ਨਗਰ ਪੰਚਾਇਤ ਹੰਡਿਆਇਆ ਦੇ ਐਮਸੀ ਅੱਜ ਦੀ ਤਰੀਕ ਵਿੱਚ ਗਿਣਤੀ ਕਰਾਉਣ ਨੂੰ ਰਾਜੀ ਨਹੀਂ ਹੋ ਰਹੀ ਸੀ। ਉਹ ਇਸ ਗਿਣਤੀ ਨੂੰ ਸੋਮਵਾਰ ਤੱਕ ਟਾਲਣ ਦੀ ਕੋਸ਼ਿਸ਼ ਕਰ ਰਹੇ ਸਨ। ਪਰੰਤੂ ਉਥੇ ਮੌਜੂਦ ਲੋਕਾਂ ਦੇ ਹਜੂਮ ਵੱਲੋਂ ਪ੍ਰਸ਼ਾਸਨ ਵਿਰੁੱਧ ਨਾਰੇਬਾਜੀ ਕਰਨ ਅਤੇ ਅੱਜ ਹੀ ਗਿਣਤੀ ਕਰਨ ਦਾ ਦਬਾਅ ਪਾਉਣ ਤੇ ਗਿਣਤੀ ਸ਼ੁਰੂ ਕੀਤੀ ਗਈ ਇਹ ਗਿਣਤੀ ਲਗਭਗ ਸਾਰੇ ਵਾਰਡਾਂ ਦੇ ਐਮਸੀ, ਪਿੰਡ ਦੇ ਕੁਝ ਮੋਹਤਵਾਰ ਬੰਦੇ ,ਚੌਂਕੀ ਇੰਚਾਰਜ ਹੰਡਿਆਇਆ ਅਤੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਲਾਈਵ ਹੋ ਕੇ ਕਰਵਾਈ ਗਈ। ਜਿਸ ਵਿੱਚ ਕੁੱਲ 621 ਵਿਅਕਤੀਆਂ ਨੂੰ ਮਤ ਦੇਣ ਲਈ ਪਰਚੀਆਂ ਜਾਰੀ ਕੀਤੀਆਂ ਗਈਆਂ ਸਨ। ਜਿਸ ਵਿੱਚ 522 ਲੋਕਾਂ ਦਾ ਮੱਤ ਨਗਰ ਪੰਚਾਇਤ ਹੰਢਿਆਇਆ ਨੂੰ ਬਰਨਾਲਾ ਵਿੱਚ ਮਰਜ ਕਰਨ ਦੇ ਵਿਰੋਧ ਵਿੱਚ ਸਨ ਅਤੇ ਕੇਵਲ 68 ਬੰਦੇ ਹੀ ਨਗਰ ਪੰਚਾਇਤ ਹੰਢਿਆਇਆ ਨੂੰ ਬਰਨਾਲਾ ਵਿੱਚ ਮਰਜ ਕਰਨ ਦੇ ਪੱਖ ਵਿੱਚ ਸਨ 22 ਵਿਅਕਤੀਆਂ ਦੁਆਰਾ ਦਿੱਤੇ ਮੱਤ ਨੂੰ ਖਾਰਜ ਕਰ ਦਿੱਤਾ ਗਿਆ ਜਦੋਂ ਕਿ  9 ਮਤ ਪ੍ਰਾਪਤ ਹੀ ਨਹੀਂ ਹੋਏ ਸ਼ਾਇਦ ਉਹ ਲੋਕ ਪਰਚੀਆਂ ਲੈ ਕੇ ਘਰ ਹੀ ਚਲੇ ਗਏ ।

ਮਤਾਂ ਦੀ ਗਿਣਤੀ ਹੋਣ ਤੋਂ ਬਾਅਦ ਨਗਰ ਪੰਚਾਇਤ ਹੰਡਿਆਇਆ ਦੇ ਸੱਤਾ ਧਿਰ ਦੇ ਐਮਸੀਆਂ ਨੇ ਲਾਈਵ ਹੋ ਕੇ ਇਹ ਐਲਾਨ ਕੀਤਾ ਕਿ ਉਹ ਜਨਤਾ ਦੇ ਇਸ ਫੈਸਲੇ ਨੂੰ ਸਿਰ ਮੱਥੇ ਮਨਜ਼ੂਰ ਕਰਦੇ ਹਨ ਅਤੇ ਆਉਣ ਵਾਲੇ ਵਰਕਿੰਗ ਦਿਨ ਸੋਮਵਾਰ ਨੂੰ ਨਗਰ ਪੰਚਾਇਤ ਹੰਡਿਆਇਆ ਨੂੰ ਬਰਨਾਲਾ ਵਿੱਚ ਮਰਜ ਕਰਨ ਦੇ ਵਿਰੋਧ ਵਿੱਚ ਮਤਾ ਪੇਸ਼ ਕਰਕੇ ਅੱਗੇ ਭੇਜ ਦੇਣਗੇ।

ਕਾਂਗਰਸੀ ਆਗੂ ਅਤੇ ਮੌਜੂਦਾ ਐਮਸੀ  ਕੁਲਦੀਪ ਤਾਜਪੁਰੀਆ, ਅਕਾਲੀ ਆਗੂ ਮਨਪ੍ਰੀਤ ਸਿੰਘ ਮਣੀ ਨਾਜ਼ਮ ਸਿੰਘ ਅਤੇ ਬੀਜੇਪੀ ਹੰਡਿਆਇਆ ਦੇ ਮੰਡਲ ਪ੍ਰਧਾਨ ਅਖਿਲੇਸ਼ ਸ਼ਰਮਾ ਜੋਨੀ ਨੇ ਸਾਂਝੇ ਤੌਰ ਤੇ ਉਥੇ ਮੌਜੂਦ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਜਿੱਤ ਸਾਰੇ ਪਿੰਡ ਦੀ ਜਿੱਤ ਹੈ ਕਿਉਂਕਿ ਸਾਰੇ ਪਿੰਡ ਨੇ ਮਿਲ ਕੇ ਇਹ ਫੈਸਲਾ ਲਿਆ ਹੈ ਕਿ ਨਗਰ ਪੰਚਾਇਤ ਹੰਢਿਆਇਆ ਨੂੰ ਕਿਸੇ ਵੀ ਹਾਲਤ ਵਿੱਚ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਨਹੀਂ ਕਰਨ ਦਿੱਤਾ ਜਾਵੇਗਾ।ਇਸ ਮੌਕੇ ਪਿੰਡ ਦੇ ਸੈਂਕੜੇ ਵਿਅਕਤੀ ਮੌਜੂਦ ਸਨ।ਉਹਨਾਂ ਨੇ ਲੋਕਾਂ ਦੀ ਤਾਰੀਫ ਕੀਤੀ ਕਿ ਇਸੇ ਤਰ੍ਹਾਂ ਪਿੰਡ ਦੇ ਹਰ ਕੰਮ ਲਈ ਸੂਝਵਾਨ ਵਿਅਕਤੀਆਂ ਨੂੰ ਅੱਗੇ ਆ ਕੇ ਫੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਪਿੰਡ ਦੇ ਪੱਖ ਲਈ ਵਧੀਆ ਫੈਸਲੇ ਲਏ ਜਾ ਸਕਣ।

About The Author

You may have missed