ਵਪਾਰ ਮੰਡਲ ਬਰਨਾਲਾ ਨੇ ਮਾਤਾ ਦੇ ਭਗਤਾਂ ਨੂੰ ਦਿੱਤੀ ਨਵਰਾਤਰਿਆਂ ਦੇ ਉਤਸਵ ਦੀ ਵਧਾਈ ਅਤੇ ਸ਼ੁਭਕਾਮਨਾਵਾਂ

ਬਰਨਾਲਾ, 23 ਸਤੰਬਰ(ਰਾਕੇਸ਼ ਜੇਠੀ)- ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਨਾਇਬ ਸਿੰਘ ਕਾਲਾ ਅਤੇ ਮੀਤ ਪ੍ਰਧਾਨ ਮੋਨੂੰ ਗੋਇਲ ਨੇ ਨਵਰਾਤਰਿਆਂ ਦੇ ਉਤਸਵ ਦੀਆਂ ਮਾਤਾ ਦੇ ਭਗਤਾਂ ਨੂੰ ਵਧਾਈਆ ਅਤੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਹਨ। ਉਨਾਂ ਕਾਮਨਾ ਕੀਤੀ ਕਿ ਮਾਂ ਦੁਰਗਾ ਸਭਨਾਂ ਦੇ ਘਰਾਂ ਚ ਸੁੱਖ, ਸੰਪਤੀ, ਸਮ੍ਰਿਧੀ ਅਤੇ ਰੌਣਕਾਂ ਲੈ ਕੇ ਆਵੇ। ਸਭ ਦੇ ਘਰਾਂ ਚ ਤੰਦਰੁਸਤੀ ਅਤੇ ਖੁਸ਼ੀਆਂ ਨਸੀਬ ਹੋਣ। ਨਵਰਾਤਰੀ ਤਿਉਹਾਰ ਸਨਾਤਨ ਧਰਮ ਦਾ ਇੱਕ ਪ੍ਰਸਿੱਧ ਅਤੇ ਪ੍ਰਮੁੱਖ ਤਿਉਹਾਰ ਹੈ ਅਤੇ ਦੇਸ਼ ਦੇ ਕੋਨੇ ਕੋਨੇ ਤੋਂ ਇਲਾਵਾ ਵਿਦੇਸ਼ਾਂ ਚ ਵੀ ਮਨਾਇਆ ਜਾਂਦਾ ਹੈ। ਨੌ ਦਿਨ ਚੱਲਣ ਵਾਲੇ ਇਸ ਤਿਉਹਾਰ ਦੌਰਾਨ ਮਾਤਾ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਵਿਸ਼ਵ ਦੇ ਕਲਿਆਣ ਦੀ ਕਾਮਨਾ ਕੀਤੀ ਜਾਂਦੀ ਹੈ। ਦਸਵੇਂ ਦਿਨ ਵਿਜੇ ਦਸਵੀਂ ਭਾਵ ਦੁਸ਼ਹਿਰਾ ਮਨਾਇਆ ਜਾਂਦਾ ਹੈ ਮਾਤਾ ਰਾਣੀ ਨੇ ਨੌ ਦਿਨ ਰਾਕਸ਼ਾਂ ਦੇ ਨਾਲ ਯੁੱਧ ਕੀਤਾ ਤੇ ਦਸਵੇਂ ਦਿਨ ਮਾਤਾ ਦੁਰਗਾ ਨੇ ਮਹਿਖਾਸੁਰ ਰਾਖਸ਼ਸ਼ ਦਾ ਅੰਤ ਕਰ ਕੀਤਾ। ਇਸ ਲਈ ਨੌਂ ਨਵਰਾਤਰੇ ਤੇ ਦਸਵੇਂ ਦਿਨ ਦੁਸ਼ਹਿਰਾ ਮਨਾਇਆ ਜਾਂਦਾ ਹੈ। ਮਾਤਾ ਦੇ ਭਗਤ ਇਹਨਾਂ ਨੌਂ ਦਿਨਾਂ ਦੌਰਾਨ ਵਰਤ ਰੱਖਦੇ ਹਨ ਤੇ ਅਖੰਡ ਜੋਤੀ ਪ੍ਰਚੰਡ ਕਰਦੇ ਹਨ। ਦਾਨ ਪੁੰਨ ਵੀ ਕਰਦੇ ਹਨ। ਲੋਕ ਇਸ ਮੌਕੇ ਬਹੁਤ ਖ਼ਰੀਦਦਾਰੀ ਕਰਦੇ ਹਨ । ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਤਿਉਹਾਰ ਬੜੀਆਂ ਖੁਸ਼ੀਆਂ ਤੇ ਚਾਵਾਂ ਦੇ ਨਾਲ ਮਨਾਉਣਾ ਚਾਹੀਦਾ ਹੈ। ਨਵਰਾਤਰਿਆਂ ਦਾ ਤਿਉਹਾਰ ਸਾਨੂੰ ਆਪਸ ਵਿੱਚ ਮਿਲ ਕੇ ਪਿਆਰ ਅਤੇ ਸਦਭਾਵਨਾ ਰਹਿਣ ਦੀ ਪ੍ਰੇਰਨਾ ਦਿੰਦਾ ਹੈ । ਸਾਨੂੰ ਸਾਰਿਆਂ ਨੂੰ ਇਹੋ ਜਿਹੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ।
