ਸੁਝਾਵ ਦੇਣ ਵਾਲੇ ਦੀਆਂ ਲੱਗੀਆਂ ਲਾਈਨਾਂ

ਹੰਡਿਆਇਆ-24ਸਤੰਬਰ(ਰਾਕੇਸ਼ ਜੇਠੀ)- ਨਗਰ ਪੰਚਾਇਤ ਹੰਡਿਆਇਆ ਦੇ ਦਫਤਰ ਵਿਖੇ ਹੰਡਿਆਇਆਂ ਨੂੰ ਬਰਨਾਰਾ ਨਗਰ ਕੌਂਸਲ ਵਿੱਚ ਮਰਜ ਕਰਨ ਸਬੰਧੀ ਲੋਕਾਂ ਦੁਆਰਾ ਸੁਝਾਅ ਦਿੱਤੇ ਜਾਣੇ ਸ਼ੁਰੂ ਹੋ ਚੁੱਕੇ ਹਨ। ਸੁਝਾਵ ਬਾਕਸ ਵਿੱਚ ਇੱਕ ਪਰਚੀ ਰਾਹੀਂ ਹਾਂ ਜਾਂ ਨਹੀਂ ਨੂੰ ਟਿੱਕ ਕਰਕੇ ਸੁਝਾ ਬਾਕਸ ਵਿੱਚ ਪਾਏ ਜਾ ਰਹੇ ਹਨ। ਇਸ ਪ੍ਰਕਿਰਿਆ ਵਿੱਚ ਨਗਰ ਪੰਚਾਇਤ ਹੰਡਿਆਇਆ ਦੇ ਕੁਝ ਕਰਮਚਾਰੀ ਸੁਝਾਵ ਦੇਣ ਆਉਣ ਵਾਲੇ ਲੋਕਾਂ ਦੇ ਆਧਾਰ ਕਾਰਡ ਦੀ ਡਿਟੇਲ ਨੂੰ ਨੋਟ ਕਰਕੇ ਉਹਨਾਂ ਨੂੰ ਇੱਕ ਪਰਚੀ ਦੇ ਰਹੇ ਹਨ, ਜਿਸ ਵਿੱਚ ਉਹਨਾਂ ਦਾ ਨਾਮ ਆਧਾਰ ਕਾਰਡ ਅਤੇ ਮੋਬਾਇਲ ਨੰਬਰ ਲਿਖਿਆ ਜਾਂਦਾ ਹੈ ਅਤੇ ਹੰਡਿਆਇਆ ਨੂੰ ਬਰਨਾਲਾ ਵਿੱਚ ਮਰਜ ਕਰਨ ਸਬੰਧੀ ਹਾਂ ਜਾਂ ਨਹੀਂ ਦੀ ਟਿੱਕ ਲਗਾ ਕੇ ਸੁਝਾਅ ਬਾਕਸ ਵਿੱਚ ਪਾਉਣਾ ਹੁੰਦਾ ਹੈ। ਸ਼ੁਰੂਆਤੀ ਸਮੇਂ ਤਾਂ ਇਹ ਵੋਟਿੰਗ ਸਹੀ ਤਰੀਕੇ ਨਾਲ ਚੱਲੀ ਪ੍ਰੰਤੂ ਜਿਆਦਾ ਭੀੜ ਹੋ ਜਾਣ ਤੇ ਕੁਝ ਐਮਸੀ ਅਤੇ ਲੋਕਾਂ ਵਿਚਕਾਰ ਤਕਰਾਰਬਾਜ਼ੀ ਸ਼ੁਰੂ ਹੋ ਗਈ ਕਿਉਂਕਿ ਬਹੁਤ ਸਾਰੀਆਂ ਬਜ਼ੁਰਗ ਔਰਤਾਂ ਜਿਨਾਂ ਨੇ ਅੱਜ ਤੱਕ ਕਦੇ ਕਲਮ ਨਹੀਂ ਚਲਾਈ ਉਹਨਾਂ ਨੂੰ ਪੜ੍ਹ ਕੇ “ਹਾਂ” ਜਾਂ “ਨਹੀਂ” ਤੇ ਟਿਕ ਲਗਾਉਣ ਲਈ ਮਦਦ ਦੀ ਜਰੂਰਤ ਸੀ। ਜਦੋਂ ਇਸ ਸਬੰਧੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਮਦਦ ਕਰਨੀ ਚਾਹੀ ਤਾਂ ਸੱਤਾ ਧਿਰ ਦੇ ਐਮਸੀਆਂ ਨੇ ਇਸ ਤੇ ਇਤਰਾਜ਼ਬਾਜ਼ੀ ਕੀਤੀ।
ਚੌਂਕੀ ਹੰਡਿਆਇਆ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਆਪਣੇ ਪੁਲਿਸ ਟੀਮ ਨਾਲ ਪਹੁੰਚ ਕੇ ਹਾਲਾਤ ਤੇ ਕਾਬੂ ਪਾਇਆ ਅਤੇ ਵੋਟਿੰਗ ਨੂੰ ਸਹੀ ਤਰੀਕੇ ਨਾਲ ਕਰਵਾਉਣਾ ਸ਼ੁਰੂ ਕੀਤਾ। ਨਗਰ ਪੰਚਾਇਤ ਹੰਡਿਆਇਆ ਵਿੱਚ ਵੋਟਿੰਗ ਕਰਨ ਵਾਲਿਆਂ ਦੀਆਂ ਲਾਈਨਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਲੋਕ ਚਰਚਾ ਅਨੁਸਾਰ ਪਹਿਲਾ ਇਹ ਵੋਟਿੰਗ ਦੋ ਦਿਨ ਕੀਤੀ ਜਾਣੀ ਸੀ ਪ੍ਰੰਤੂ ਹੁਣ ਸੁਣਨ ਵਿੱਚ ਆਇਆ ਹੈ ਕਿ ਇਹ ਵੋਟਿੰਗ ਕੇਵਲ ਅੱਜ ਸ਼ਾਮ 5 ਵਜੇ ਤੱਕ ਹੀ ਕੀਤੀ ਜਾਵੇਗੀ।
ਲੋਕਾਂ ਦਾ ਰੁਝਾਨ ਜਿਆਦਾਤਰ ਨਗਰ ਪੰਚਾਇਤ ਹੰਡਿਆਇਆ ਨੂੰ ਹੀ ਬਰਕਰਾਰ ਰੱਖਣ ਵੱਲ ਆ ਰਿਹਾ। ਉਹ ਨਹੀਂ ਚਾਹੁੰਦੇ ਕਿ ਨਗਰ ਪੰਚਾਇਤ ਹੰਡਿਆਇਆ ਨੂੰ ਬਰਨਾਲਾ ਨਗਰ ਕੌਂਸਲ ਵਿੱਚ ਮਰਜ ਕੀਤਾ ਜਾਵੇ।ਬਾਕੀ ਅੰਤਿਮ ਫੈਸਲਾ ਸੁਝਾਅ ਬਾਕਸ ਖੋਲਣ ਤੋਂ ਬਾਅਦ ਹੀ ਪਤਾ ਲੱਗੇਗਾ। ਹੁਣ ਤੱਕ 320 ਲੋਕ ਆਪਣਾ ਸੁਝਾਵ ਦੇ ਚੁੱਕੇ ਹਨ
