ਖੁੱਡੀ ਕਲਾਂ ਵਿਖੇ ਸੜਕ ਦੇ ਰੌਲੇ ਦੌਰਾਨ ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਹਾਜ਼ਰੀ ਵਿੱਚ ਚੱਲੇ ਇੱਟਾਂ ਰੋੜੇ

Primekhabar khudikalan

ਹੰਡਿਆਇਆ-22ਸਤੰਬਰ(ਰਾਕੇਸ਼ ਜੇਠੀ)- ਖੁੱਡੀ ਕਲਾਂ ਵਿਖੇ ਸੜਕ ਨੂੰ ਬਣਾਉਣ ਦੇ ਮਾਮਲੇ ਵਿੱਚ ਦੋ ਧਿਰਾਂ ਦੇ ਆਪਸੀ ਟਕਰਾਓ ਕਾਰਨ ਮਾਹੌਲ ਤਨਾਅ ਪੂਰਨ ਬਣ ਗਿਆ। ਜਾਣਕਾਰੀ ਅਨੁਸਾਰ ਖੁੱਡੀ ਕਲਾਂ ਦੇ ਆਮ ਆਦਮੀ ਪਾਰਟੀ ਦੇ ਆਗੂ ਆਪਣੀ ਮਰਜ਼ੀ ਅਨੁਸਾਰ ਸੜਕ ਦਾ ਨਿਰਮਾਣ ਕਰਵਾ ਰਿਹਾ ਸੀ ਪ੍ਰੰਤੂ ਉਥੋਂ ਦੇ ਮੌਜੂਦਾ ਸਰਪੰਚ ਸਿਮਰਨਜੀਤ ਸਿੰਘ ਤੇ ਪੰਚਾਇਤ ਮੈਂਬਰਾਂ ਨੇ ਇਸ ਦਾ ਕੜਾ ਵਿਰੋਧ ਕੀਤਾ। ਆਮ ਆਦਮੀ ਪਾਰਟੀ ਦੇ ਆਗੂ ਨੇ ਪ੍ਰਸ਼ਾਸਨ ਦੀ ਮਦਦ ਨਾਲ ਵਿਰੋਧ ਨੂੰ ਦਬਾਉਣਾ ਚਾਹਿਆ ਅਤੇ ਸਿਮਰਨਜੀਤ ਸਿੰਘ ਤੇ ਪੰਚਾਇਤ ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਸਬੰਧੀ ਜਾਣਕਾਰੀ ਮਿਲਦੀ ਹੀ ਮੌਜੂਦਾ ਐਮਐਲਏ ਕੁਲਦੀਪ ਸਿੰਘ ਢਿੱਲੋ ਮੌਕੇ ਤੇ ਪਹੁੰਚ ਗਏ ਅਤੇ ਸੜਕ ਬਣਾਉਣ ਦਾ ਕੰਮ ਬੰਦ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗੇ। ਇਸੇ ਗਹਿਮਾ ਗਹਿਮੇ ਵਿੱਚ ਦੋਨੋਂ ਪਾਸਿਆਂ ਤੋਂ ਇੱਟਾਂ ਰੋੜੇ ਚੱਲਣੇ ਸ਼ੁਰੂ ਹੋ ਗਏ ਜਿਸ ਵਿੱਚ ਕੁਝ ਬੰਦਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਮੌਕੇ ਡੀਐਸਪੀ ਸਤਬੀਰ ਸਿੰਘ ਨੇ ਭਾਰੀ ਪੁਲਿਸ ਵੱਲ ਤੈਨਾਤ ਕਰਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਇਸ ਮੌਕੇ ਗੁਰਦੀਪ ਸਿੰਘ ਬਾਠ ਨੇ ਵੀ ਆਪਣੇ ਸਮਰਥਕਾਂ  ਨਾਲ ਪਹੁੰਚ ਕੇ ਸੜਕ ਬਣਾਉਣ ਦਾ ਵਿਰੋਧ ਕੀਤਾ। ਇਸ ਮੌਕੇ ਪਿੰਡ  ਵੱਖ-ਵੱਖ ਵੱਖ-ਵੱਖ ਆਗੂਆਂ ਵੱਲੋਂ ਮੌਜੂਦਾ ਵਿਧਾਇਕ ਕਾਲਾ ਢਿੱਲੋ ਤੇ ਗੁਰਦੀਪ ਬਾਠ ਨਾਲ ਮਿਲ ਕੇ ਸੜਕ ਤੇ ਜਾਮ ਲਗਾਇਆ ਤੇ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਆਗੂਆਂ ਵਲੋ ਇਲਜ਼ਾਮ ਲਗਾਇਆ ਗਿਆ ਕਿ ਪਿੰਡ ਦੇ ਆਪ ਆਗੂ ਸਰਕਾਰ ਦੀ ਸ਼ਹਿ ਉੱਤੇ ਧੱਕੇਸ਼ਾਹੀ ਕਰ ਰਹੇ ਹਨ। ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋ ਤੇ ਗੁਰਦੀਪ ਬਾਠ ਨੇ ਸੜਕ ਦੇ ਕੰਮ ਨੂੰ ਬੰਦ ਕਰਵਾਇਆ ਤੇ ਪਿੰਡ ਵਾਸੀਆਂ ਅਤੇ ਆਪਣੇ ਸਮਰਥਕਾਂ ਸਮੇਤ ਐਸਡੀਐਮ ਦਫਤਰ ਦਾ ਘੇਰਾ ਕਰਨ ਲਈ ਰਵਾਨਾ ਹੋ ਗਏ।

About The Author

You may have missed