ਬਰਨਾਲਾ ਵਿੱਚ ਦਿਨ ਦਿਹਾੜੇ ਅੰਗੂਠੀ ਖੋ ਕੇ ਲੁਟੇਰੇ ਫਰਾਰ

Primekhabarpujab 40feet

ਸੀਸੀਟੀਵੀ ਵਿੱਚ ਕੈਦ ਹੋਏ ਲੁਟੇਰਿਆਂ ਦੀ ਫੋਟੋ

ਬਰਨਾਲਾ- -22ਸਤੰਬਰ(ਰਾਕੇਸ਼ ਜੇਠੀ)- ਬਰਨਾਲਾ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਬੀਤੇ ਦਿਨੀ ਬਰਨਾਲਾ ਸ਼ਹਿਰ ਵਿੱਚ ਸਥਿਤ 40 ਫੁੱਟੀ ਗਲੀ ਵਿੱਚ ਇੱਕ ਬਜ਼ੁਰਗ ਸੁਰਿੰਦਰ ਕੁਮਾਰ ਕੋਲੋਂ ਦੋ ਲੁਟੇਰਿਆਂ ਨੇ ਜਬਰਦਸਤੀ ਅੰਗੂਠੀ ਖੋ ਲਈ। ਬਜ਼ੁਰਗ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਉਹ 40 ਫੁੱਟੀ ਗਲੀ ਵਿੱਚ ਸਾਈਕਲ ਰਾਹੀਂ ਕਿਤੇ ਜਾ ਰਿਹਾ ਸੀ ਤਾਂ ਅਚਾਨਕ ਚਾਰ ਬਾਈਕ ਸਵਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਇੱਕ ਨੇ ਡਾਕਟਰ ਦਾ ਪਤਾ ਪੁੱਛਣ ਬਹਾਨੇ ਰੋਕਿਆ ਅਤੇ ਦੂਜਿਆਂ ਨੇ ਹਮਲਾ ਕਰਦੇ ਹੋਏ ਹੱਥ ਵਿੱਚੋਂ ਸੋਨੇ ਦੀ ਅੰਗੂਠੀ ਲਾਹ ਲਈ। ਚਾਰਾਂ ਦੋਸ਼ੀਆਂ ਨੇ ਧਮਕੀ ਦਿੱਤੀ ਜੇਕਰ ਸ਼ੋਰ ਮਚਾਇਆ ਤਾਂ ਉਹ ਉਸਨੂੰ ਮੌਕੇ ਤੇ ਹੀ ਮਾਰ ਦੇਣਗੇ ਅਤੇ ਉਹ ਗੈਂਗ ਅੰਗੂਠੀ ਲੈ ਕੇ ਫਰਾਰ ਹੋ ਗਿਆ। ਸੁਰਿੰਦਰ ਕੁਮਾਰ ਨੇ ਇਸ ਦੀ ਜਾਣਕਾਰੀ ਘਰ ਪਹੁੰਚ ਕੇ ਆਪਣੇ ਪਰਿਵਾਰ ਅਤੇ ਪੁਲਿਸ ਨੂੰ ਦਿੱਤੀ।

ਲੁੱਟ ਦੀ ਇਹ ਘਟਨਾ ਸੀਸੀਟੀਵੀ ਕੈਮਰਾ ਵਿੱਚ ਰਿਕਾਰਡ ਹੋ ਗਈ। ਸਿਟੀ ਵਨ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

About The Author

You may have missed