ਆਮਦਨ ਵਧਾਉਣ ਤੇ ਫੋਕਸ ਕਰੋ ਨਾ ਕਿ “ਮਰਜ ਕਰਨ”  ਤੇ : ਸੁਖਮਿੰਦਰ ਪਾਲ ਜੇਠੀ

Sukhminder Pal Jethi

ਹੰਡਿਆਇਆ-21ਸਤੰਬਰ(ਰਾਕੇਸ਼ ਜੇਠੀ)- ਨਗਰ ਪੰਚਾਇਤ ਹੰਡਿਆਇਆ ਨੂੰ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਕਰਨ ਦੀਆਂ ਕੋਸ਼ਿਸ਼ਾਂ ਚਿਰਾਂ ਤੋਂ ਜਾਰੀ ਹਨ ਕਿਉਂਕਿ ਨਗਰ ਕੌਂਸਲ ਬਰਨਾਲਾ ਦੀ ਅੱਖ ਪਿੰਡ ਦੀਆਂ ਸ਼ਾਮ ਲਾਟ ਜਮੀਨਾਂ ਉੱਪਰ ਹੈ। ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੀਜੇਪੀ ਹਿਊਮਨ ਰਾਈਟਸ ਸੈਲ ਦੇ ਜਿਲਾ ਪ੍ਰਧਾਨ ਸੁਖਮਿੰਦਰ ਪਾਲ ਜੇਠੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਗਰ ਕੌਂਸਲ ਬਰਨਾਲਾ, ਹੰਡਿਆਇਆ ਨੂੰ ਆਪਣੇ ਵਿੱਚ ਮਰਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪ੍ਰੰਤੂ ਨਗਰ ਪੰਚਾਇਤ ਹੰਡਿਆਇਆ ਦੇ ਐਮਸੀਆਂ ਨੂੰ ਨਗਰ ਕੌਂਸਲ ਬਰਨਾਲਾ ਦਾ ਪੱਖ ਪੂਰਨ ਦੀ ਬਜਾਏ ਇਸ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਅਤੇ ਪਿੰਡ ਵਾਸੀਆਂ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਨਗਰ ਕੌਂਸਲ ਬਰਨਾਲਾ ਦਾ ਸਾਥ ਦੇਣਾ ਤਾਂ ਆਪਣੀ ਦਾੜੀ ਆਪਣੀ ਹੱਥੀ ਕਿਸੇ ਦੇ ਹੱਥ ਫੜਾਉਣ ਵਾਲੀ ਗੱਲ ਹੈ। ਨਗਰ ਕੌਂਸਲ ਬਰਨਾਲਾ ਵਿੱਚ ਮਰਜ ਹੋ ਜਾਣ ਉਪਰੰਤ ਪਿੰਡ ਵਾਸੀਆਂ ਨੂੰ ਹਰ ਛੋਟੇ ਵੱਡੇ ਕੰਮ ਲਈ ਬਰਨਾਲੇ ਜਾਣਾ ਪਿਆ ਕਰਨਾ ਹੈ। ਸਾਰੇ ਪਿੰਡ ਦੇ ਕੇਵਲ ਦੋ ਜਾਂ ਤਿੰਨ ਵਾਰਡ ਹੀ ਬਣਨਗੇ ਅਤੇ ਪਿੰਡ ਦੇ ਕੰਮਾਂ ਲਈ ਜਿੰਮੇਵਾਰੀ 13 ਐਮਸੀ ਤੋਂ ਘੱਟ ਕੇ ਕੇਵਲ ਦੋ ਜਾਂ ਤਿੰਨ ਐਮਸੀ ਤੱਕ ਹੀ ਸੀਮਤ ਰਹਿ ਜਾਵੇਗੀ। ਚੋਣਾਂ ਲੜਨ ਦਾ ਖਰਚਾ ਵੀ ਬਹੁਤ ਜਿਆਦਾ ਵੱਧ ਜਾਵੇਗਾ। ਜਿਸ ਨੂੰ ਕੋਈ ਵਿਰਲਾ ਹੀ ਲੜ ਪਾਏਗਾ। ਪ੍ਰਧਾਨਗੀ ਤਾਂ ਸੁਪਨੇ ਵਿੱਚ ਵੀ ਭੁੱਲ ਜਾਵੋ। ਉਹਨਾਂ ਕਿਹਾ ਕਿ ਨਗਰ ਪੰਚਾਇਤ ਹੰਡਿਆਇਆ ਨੂੰ ਅਪੀਲ ਹੈ ਕਿ ਕਿਸੇ ਮੂਹਰੇ ਠੂਠਾ ਫੜ ਕੇ ਖੜਨ ਨਾਲੋਂ ਆਪਣੇ ਹੀ ਨਗਰ ਪੰਚਾਇਤ ਦੀ ਆਮਦਨ ਵਧਾਉਣ ਦੀ ਕੋਸ਼ਿਸ਼ ਕਰੋ। ਨਗਰ ਕੌਂਸਲ ਬਰਨਾਲਾ ਹੰਡਿਆਇਆ ਤੇ ਪੂਰੀ ਤਰਹਾਂ ਕਬਜ਼ਾ ਕਰਨਾ ਚਾਹੁੰਦਾ ਹੈ। ਕੀ ਤੁਸੀਂ ਆਪਣੀਆਂ ਹੰਡਿਆਇਆ ਕੈਂਚੀਆਂ ਨੂੰ ਮੁੜ ਹੰਡਿਆਏ ਵਿੱਚ ਮਿਲਾਉਣ ਲਈ ਜਦੋ ਜਹਿਦ ਨਹੀਂ ਕਰ ਸਕਦੇ। ਜੋ ਕਿ ਅੱਜ ਤੋਂ ਕੋਈ ਤਕਰੀਬਨ 30-35 ਸਾਲ ਪਹਿਲਾਂ ਬਰਨਾਲੇ ਨੂੰ ਦੇ ਚੁੱਕੇ ਹਾਂ। ਜੇਕਰ ਹੰਡਿਆਇਆ ਕੈਂਚੀਆਂ ਮੁੜ ਹੰਡਿਆਏ ਵਿੱਚ ਮਰਜ ਹੋ ਜਾਂਦੀਆਂ ਹਨ ਤਾਂ ਨਗਰ ਪੰਚਾਇਤ ਹੰਡਿਆਇਆ ਦੀ ਆਮਦਨ ਵਿੱਚ ਬਹੁਤ ਵਾਧਾ ਹੋ ਸਕਦਾ ਹੈ। ਆਪਣੀ ਆਮਦਨ ਵਧਾਉਣ ਦੀ ਯੋਜਨਾ ਤਿਆਰ ਕਰੋ, ਕਿਸੇ ਅੱਗੇ ਸਹੂਲਤਾਂ ਦੇ ਤਰਲੇ ਨਾ ਪਾਓ। ਉਹਨਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਸ ਨਾਦਰਸ਼ਾਹੀ ਮਤੇ ਦਾ ਵਿਰੋਧ ਕਰੋ।

About The Author

You may have missed