ਧਾਰਮਿਕ ਮਾਨਤਾ ਵਾਲੇ “ਅਸਥਾਨ” ਦੇ ਰਸਤੇ ਨੂੰ ਖਤਮ ਕਰਨ ਤੇ ਕੀਤਾ ਰੋਸ ਪ੍ਰਦਰਸ਼ਨ

PrimeKhabarPunjab Asthan

ਹੰਡਿਆਇਆ-18ਸਤੰਬਰ(ਰਾਕੇਸ਼ ਜੇਠੀ)- ਧਾਰਮਿਕ ਆਸਥਾ ਦੇ ਪ੍ਰਤੀਕ “ਅਸਥਾਨ” ਨੂੰ ਨਗਰ ਪੰਚਾਇਤ ਹੰਡਿਆਇਆ ਦੁਆਰਾ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਤੇ ਗੁੱਸੇ ਵਿੱਚ ਆਏ ਮਹੱਲਾ ਨਿਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕਸਬਾ ਹੰਡਿਆਇਆ ਦੇ ਵਾਰਡ ਨੰਬਰ ਚਾਰ ਦੇ ਕਿਲਾ ਪੱਤੀ ਮਹੱਲਾ ਨਿਵਾਸੀ ਸਤਨਾਮ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 50-60 ਵਰਿਆਂ ਤੋਂ ਸਾਡੇ ਬਜ਼ੁਰਗਾਂ ਵੱਲੋਂ ਟੋਬੇ ਦੇ ਨਿਸ਼ਚਿਤ ਜਗ੍ਹਾ ਤੇ  ਕਿਸੇ ਵੀ ਸ਼ੁਭ ਦਿਹਾੜੇ, ਵਿਆਹ ਸ਼ਾਦੀ ਜਾਂ ਤਿਉਹਾਰਾਂ ਮੌਕੇ ਮਿੱਟੀ ਕੱਢਣ ਦੀ ਪ੍ਰਥਾ ਬਣਾਈ ਹੋਈ ਹੈ। ਜਿੱਥੇ ਸਾਡੇ ਸਮਾਜ ਦੇ ਸਾਰੇ ਲੋਕਾਂ ਲਈ ਆਪਣੇ ਘਰ ਦੇ ਕਿਸੇ ਵੀ ਸ਼ੁਭ ਕੰਮ ਲਈ ਇਸ ਜਗ੍ਹਾ ਤੇ ਮਿੱਟੀ ਕੱਢਣ ਦੀ ਮਾਨਤਾ ਬਣੀ ਹੋਈ ਹੈ ਪ੍ਰੰਤੂ ਕੁਝ ਦਿਨ ਪਹਿਲਾਂ ਨਗਰ ਪੰਚਾਇਤ ਹੰਡਿਆਇਆ ਵੱਲੋਂ ਜੇਸੀਬੀ ਮਸ਼ੀਨ ਚਲਾ ਕੇ ਸਾਡੀ ਉਸ ਮਾਨਤਾ ਵਾਲੀ ਜਗ੍ਹਾ ਤੇ ਜਾਣ ਵਾਲੇ ਰਸਤੇ ਨੂੰ ਹੀ ਪੱਟ ਦਿੱਤਾ ਗਿਆ। ਸਾਡੀ ਮਾਨਤਾ ਵਾਲੀ ਉਹ ਜਗ੍ਹਾ ਟੋਭੇ ਦੇ ਵਿਚਕਾਰ ਰਹਿ ਗਈ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਮਹੱਲਾ ਨਿਵਾਸੀਆਂ ਨੇ ਕੁਝ ਦਿਨ ਪਹਿਲਾਂ ਨਗਰ ਪੰਚਾਇਤ ਹੰਡਿਆਇਆ ਦੇ ਕਾਰਜ ਸਾਧਕ ਅਫਸਰ ਨੂੰ ਲਿਖਤ ਵਿੱਚ ਦਰਖਾਸਤ ਪੇਸ਼ ਕੀਤੀ ਸੀ ਕਿ ਸਾਨੂੰ ਆਪਣੇ ਮਾਨਤਾ ਵਾਲੀ ਜਗ੍ਹਾ ਤੇ ਮੱਥਾ ਟੇਕਣ ਲਈ ਰਸਤਾ ਦਿੱਤਾ ਜਾਵੇ ਪ੍ਰੰਤੂ ਉਹਨਾਂ ਨੇ ਅਜੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ।

ਉਹਨਾਂ ਕਿਹਾ ਕਿ ਅੱਗੇ ਆਉਣ ਵਾਲਾ ਮਹੀਨਾ ਤਿਉਹਾਰਾਂ ਦਾ ਹੈ ਅਤੇ ਅਸੀਂ ਆਪਣੇ ਪੂਰਵਜਾਂ ਦੀਆਂ ਮਾਨਤਾਵਾਂ ਦੇ ਅਨੁਸਾਰ ਹੀ ਉਸ ਜਗ੍ਹਾ ਤੇ ਮੱਥਾ ਟੇਕਣਾ ਚਾਹੁੰਦੇ ਹਾਂ। ਉਹਨਾਂ ਕਿਹਾ ਕਿ ਅਸੀ ਨਗਰ ਪੰਚਾਇਤ ਹੰਡਿਆਇਆ ਦੇ ਕਾਰਜ ਸਾਧਕ ਅਫਸਰ ਨੂੰ ਸਾਡੀ ਧਾਰਮਿਕ ਆਸਥਾ ਨਾਲ ਖਿਲਵਾੜ ਨਹੀਂ ਕਰਨ ਦੇਵਾਂਗੇ। ਇਸ ਲਈ ਨਗਰ ਪੰਚਾਇਤ ਹੰਡਿਆਇਆ ਜਲਦੀ ਤੋਂ ਜਲਦੀ ਸਾਨੂੰ ਰਸਤਾ ਬਣਾ ਕੇ ਦੇਵੇ, ਨਹੀਂ ਅਸੀਂ ਮਹੱਲਾ ਨਿਵਾਸੀ ਕਿਸੇ ਵੱਡੇ ਸੰਘਰਸ਼ ਨੂੰ ਵਿੱਢਣ ਲਈ ਮਜਬੂਰ ਹੋਵਾਂਗੇ, ਜਿਸ ਦੀ ਪੂਰੀ ਜਿੰਮੇਵਾਰੀ ਨਗਰ ਪੰਚਾਇਤ ਹੰਡਿਆਇਆ ਦੇ ਕਾਰਜ ਸਾਧਕ ਅਫਸਰ ਦੀ ਹੋਵੇਗੀ। ਇਸ ਮੌਕੇ ਉਹਨਾਂ ਨਾਲ ਗੁਰਦੀਪ ਸਿੰਘ, ਰਾਣੀ ਕੌਰ, ਜਸਪ੍ਰੀਤ ਕੌਰ, ਪਾਲ ਕੌਰ, ਮਨਜੀਤ ਕੌਰ,ਮੁਖਤਿਆਰ ਕੌਰ, ਚਰਨਜੀਤ ਕੌਰ, ਜਸਵੰਤ ਕੌਰ, ਹਰਦੀਪ ਕੌਰ, ਮਲਕੀਤ ਕੌਰ, ਚਰਨਜੀਤ ਕੌਰ, ਸੁੰਦਰ ਕੌਰ,ਜੀਤ ਕੌਰ, ਜਮੇਰ ਕੌਰ, ਗੁਰਮੇਲ ਕੌਰ, ਗੁਰਮੀਤ ਸਿੰਘ, ਬਿੰਦਰ ਕੌਰ, ਗੁਰਮੇਲ ਸਿੰਘ ਫੌਜੀ,  ਹਰਦੀਪ ਕੌਰ ਤੇ ਪਰਮਜੀਤ ਕੌਰ ਬੱਗੋ ਆਦਿ ਮੁਹੱਲਾ  ਨਿਵਾਸੀ ਵੀ ਹਾਜ਼ਰ ਸਨ।

About The Author

You may have missed