ਨਗਰ ਪੰਚਾਇਤ ਹੰਢਿਆਇਆ ਨੂੰ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਕਰਨਾ ਠੀਕ ਜਾਂ ਗਲਤ…

Primekhabar hnagar

ਹੰਡਿਆਇਆ-17ਸਤੰਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਵਿੱਚ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਐਮਸੀ ਸਾਹਿਬਾਨਾਂ ਵੱਲੋਂ ਨਗਰ ਪੰਚਾਇਤ ਹੰਡਿਆਇਆ ਵਿੱਚ ਬਹੁਤ ਵੱਡਾ ਬਦਲਾਓ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨਗਰ ਪੰਚਾਇਤ ਹੰਡਿਆਇਆ ਵਿੱਚ 16 ਸਤੰਬਰ 2025 ਨੂੰ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਇਹ ਮਤਾ ਪੇਸ਼ ਕੀਤਾ ਗਿਆ ਕਿ ਨਗਰ ਪੰਚਾਇਤ ਹੰਡਿਆਇਆ ਨੂੰ ਨਗਰ ਕੌਂਸਲ ਬਰਨਾਲਾ ਦੇ ਵਿੱਚ ਮਰਜ ਕਰ ਦਿੱਤਾ ਜਾਵੇ। ਜਿਸ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ 19 ਸਤੰਬਰ ਨੂੰ ਦੁਬਾਰਾ ਮੀਟਿੰਗ ਰੱਖੀ ਗਈ ਹੈ। ਉਹਨਾਂ ਅਨੁਸਾਰ ਨਗਰ ਪੰਚਾਇਤ ਹੰਡਿਆਇਆ ਇੱਕ ਤੀਸਰੇ ਦਰਜੇ ਦੀ ਸਥਾਨਕ ਸੰਸਥਾ ਹੈ। ਜਿਸ ਦੇ ਆਮਦਨ ਦੇ ਸਾਧਨ ਸੀਮਿਤ ਹਨ। ਨਗਰ ਪੰਚਾਇਤ ਹੰਡਿਆਇਆ ਘੱਟ ਆਮਦਨ ਦੇ ਸਾਧਨ ਹੋਣ ਕਾਰਨ ਆਪਣੇ ਆਪ ਨੂੰ ਅਜੇ ਤੱਕ ਪੂਰੀ ਤਰ੍ਹਾਂ ਡਿਵੈਲਪ ਨਹੀਂ ਕਰ ਪਾਈ। ਨਗਰ ਪੰਚਾਇਤ ਹੰਡਿਆਇਆ ਦੀਆਂ ਦੇਣਦਾਰੀਆਂ ਅਕਸਰ ਪੈਂਡਿੰਗ ਰਹਿ ਜਾਂਦੀਆਂ ਹਨ ਅਤੇ ਨਗਰ ਪੰਚਾਇਤ ਅੰਦਰ ਕੰਮ ਕਰਦੇ ਕਰਮਚਾਰੀਆਂ ਦੀਆਂ ਤਨਖਾਹਾਂ ਵੀ ਅਕਸਰ ਲੇਟ ਹੋ ਜਾਂਦੀਆਂ ਹਨ। ਇਸ ਲਈ ਨਗਰ ਪੰਚਾਇਤ ਹੰਡਿਆਇਆ ਨੂੰ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਕਰਨ ਸੰਬੰਧੀ ਤਜਵੀਜ਼ ਹਾਊਸ ਦੇ ਵਿਚਾਰ ਅਧੀਨ ਲਿਆਂਦੀ ਗਈ।

ਇਸ ਸਬੰਧੀ ਸੋਸ਼ਲ ਮੀਡੀਆ ਤੇ ਸਵਾਲ ਕੀਤੇ ਜਾ ਰਹੇ ਹਨ ਕਿ ਪਿੰਡ ਦਾ ਐਡਾ ਮਹੱਤਵਪੂਰਨ ਫੈਸਲਾ ਕੇਵਲ ਸੱਤਾ ਧਰ ਦੇ ਜਿੱਤੇ ਹੋਏ ਐਮਸੀਆਂ ਦੁਆਰਾ ਲਿਆ ਜਾਣਾ ਠੀਕ ਹੈ?

ਇਸ ਬਾਰੇ ਗੱਲਬਾਤ ਕਰਦਿਆਂ ਸਮਾਜ ਸੇਵੀ ਸੁਖਵਿੰਦਰ ਸਿੰਘ ਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਹੰਡਿਆਇਆ ਅਸ਼ਵਨੀ ਕੁਮਾਰ ਸ਼ਰਮਾ ਨੇ ਸਾਂਝੇ ਤੌਰ ਤੇ ਕਿਹਾ ਕਿ ਨਗਰ ਪੰਚਾਇਤ ਹੰਡਿਆਇਆ ਨੂੰ ਬਰਨਾਲਾ ਵਿੱਚ ਮਰਜ ਕਰਨ ਦੇ ਨਾਲ ਪਿੰਡ ਨੂੰ ਕੀ ਫਾਇਦੇ ਅਤੇ ਕੀ ਨੁਕਸਾਨ ਹੋਣਗੇ ਇਸ ਸਬੰਧੀ ਵਿਚਾਰ ਵਟਾਂਦਰਾ ਕਰਨਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਆਸ ਪਾਸ ਦੀਆਂ ਪੰਚਾਇਤਾਂ ਟੁੱਟ ਕੇ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਹੋ ਜਾਣਗੀਆਂ, ਜਿਸ ਨਾਲ ਖੇਤਾਂ ਵਿੱਚ ਰਹਿ ਰਹੇ ਸਾਰੇ ਵਸਨੀਕਾਂ ਨੂੰ ਵੀ ਟੈਕਸ ਵਗੈਰਾ ਭਰਨੇ ਪਿਆ ਕਰਨਗੇ। ਜਿਸ ਨਾਲ ਨਗਰ ਕੌਂਸਲ ਦੀ ਆਮਦਨ ਵਿੱਚ ਵਾਧਾ ਹੋਵੇਗਾ। ਅਜਿਹਾ ਕਰਨ ਨਾਲ ਇਟੋਨ ਪਲਾਜਾ ਵੀ ਨਗਰ ਕੌਂਸਲ ਬਰਨਾਲਾ ਦੀ ਹਦੂਦ ਵਿੱਚ ਆ ਜਾਵੇਗਾ ਜਿਸ ਤੋਂ ਭਾਰੀ ਮਾਤਰਾ ਵਿੱਚ ਟੈਕਸ ਪ੍ਰਾਪਤ ਹੋਵੇਗਾ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਹੋਣ ਤੋਂ ਬਾਅਦ ਇਸ ਦੀ ਆਮਦਨ ਵਿੱਚ ਵਾਧਾ ਹੋਵੇਗਾ ਪਰੰਤੂ ਇਸ ਦਾ ਪਹਿਲਾ ਫਾਇਦਾ ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ਐਮਸੀ ਸਾਹਿਬਾਨਾਂ ਨੂੰ ਹੋਵੇਗਾ ਜਿਨਾਂ ਨੂੰ ਸਮੇਂ ਸਿਰ ਤਨਖਾਹ ਮਿਲਣੀ ਸ਼ੁਰੂ ਹੋ ਜਾਵੇਗੀ।

ਦੂਜੇ ਪਾਸੇ ਦੇਖਿਆ ਜਾਵੇ ਤਾਂ ਮੌਜੂਦਾ ਸਮੇਂ ਵਿੱਚ ਨਗਰ ਪੰਚਾਇਤ ਹੰਡਿਆਇਆ ਕੋਲ 13 ਵਾਰਡ ਹਨ ਪ੍ਰੰਤੂ ਬਰਨਾਲਾ ਵਿੱਚ ਮਰਜ ਹੋਣ ਤੋਂ ਬਾਅਦ ਹੰਡਿਆਇਆ ਕੋਲ ਕੇਵਲ ਦੋ ਜਾਂ ਤਿੰਨ ਵਾਰਡ ਹੀ ਰਹਿ ਜਾਣਗੇ। ਜਿਸ ਦੇ ਫਲਸਰੂਪ ਪਿੰਡ ਦੇ ਕੰਮਾਂ ਲਈ ਜਿੰਮੇਵਾਰੀ 13 ਐਮਸੀ ਤੋਂ ਘੱਟ ਕੇ ਕੇਵਲ ਦੋ ਜਾਂ ਤਿੰਨ ਐਮਸੀ ਤੱਕ ਹੀ ਸੀਮਤ ਰਹਿ ਜਾਵੇਗੀ। ਲੋਕਾਂ ਨੂੰ ਆਪਣੇ ਹਰ ਛੋਟੇ ਵੱਡੇ ਕੰਮ ਲਈ ਬਰਨਾਲਾ ਨਗਰ ਨਿਗਮ ਦਫਤਰ ਵਿਖੇ ਪਹੁੰਚ ਕਰਨੀ ਪਿਆ ਕਰੇਗੀ। ਲੋਕ ਚਰਚਾ ਅਨੁਸਾਰ ਬਰਨਾਲਾ ਨਗਰ ਨਿਗਮ ਵਿੱਚ ਮਰਜ ਹੋਣ ਤੋਂ ਬਾਅਦ ਹੰਡਿਆਇਆ ਦੀਆਂ ਸਰਕਾਰੀ ਜਮੀਨਾਂ ਨੂੰ ਵੀ ਆਮਦਨ ਲਈ ਵੇਚਣਾ ਸ਼ੁਰੂ ਕਰ ਦਿੱਤਾ ਜਾਵੇਗਾ। ਅਜਿਹੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਫਾਇਦੇ ਆਉਣ ਵਾਲੇ ਸਮੇਂ ਵਿੱਚ ਨਜ਼ਰ ਆਉਣਗੀਆਂ। ਦੇਖਦੇ ਹਾਂ ਆਉਣ ਵਾਲੇ 19 ਸਤੰਬਰ ਨੂੰ ਉੱਠ ਕਿਸ ਤਰਫ਼ ਕਰਵਟ ਲੈਂਦਾ ਹੈ।

About The Author

You may have missed