ਜ਼ਿਲ੍ਹਾ ਪੱਧਰੀ ਸਰਕਲ ਕਬੱਡੀ ਟੂਰਨਾਮੈਂਟ ਸਫਲਤਾਪੂਰਵਕ ਹੋਇਆ ਸੰਪੰਨ ..

ਬਰਨਾਲਾ-17ਸਤੰਬਰ(ਰਾਕੇਸ਼ ਜੇਠੀ)-ਜ਼ਿਲ੍ਹਾ ਪੱਧਰੀ ਸਰਕਲ ਕਬੱਡੀ (ਲੜਕਿਆਂ ਅਤੇ ਲੜਕੀਆਂ) ਦਾ ਟੂਰਨਾਮੈਂਟ ਪੀ.ਐਮ. ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ, ਜ਼ਿਲ੍ਹਾ ਬਰਨਾਲਾ ਵਿੱਚ ਪ੍ਰਿੰਸੀਪਲ ਅਨੀਲ ਕੁਮਾਰ ਮੋਦੀ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਟੂਰਨਾਮੈਂਟ ਦੇ ਆਖਰੀ ਦਿਨ ਜ਼ਿਲ੍ਹਾ ਸਿੱਖਿਆ ਅਫਸਰ (ਸਕੈਂਡਰੀ) ਸੁਨੀਤਿੰਦਰ ਸਿੰਘ ਅਤੇ ਜ਼ਿਲ੍ਹਾ ਖੇਡ ਅਫਸਰ ਸਿਮਰਦੀਪ ਸਿੰਘ ਨੇ ਸਕੂਲ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਅਸੀਸਾਂ ਦਿੱਤੀਆਂ। ਮੀਡੀਆ ਕੋਆਰਡੀਨੇਟਰ ਡਾ. ਜਤਿੰਦਰ ਜੋਸ਼ੀ ਨੇ ਜਾਣਕਾਰੀ ਦਿੱਤੀ ਕਿ ਵੱਖ-ਵੱਖ ਕੈਟਾਗਰੀਆਂ ਦੇ ਨਤੀਜੇ ਹੇਠ ਲਿਖੇ ਰਹੇ।

ਲੜਕੀਆਂ ਦੇ ਅੰਡਰ-14 ਵਿੱਚ ਭਦੌੜ ਜ਼ੋਨ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੇਖਾ ਜ਼ੋਨ ਦੂਜੇ ਤੇ ਚੀਮਾ ਜੋਧਪੁਰ ਜ਼ੋਨ ਤੀਜੇ ਸਥਾਨ ‘ਤੇ ਰਿਹਾ। ਅੰਡਰ-17 ਲੜਕੀਆਂ ਵਿੱਚ ਭਦੌੜ ਜ਼ੋਨ ਪਹਿਲੇ, ਚੀਮਾ ਜੋਧਪੁਰ ਜ਼ੋਨ ਦੂਜੇ ਅਤੇ ਟਪਾ ਜ਼ੋਨ ਤੀਜੇ ਸਥਾਨ ‘ਤੇ ਰਹੇ। ਅੰਡਰ-19 ਲੜਕੀਆਂ ਵਿੱਚ ਮਹਲਕਲਾਂ ਜ਼ੋਨ ਪਹਿਲੇ, ਸੇਖਾ ਜ਼ੋਨ ਦੂਜੇ ਅਤੇ ਚੀਮਾ ਜੋਧਪੁਰ ਜ਼ੋਨ ਤੀਜੇ ਸਥਾਨ ‘ਤੇ ਰਹੇ। ਇਸੇ ਤਰ੍ਹਾਂ ਲੜਕਿਆਂ ਦੇ ਅੰਡਰ-14 ਵਿੱਚ ਬਰਨਾਲਾ ਜ਼ੋਨ ਨੇ ਪਹਿਲਾ, ਭਦੌੜ ਜ਼ੋਨ ਨੇ ਦੂਜਾ ਅਤੇ ਸੇਖਾ ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਵਿੱਚ ਮਹਲਕਲਾਂ ਜ਼ੋਨ ਪਹਿਲੇ, ਠਿਕਰੀਵਾਲਾ ਜ਼ੋਨ ਦੂਜੇ ਅਤੇ ਪੱਖੋ ਕਲਾਂ ਜ਼ੋਨ ਤੀਜੇ ਸਥਾਨ ‘ਤੇ ਰਹੇ।
ਟੂਰਨਾਮੈਂਟ ਦੀ ਸਫਲਤਾ ਵਿੱਚ ਅਧਿਆਪਕਾਂ ਅਤੇ ਅਧਿਕਾਰੀਆਂ ਦਾ ਖਾਸ ਯੋਗਦਾਨ ਰਿਹਾ, ਜਿਨ੍ਹਾਂ ਵਿੱਚ ਬਲਬੀਰ ਸਿੰਘ, ਜਸਮੇਲ ਸਿੰਘ, ਵੀਰਪਾਲ ਕੌਰ, ਰਿਸ਼ੂ ਰਾਣੀ, ਮਿਨਾਕਸ਼ੀ ਗਰਗ, ਪੁਨਮ ਸ਼ਰਮਾ, ਪਾਇਲ ਗਰਗ, ਲੈਕਚਰਾਰ ਨਵਦੀਪ, ਯੁਵਰਾਜ, ਮੰਜੀਤ ਕੌਰ, ਹਰਮੇਲ ਸਿੰਘ (ਕਨਵੀਨਰ), ਜਸਮੇਲ ਸਿੰਘ (ਕੋ-ਕਨਵੀਨਰ), ਕੁਲਵਿੰਦਰ ਕੌਰ, ਹਰਜਿੰਦਰ ਕੌਰ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ ਕਾਲੇਕੇ, ਮਹਿੰਦਰ ਕੌਰ, ਨਵਜੋਤ ਸਿੰਘ, ਅਮਰਜੀਤ ਸਿੰਘ ਸੇਖਾ, ਹਰਪ੍ਰੀਤ ਸਿੰਘ (ਵੋਕੇਸ਼ਨਲ ਟ੍ਰੇਨਰ) ਆਦਿ ਸ਼ਾਮਲ ਸਨ।
ਉਨ੍ਹਾਂ ਦੀ ਸਮਰਪਣ ਭਾਵਨਾ ਅਤੇ ਸਾਂਝੇ ਯਤਨਾਂ ਨਾਲ ਜ਼ਿਲ੍ਹਾ ਪੱਧਰੀ ਇਹ ਖੇਡ ਸਮਾਰੋਹ ਸਫਲਤਾਪੂਰਵਕ ਪੂਰਾ ਹੋਇਆ, ਜਿਸ ਨਾਲ ਵਿਦਿਆਰਥੀਆਂ ਵਿੱਚ ਖੇਡ ਪ੍ਰਤੀ ਰੁਚੀ ਅਤੇ ਖਿਡਾਰੀਭਾਵਨਾ ਨੂੰ ਵਧਾਵਾ ਮਿਲਿਆ।
