ਪਿੰਡ ਝਲੂਰ ਚ ਹੜ੍ਹ ਪੀੜ੍ਹਤਾਂ ਲਈ ਭਾਰੀ ਮਾਤਰਾ ਚ ਇਕੱਠੀ ਹੋਈ ਰਸਦ ਅਤੇ ਰਾਸ਼ੀ

WhatsApp Image 2025-09-09 at 17.22.58

ਖਰਾਬ ਹੋਈਆਂ ਜਮੀਨਾਂ ਸੰਵਾਰਨ ਲਈ ਪਾਇਆ ਜਾਵੇਗਾ ਯੋਗਦਾਨ

ਬਰਨਾਲਾ 9 ਸਤੰਬਰ (ਰਾਕੇਸ਼ ਜੇਠੀ)- ਪੰਜਾਬ ਵਿੱਚ ਹੜ੍ਹਾਂ ਨਾਲ ਬੁਰੀ ਤਰਾਂ ਪ੍ਰਭਾਵਤ ਹੋਏ ਪਿੰਡਾਂ ਦੀ ਮੱਦਦ ਲਈ ਸਾਰਾ ਹੀ ਪੰਜਾਬ ਲੱਗਾ ਹੋਇਆ ਹੈ। ਧਾਰਮਿਕ ਸੰਸਥਾਵਾਂ,ਸਮਾਜ ਸੇਵੀ ਸੰਸਥਾਵਾਂ,ਰਾਜਨੀਤਕ ਪਾਰਟੀਆਂ ਦੀਆਂ ਟੀਮਾਂ ਤੋ ਇਲਾਵਾ ਜਿੱਥੇ ਹਰਿਆਣਾ,ਰਾਜਸਥਾਨ ਅਤੇ ਉਤਰ ਪ੍ਰਦੇਸ਼ ਤੋ ਲੋਕ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਰਸਦਾਂ ਲੈਕੇ ਪਹੁੰਚ ਰਹੇ ਹਨ,ਓਥੇ ਪੰਜਾਬ ਦੇ ਲੋਕ ਵੀ ਆਪ ਮੁਹਾਰੇ ਉਹਨਾਂ ਦੁਖੀ ਲੋਕਾਂ ਦੀ ਮੱਦਦ ਲਈ ਆਪਣੇ ਵਿੱਤ ਤੋ ਵੱਧ ਕੇ ਸਹਿਯੋਗ ਕਰਨ ਲਈ ਸੰਜੀਦਗੀ ਨਾਲ ਲੱਗੇ ਹੋਏ ਹਨ। ਆਪੋ ਆਪਣੇ ਪਿੰਡਾਂ ਵਿੱਚ ਰਸਦਾਂ,ਪੈਸਾ ਕੱਪੜੇ ਅਤੇ ਦਵਾਈਆਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇੱਥੋ ਨਜ਼ਦੀਕੀ ਪਿੰਡ ਝਲੂਰ ਵਿਖੇ ਵੀ ਪਿੰਡ ਨੇ ਸਾਂਝੇ ਰੂਪ ਚ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਯਤਨ ਕੀਤੇ ਜਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕਤਰ ਕੀਤੀ ਜਾ ਰਹੀ ਇਹ ਮਾਇਆ ਹੜ੍ਹ ਪੀੜ੍ਹਤ ਕਿਸਾਨਾਂ ਦੀਆਂ ਜਮੀਨਾਂ ਨੂੰ ਸੰਵਾਰਨ ਲਈ ਵਰਤੀ ਜਾਵੇਗੀ। ਉਹਨਾਂ ਦੱਸਿਆ ਕਿ ਪਿੰਡ ਵਾਸੀ ਦਿਲ ਖੋਲ੍ਹ ਕੇ ਮਾਇਆ ਦੇ ਰਹੇ ਹਨ ਅਤੇ ਬਹੁਤ ਲੋਕਾਂ ਵੱਲੋਂ ਮਾਇਆ ਦੇ ਨਾਲ ਕਣਕ ਅਤੇ ਹੋਰ ਰਸਦਾਂ ਬਗੈਰਾ ਵੀ ਦਾਨ ਕੀਤੀਆਂ ਜਾ ਰਹੀ ਆਂ ਹਨ, ਜਿਸ ਨੂੰ ਵੇਚ ਕੇ ਪੈਸੇ ਇਕੱਠੇ ਕੀਤੇ ਜਾਣਗੇ,ਤਾਂ ਕਿ ਲੋੜਵੰਦ ਲੋਕਾਂ ਦੀ ਸਹੀ ਮੱਦਦ ਹੋ ਸਕੇ। ਇਸ ਨੇਕ ਕੰਮ ਲਈ ਅਮਰਾ ਪੱਤੀ ਵਿੱਚੋਂ ਦਾਨ ਇਕੱਠਾ ਕਰਨ ਵਾਲਿਆਂ ਵਿੱਚ ਸ਼ੇਰ ਸਿੰਘ ਚੱਠਾ, ਪੰਚ ਰਣਜੀਤ ਸਿੰਘ ਜੌਹਲ, ਮਹਿੰਦਰ ਸਿੰਘ ਸਿੱਧੂ,ਮਿਸਤਰੀ ਸਰਬਜੀਤ ਸਿੰਘ,ਬਘੇਲ ਸਿੰਘ ਧਾਲੀਵਾਲ,ਜੈਲਦਾਰ ਇਕਬਾਲ ਸਿੰਘ ਭੀਮਾ,ਕਿਸਾਨ ਆਗੂ ਜੈ ਸਿੰਘ ਜੌਹਲ,ਬਲਵੀਰ ਸਿੰਘ ਗੋਗੀ,ਸੁਖਦੇਵ ਸਿੰਘ ਨਿਹਾਲੂਵਾਲਾ, ਜਥੇਦਾਰ ਜਗਰਾਜ ਸਿੰਘ ਹਜਾਰੇ ਕਾ, ਨੰਬਰਦਾਰ ਭੀਮਾ ਸਿੰਘ,ਹਰਦੇਵ ਸਿੰਘ ਡੇਅਰੀ ਵਾਲਾ,ਹਰਦੀਪ ਸਿੰਘ ਬਾਬਾ, ਸਾਬਕਾ ਪੰਚ ਸਿੰਗਾਰਾ ਸਿੰਘ,ਪੰਚ ਰਾਜਵਿੰਦਰ ਸਿੰਘ ਜੌਹਲ,ਪੰਚ ਗੁਰਮੀਤ ਸਿੰਘ,ਪੰਚ ਬਿੰਦਰ ਸਿੰਘ,ਸਾਬਕਾ ਪੰਚ ਚਰਨਜੀਤ ਸਿੰਘ ਸਿੱਧੂ,ਕਾਕਾ ਸਿੰਘ ਸਰਦਾਰੇ ਕਾ,ਕਰਨੈਲ ਸਿੰਘ ਸਰਦਾਰੇ ਕਾ,ਆਤਮਾ ਸਿੰਘ ਫੌਜੀ,ਹਰਵਿੰਦਰ ਸਿੰਘ ਚਹਿਲ,ਗਗਨਦੀਪ ਸਿੰਘ ਚਹਿਲ,ਜਗਰਾਜ ਸਿੰਘ ਫੌਜੀ,ਮੱਖਣ ਸਿੰਘ ਜੌਹਲ,ਸੁਖਵਿੰਦਰ ਸਿੰਘ ਜੌਹਲ,ਮਨਜੀਤ ਸਿੰਘ ਜੌਹਲ,ਜਥੇਦਾਰ ਸਿੰਗਾਰਾ ਸਿੰਘ ਜੌਹਲ,ਪਰਮਜੀਤ ਸਿੰਘ ਪਰਮਾ ਜੌਹਲ,ਭਾਨ ਸਿੰਘ ਨੰਬਰਦਾਰ,ਗੋਗੀ ਫੌਜੀ,ਦੁਕਾਨਦਾਰ ਨਗਿੰਦਰ ਸਿੰਘ ਚਹਿਲ,ਧਰਮਜੀਤ ਸਿੰਘ ਚਹਿਲ,ਸਨੀ ਮਾਲੀ ਕਾ,ਅਮਨਦੀਪ ਸਿੰਘ ਹਜਾਰੇ ਕਾ,ਬੇਅੰਤ ਸਿੰਘ ਨੰਦੂ ਕਾ,ਜੱਸੂ ਗੱਖੜ,ਹਰਦੇਵ ਸਿੰਘ ਨਿੱਕਾ ਖਟੜਾ, ਲਖਵੀਰ ਸਿੰਘ ਲੱਖਾ ਚਹਿਲ,ਕਾਕਾ ਸਿੰਘ ਰਵਿਦਾਸੀਆ ਪੱਤੀ, ਜਲੰਧਰ ਸਿੰਘ ਚਹਿਲ, ਭਵਨ ਨੰਦੂਕਾ,ਬੱਬੂ ਆਦਿ ਤੋ ਇਲਾਵਾ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।

About The Author

You may have missed