ਲਗਾਤਾਰ ਪੈਂਦੇ ਮੀਂਹ ਵਿੱਚ ਬੇਵਸ ਹੋ ਕੇ ਡਿੱਗਿਆ ਇੱਕ ਹੋਰ ਘਰ, ਜਾਨੀ ਨੁਕਸਾਨ ਤੋਂ ਰਿਹਾ ਬਚਾਵ

PrimeKhabar Mithu

ਹੰਡਿਆਇਆ-4ਸਤੰਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਵਿਖੇ ਲਗਾਤਾਰ ਕਈ ਦਿਨਾਂ ਤੋਂ ਪੈ ਰਹੇ ਮੀਂਹ ਨੇ ਅੱਜ ਇੱਕ ਹੋਰ ਘਰ ਨੂੰ ਡਿੱਗਣ ਤੇ ਬੇਵਸ ਕਰ ਦਿੱਤਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਖੱਤਰੀ ਮਹੱਲੇ ਦੇ ਨਿਵਾਸੀ ਪ੍ਰਦੀਪ ਕੁਮਾਰ ਪੁੱਤਰ ਦੇਸ ਰਾਜ ਦਾ ਪੁਸ਼ਤੈਨੀ ਘਰ ਮੀਹ ਦੀ ਮਾਰ ਨਾ ਝੱਲਦਾ ਹੋਇਆ ਢੇਰੀ ਹੋ ਗਿਆ। ਇਸ ਬਾਰੇ ਗੱਲਬਾਤ ਕਰਦਿਆਂ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅੱਜ ਦੁਪਹਿਰ 3.30 ਵਜੇ ਦੇ ਕਰੀਬ ਮੀਹ ਪੈਂਦੇ ਮੌਕੇ ਉਹਨਾਂ ਦਾ ਮਕਾਨ ਗਲੀ ਵੱਲ ਨੂੰ ਡਿੱਗ ਗਿਆ। ਗਨੀਮਤ ਰਹੀ ਉਸ ਮੌਕੇ ਉਥੋਂ ਕੋਈ ਲੰਘ ਨਹੀਂ ਰਿਹਾ ਸੀ। ਇਸ ਸੜਕ ਤੇ ਅਕਸਰ ਲੋਕਾਂ ਦਾ ਆਉਣ ਜਾਣ ਲੱਗਿਆ ਹੀ ਰਹਿੰਦਾ ਹੈ। ਉਸ ਮੌਕੇ ਉਹ ਤੇ ਉਹਨਾਂ ਦਾ ਪਰਿਵਾਰ ਨਾਲ ਦੇ ਘਰ ਵਿੱਚ ਬੈਠੇ ਸਨ। ਉਹਨਾਂ ਦੱਸਿਆ ਕਿ ਕਮਰੇ ਵਿੱਚ ਪਿਆ ਸਮਾਨ ਵੀ ਨੁਕਸਾਨਿਆ ਗਿਆ। ਉਹਨਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਿਆਂ ਕਿਹਾ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਇਸ ਲਈ ਪ੍ਰਸ਼ਾਸਨ ਉਸਨੂੰ ਆਪਣਾ ਘਰ ਦੁਬਾਰਾ ਬਣਾਉਣ ਲਈ ਮੁਆਵਜ਼ਾ ਪ੍ਰਦਾਨ ਕਰੇ।

About The Author

You may have missed