ਏ.ਐਸ.ਆਈ ਗੁਰਸਿਮਰਨਜੀਤ ਸਿੰਘ ਨੇ ਸੰਭਾਲਿਆ ਹੰਡਿਆਇਆ ਪੁਲਿਸ ਚੌਂਕੀ ਦਾ ਚਾਰਜ

Primekhabarpunjab Gursmran

ਹੰਡਿਆਇਆ-4ਸਤੰਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੀ ਪੁਲਿਸ ਚੌਂਕੀ ਵਿੱਚ ਅੱਜ ਗੁਰਸਿਮਰਨਜੀਤ ਸਿੰਘ ਏ.ਐਸ. ਆਈ ਨੇ ਚਾਰਜ ਸੰਭਾਲਿਆ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਨਸ਼ਾ ਤਸਕਰ ਨੂੰ ਨਸ਼ਾ ਵੇਚਣ ਦੀ ਕੋਈ ਖੁੱਲ ਨਹੀਂ ਦਿੱਤੀ ਜਾਵੇਗੀ। ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ ਪਾਉਣ ਲਈ ਮੈਂ ਆਪਣੇ ਚੌਂਕੀ ਬਕੂਹੇ ਅੰਦਰ ਕਿਸੇ ਵੀ ਹੋਰ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੱਕਣ ਦੇਵਾਂਗਾ। ਪੰਜਾਬ ਸਰਕਾਰ ਅਤੇ ਜਿਲਾ ਪੁਲਿਸ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅੱਗੇ ਬੋਲਦੇ ਆ ਉਹਨਾਂ ਕਿਹਾ ਕਿ ਮੈਂ ਹੰਡਿਆਇਆ ਅਤੇ ਇਸ ਚੌਂਕੀ ਬਕੁਹੇ ਅੰਦਰ ਪੈਂਦੀਆਂ ਗ੍ਰਾਮ ਪੰਚਾਇਤਾਂ ਦੇ ਮੋਹੱਤਬਰਾਂ ਨੂੰ ਸਹਿਜੋਗ ਦੇਣ ਦੀ ਅਪੀਲ ਕਰਦਾ ਹਾਂ। ਇਸ ਮੌਕੇ ਓਹਨਾ ਨਾਲ ਏ.ਐਸ. ਆਈ ਗੁਰਮੇਲ ਸਿੰਘ, ਜਗਦੇਵ ਸਿੰਘ, ਮੁਨਸ਼ੀ ਧਰਮਿੰਦਰ ਸਿੰਘ ਤੇ ਗੁਰਮੀਤ ਸਿੰਘ ਹਾਜ਼ਰ ਸਨ।

About The Author

You may have missed