ਕਾਰ ਚਾਲਕ ਨੇ ਰੇਹੜੇ ਵਾਲੇ ਬਜ਼ੁਰਗ ਤੋਂ ਮੰਗੀ ਮੁਆਫੀ

ਹੰਡਿਆਇਆ -16ਅਗੱਸਤ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਮੇਨ ਬਾਜ਼ਾਰ ਵਿੱਚ ਰੇਹੜੇ ਨਾਲ ਕਾਰ ਤੇ ਪਈ ਝਰੀਟ ਕਾਰਨ ਕਾਰ ਚਾਲਕ ਦੁਆਰਾ ਰੇਹੜੇ ਵਾਲੇ ਦੀ ਕੁੱਟ ਮਾਰ ਦਾ ਮਸਲਾ ਪੁਲਿਸ ਚੌਂਕੀ ਪਹੁੰਚ ਗਿਆ ਸੀ। ਪ੍ਰੰਤੂ ਪਿੰਡ ਦੇ ਕੁਝ ਮੁਹਤਬਰ ਬੰਦਿਆਂ ਦੇ ਮੌਜੂਦਗੀ ਵਿੱਚ ਦੋਨਾਂ ਧਿਰਾਂ ਵਿੱਚ ਆਪਸੀ ਸਹਿਮਤੀ ਨਾਲ ਇਸ ਮਸਲੇ ਨੂੰ ਸੁਲਝਾ ਲਿਆ ਗਿਆ।
ਕਾਰ ਮਾਲਿਕ ਮਾਧਵ ਨੇ ਦੋਨੋਂ ਪਰਿਵਾਰਾਂ ਅਤੇ ਮੁਹਤਬਰ ਬੰਦਿਆਂ ਦੀ ਮੌਜੂਦਗੀ ਵਿੱਚ ਆਪਣੀ ਗਲਤੀ ਨੂੰ ਮੰਨਦੇ ਹੋਏ ਬਜ਼ੁਰਗ ਬਲਦੇਵ ਸਿੰਘ ਦੇ ਪੈਰੀ ਹੱਥ ਲਾ ਕੇ ਮਾਫੀ ਮੰਗ ਲਈ ਅਤੇ ਬਲਦੇਵ ਸਿੰਘ ਨੇ ਵੀ ਵੱਡਾ ਦਿਲ ਕਰਦੇ ਹੋਏ ਮਾਧਵ ਨੂੰ ਆਪਣਾ ਬੱਚਿਆ ਵਰਗਾ ਸਮਝ ਕੇ ਮਾਫ ਕਰ ਦਿੱਤਾ।

