ਹੰਡਿਆਇਆ ਦੇ ਧੰਨਾਢ ਨੇ ਕੁੱਟਿਆ ਇੱਕ ਬਜ਼ੁਰਗ ਰੇਹੜੇ ਵਾਲਾ

0
PrimeKhabarPunjab Hnd

ਹੰਡਿਆਇਆ -14ਅਗੱਸਤ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਇੱਕ ਧਨਾੜ ਪਰਿਵਾਰ ਦੇ ਮੁੰਡੇ ਵੱਲੋਂ ਇੱਕ ਗਰੀਬ ਰੇਹੜੇ ਵਾਲੇ ਨੂੰ ਸਰੇ ਬਾਜ਼ਾਰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਰੇਹੜੇ ਵਾਲੇ ਬਲਦੇਵ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 2 ਵਜੇ ਦੇ ਕਰੀਬ ਉਹ ਬਾਜ਼ਾਰ ਵਿੱਚੋਂ ਆਪਣਾ ਰੇਹੜਾ ਲੈ ਕੇ ਜਾ ਰਿਹਾ ਸੀ ਤਾਂ ਦੂਜੇ ਪਾਸੇ ਤੋਂ ਮਾਧਵ ਪੁੱਤਰ ਨਰੇਸ਼ ਕੁਮਾਰ ਜੁਗਨੀ(ਤੇਲ ਵਾਲੇ) ਨਾਮ ਦਾ ਲੜਕਾ ਕਾਰ ਲੈ ਕੇ ਆ ਰਿਹਾ ਸੀ। ਰਸਤਾ ਤੰਗ ਹੋਣ ਕਾਰਨ ਰੇਹੜੇ ਦਾ ਪਿਛਲਾ ਹਿੱਸਾ ਕਾਰ  ਦੇ ਪਿਛਲੇ ਹਿੱਸੇ ਨਾਲ ਟਚ ਕਰ ਗਿਆ, ਜਿਸ ਕਾਰਨ ਕਾਰ ਤੇ ਝਰੀਟ ਪੈ ਗਈ।

ਜਿਸ ਤੋਂ ਗੁੱਸੇ ਵਿੱਚ ਆ ਕੇ ਮਾਧਵ ਨੇ ਮੈਨੂੰ ਬਹੁਤ ਗਾਲਾਂ ਕੱਢੀਆਂ ਅਤੇ ਸਰੇ ਬਾਜ਼ਾਰ ਮੇਰੀ ਕੁੱਟਮਾਰ ਕੀਤੀ। ਉਸ ਤੋਂ ਬਾਅਦ ਜਦੋਂ ਮੈਂ ਰੇਹੜਾ ਲੈ ਕੇ ਮਾਧਵ ਦੇ ਘਰ ਅੱਗੋਂ ਲੰਘਣ ਲੱਗਾ ਤਾਂ ਫਿਰ ਤੋਂ ਮਾਧਵ ਨੇ ਗਾਲੀ ਗਲੋਚ ਕਰਦੇ ਹੋਏ ਦੁਬਾਰਾ ਮੇਰੀ ਕੁੱਟਮਾਰ ਕੀਤੀ। ਘਟਨਾ ਮੌਕੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਮਾਧਵ ਦੁਆਰਾ ਗੱਡੀ ਤੇ ਪਈ ਮਾਮੂਲੀ ਚਰੀਟ ਦੇ ਕਾਰਨ ਬਜ਼ੁਰਗ ਰੇਹੜੇ ਵਾਲੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਜੋ ਕਿ ਬਿਲਕੁਲ ਨਜਾਇਜ਼ ਸੀ।

ਬਲਦੇਵ ਸਿੰਘ ਨੇ ਕਿਹਾ ਕਿ ਜਦੋਂ ਇਸ ਬਾਰੇ ਉਸਨੇ ਆਪਣੇ ਦੋਨਾਂ ਬੇਟਿਆਂ ਨੂੰ ਦੱਸਿਆ ਤਾਂ ਉਹਨਾਂ ਨੇ ਪੁਲਿਸ ਚੌਂਕੀ ਹੰਡਿਆਇਆ ਵਿਖੇ ਸੰਪਰਕ ਕਰਕੇ ਸ਼ਿਕਾਇਤ ਕਰ ਦਿੱਤੀ। ਬਲਦੇਵ ਸਿੰਘ ਦੇ ਪੁੱਤਰ ਗੁਰਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਦੇ ਪਿਤਾ ਤੋਂ ਕਾਰ ਤੇ ਝਰੀਟ ਪੈ ਗਈ ਸੀ ਤਾਂ ਮਾਧਵ ਇਸ ਸਬੰਧੀ ਮੁਆਵਜ਼ਾ ਵੀ ਮੰਗ ਸਕਦਾ ਸੀ ਪ੍ਰੰਤੂ ਉਸ ਨੇ ਬਜ਼ੁਰਗਾਂ ਨਾਲ ਕੁੱਟਮਾਰ ਕਰਕੇ ਗਲਤ ਕੰਮ ਕੀਤਾ ਹੈ। ਹੁਣ ਮਾਧਵ ਅਤੇ ਉਸਦੇ ਪਿਤਾ ਵਿਚੋਲੇ ਪਾ ਕੇ ਮਾਫੀਆਂ ਮੰਗ ਰਹੇ ਹਨ ਪ੍ਰੰਤੂ ਉਹ ਕਾਨੂੰਨੀ ਕਾਰਵਾਈ ਰਾਹੀਂ ਇਹਨਾਂ ਨੂੰ ਸਬਕ ਜਰੂਰ ਸਿਖਾਉਣਗੇ।

ਜਦੋਂ ਇਸ ਸਬੰਧੀ ਪੁਲਿਸ ਚੌਂਕੀ ਇੰਚਾਰਜ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਕੱਲ ਦੇ 15 ਅਗਸਤ ਦੇ ਪ੍ਰੋਗਰਾਮ ਕਾਰਨ ਬਰਨਾਲਾ ਵਿਖੇ ਬਿਜ਼ੀ ਹਨ, ਇਸ ਲਈ ਉਹ ਕੱਲ ਨੂੰ ਆ ਕੇ ਇਸ ਸ਼ਿਕਾਇਤ ਸਬੰਧੀ ਜਾਣਕਾਰੀ ਲੈਣਗੇ।

About The Author

Leave a Reply

Your email address will not be published. Required fields are marked *

You may have missed