“ਰੈਡ ਆਈਜ” ਲੈ ਕੇ 10 ਅਗਸਤ ਨੂੰ ਹਾਜ਼ਰ ਹੋ ਰਹੇ ਹਨ ਗੁਰਦਾਸ ਸਿੱਧੂ

ਬਰਨਾਲਾ -09ਅਗੱਸਤ(ਰਾਕੇਸ਼ ਜੇਠੀ)-ਮਾਲਵੇ ਦੀ ਬੁਲੰਦ ਆਵਾਜ਼ ਗੁਰਦਾਸ ਸਿੱਧੂ ਆਪਣਾ ਨਵਾਂ ਟਰੈਕ “ਰੈਡ ਆਈਜ” ਨਾਲ ਜਨਤਾ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗਾਇਕ ਗੁਰਦਾਸ ਸਿੱਧੂ ਨੇ ਦੱਸਿਆ ਕਿ ਉਹਨਾਂ ਦਾ ਨਵਾਂ ਟਰੈਕ “ਰੈਡ ਆਈਜ” ਨੂੰ ਪ੍ਰਸਿੱਧ ਮਿਊਜ਼ਿਕ ਕੰਪਨੀ ਬਲੈਕ ਪੁਆਇੰਟ 10 ਅਗਸਤ ਨੂੰ ਰਿਲੀਜ ਕਰ ਰਹੀ ਹੈ। ਜਿਸ ਦੇ ਬੋਲ ਪ੍ਰਸਿੱਧ ਗੀਤਕਾਰ ਦਰਸ਼ਨ ਚੀਮਾ ਨੇ ਲਿਖੇ ਹਨ ਅਤੇ ਮਿਊਜ਼ਿਕ ਡਾਇਰੈਕਟਰ ਕੇਵੀ ਸਿੰਘ ਨੇ ਆਪਣੀਆਂ ਖੂਬਸੂਰਤ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਇਸ ਦੀ ਵੀਡੀਓ ਪ੍ਰਸਿੱਧ ਡਾਇਰੈਕਟਰ ਪੱਪੂ ਮਾਨ ਨੇ ਅਤੇ ਪ੍ਰੋਜੈਕਟ ਚੰਨਾ ਧਨੌਲਾ ਨੇ ਤਿਆਰ ਕੀਤਾ ਹੈ। ਉਹਨਾਂ ਉਮੀਦ ਜਤਾਈ ਹੈ ਕਿ ਪਿਛਲੇ ਟਰੈਕ “302” ਵਾਂਗ ਇਸ ਗੀਤ ਨੂੰ ਵੀ ਜਨਤਾ ਦੀ ਕਚਹਿਰੀ ਵਿੱਚ ਭਰਵਾਂ ਹੁੰਗਾਰਾ ਮਿਲੇਗਾ।
