ਰਘਬੀਰ ਗੱਲ ਕੱਟੂ ਦੀ ‘ਮੇਰੀਆਂ ਚੋਣਵੀਆਂ ਬੋਲੀਆਂ ‘ਪੁਸਤਕ ਰਿਲੀਜ਼

0
PrimeKhabarPunjab Book realise

ਬਰਨਾਲਾ – ਸਾਹਿਤ ਸਰਵਰ ਬਰਨਾਲਾ ਵੱਲੋਂ ਚਿੰਟੂ ਪਾਰਕ ਬਰਨਾਲਾ ਵਿਖੇ ਰਘਬੀਰ ਸਿੰਘ ਗਿੱਲ ਕੱਟੂ ਦੀ ਪੁਸਤਕ ‘ਮੇਰੀਆਂ ਚੋਣਵੀਆਂ ਬੋਲੀਆਂ ‘ ਰਿਲੀਜ਼ ਕੀਤੀ ਗਈ। ਇਹ ਰਸਮ ਪੰਜਾਬੀ ਆਲੋਚਕ ਤੇਜਾ ਸਿੰਘ ਤਿਲਕ ਅਤੇ ਡਾ ਸੁਰਿੰਦਰ ਸਿੰਘ ਭੱਠਲ ਨੇ ਸਾਂਝੇ ਤੌਰ ‘ਤੇ ਅਦਾ ਕੀਤੀ।
ਇਸ ਮੌਕੇ ਬੋਲਦਿਆਂ ਸ੍ਰੀ ਤਿਲਕ ਨੇ ਕਿਹਾ ਕਿ ਗਿੱਲ ਕੱਟੂ ਬਰਨਾਲਾ ਇਲਾਕੇ ਦਾ ਇੱਕੋ ਇੱਕ ਕਵੀ ਹੈ, ਜਿਸਨੇ ਬੋਲੀ ਕਾਵਿ ਵਿਧਾ ਅਪਣਾ ਕੇ ਆਪਣਾ ਨਿਵੇਕਲਾ ਸਥਾਨ ਬਣਾਇਆ ਹੈ। ਉਸ ਤੋਂ ਬਹੁਤ ਉਮੀਦਾਂ ਹਨ। ਡਾ ਭੱਠਲ ਨੇ ਕਿਹਾ ਕਿ ਗਿੱਲ ਕੱਟੂ ਬੋਲੀਆਂ ਲਿਖਦਾ ਨਹੀਂ, ਸਗੋਂ ਵਿਸਮਾਦ ਵਿਚ ਆ ਕੇ ਬੋਲਿਆ ਪਾਉਂਦਾ ਵੀ ਹੈ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਕਵਿਤਾ ਦੀ ਬੋਲੀ ਵਿਧਾ ਪੰਜਾਬ ਦੀ ਲੋਕ ਮਾਨਸਿਕਤਾ ਦੇ ਸਭ ਤੋਂ ਨੇੜੇ ਦੀ ਵਿਧਾ ਹੈ, ਜਿਸਨੂੰ ਹਰ ਸਾਹਿਤਕ ਸਮਾਗਮ ਅਤੇ ਘਰੇਲੂ ਸਮਾਗਮਾਂ ਵਿਚ ਗਾਇਆ ਅਤੇ ਪਾਇਆ ਜਾ ਸਕਦਾ ਹੈ। ਰਾਮ ਸਰੂਪ ਸ਼ਰਮਾ ਨੇ ਕਿਹਾ ਕਿ ਗਿੱਲ ਕੱਟੂ ਆਪਣੇ ਗੁਰੂ ਭਗਤੂ ਵਾਂਗ ਸਥਿਤੀ ਅਨੁਸਾਰ ਡੀਠ ਵਰਣਿਕ ਬੋਲੀਆਂ ਪਾ ਕੇ ਰੰਗ ਬੰਨ੍ਹਣ ਦੇ ਸਮਰੱਥ ਹੈ। ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਗਿੱਲ ਨੇ ਬੋਲੀਕਾਰ ਵੱਜੋਂ ਵਧੀਆ ਨਾ ਕਮਾਇਆ ਹੈ। ਉਮੀਦ ਹੈ ਕਿ ਉਸਦੀ ਇਹ ਕਿਤਾਬ ਉਸਦੀਆਂ ਪਹਿਲੀਆਂ ਕਿਤਾਬਾਂ ਵਾਂਗ ਸਾਹਿਤਕ ਹਲਕਿਆਂ ਵਿਚ ਸਤਿਕਾਰੀ ਜਾਵੇਗੀ। ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਕੱਟੂ ਨੇ ਜੀਵਨ ਦੇ ਇਕਲਾਪੇ ਨੂੰ ਕਾਰਗਰ ਬਣਾ ਕੇ ਇਕ ਬੋਲੀਕਾਰ ਵੱਜੋਂ ਵਧੀਆ ਨਾਮ ਕਮਾਇਆ ਹੈ। ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਗਿੱਲ ਮੰਚ ‘ਤੇ ਬੋਲੀਆਂ ਪਾ ਕੇ ਹਰ ਉਮਰ ਪਾਠਕਾਂ ਨੂੰ ਬੋਲੀਆਂ ਦੀ ਭਾਵਨਾ ਨਾਲ-ਨਾਲ ਤੌਰ ਕੇ ਵਿਸਮਾਦ ਜਗਤ ਵਿਚ ਲੈ ਜਾਂਦਾ ਹੈ । ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਜਨਰਲ ਸਕੱਤਰ ਕਹਾਣੀਕਾਰ ਪਵਨ ਪਰਿੰਦਾ ਨੇ ਕਿਹਾ ਕਿ ਕੱਟੂ ਨੇ ਨਿਵੇਕਲੀ ਕਾਵਿ ਵਿਧਾ ਅਪਣਾ ਕੇ ਪਾਠਕਾਂ ਦੀ ਦਾਇਰਾ ਮੋਕਲਾ ਕੀਤਾ ਹੈ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਕੱਟੂ ਦੇ ਉਸਤਾਦ ਭਗਤੂ ਕੋਲ ਬੋਲੀਆਂ ਲਿਖਣ/ਪਾਉਣ ਦਾ ਗੁਣ ਤਾਂ ਸੀ ਪਰ ਸਮਾਜਿਕ ਚੇਤਨਾ ਨਹੀਂ ਸੀ ਪਰ ਸਮਾਜਿਕ ਚੇਤਨਾ ਨਹੀਂ ਸੀ, ਇਹ ਘਾਟ ਗਿੱਲ ਕੱਟੂ ਨੇ ਪੂਰੀ ਕੀਤੀ ਹੈ। ਮਾਲਵਿੰਦਰ ਸ਼ਾਇਰ ਨੇ ਕਿਹਾ ਕਿ ਕੱਟੂ ਬਾ-ਬਹਿਰ ਅਤੇ ਬਾ-ਕਮਾਲ ਸ਼ਾਇਰ ਹੈ, ਬਰਨਾਲਾ ਦੇ ਹੋਰ ਸਾਇਰਾਂ ਨੂੰ ਵੀ ਇਸ ਕਾਵਿ ਵਿਧਾ ਵਿਚ ਲਿਖਣਾ ਚਾਹੀਦਾ ਹੈ।ਪਾਲ ਸਿੰਘ ਲਹਿਰੀ, ਸ. ਸ. ਗਿੱਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਗ਼ਜ਼ਲ ਗਾਇਕ ਲਛਮਣ ਦਾਸ ਮੁਸਾਫ਼ਿਰ, ਸਰਦਾਰਾ ਸਿੰਘ, ਗੁਰਜੰਟ ਸਿੰਘ ਕੱਟੂ, ਦਲਵੀਰ ਸਿੰਘ ਕੱਟੂ, ਹਾਕਮ ਸਿੰਘ ਰੂੜੇਕੇ ਅਤੇ ਹੀਰਾ ਲਾਲ ਵੀ ਹਾਜ਼ਰ ਸਨ। ਗਿੱਲ ਕੱਟੂ ਨੇ ਬੋਲੀਆਂ ਪਾ ਕੇ ਵੀ ਸਮਾਂ ਬੰਨ੍ਹਿਆ। ਸਾਹਿਤ ਸਰਵਰ ਦੇ ਸਰਪ੍ਰਸਤ ਬੂਟਾ ਸਿੰਘ ਚੌਹਾਨ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ।

DurgaPhotostate

About The Author

Leave a Reply

Your email address will not be published. Required fields are marked *

You may have missed