ਮੁੜ ਇਕੱਠੇ ਹੋਏ ਹੰਡਿਆਇਆ ਦੇ ਪੁਰਾਣੇ ਕ੍ਰਿਕਟ ਖਿਡਾਰੀ…

0
OrimeKhabarPunjab Vetarn Yungstar club

ਵੈਟੇਰਨ ਯੰਗਸਟਰਜ਼ ਕਲੱਬ ਦੇ ਬੈਨਰ ਹੇਠ ਸਮਾਜਿਕ ਜਾਗਰੂਕਤਾ ਅਭਿਆਨ ਚਲਾਉਣ ਸਬੰਧੀ ਉਲੀਕੀ ਵਿਉਂਤਬੰਦੀ

ਹੰਡਿਆਇਆ-20 ਜੁਲਾਈ (ਰਾਕੇਸ਼ ਜੇਠੀ) -ਅੱਜ ਵੈਟੇਰਨ ਯੰਗਸਟਰਜ਼ ਕਲੱਬ ਹੰਡਿਆਇਆ ਦੀ ਇੱਕ ਵਿਸ਼ੇਸ਼ ਮੀਟਿੰਗ ਦਾਣਾ ਮੰਡੀ ਹੰਡਿਆਇਆ ਵਿਖੇ ਹੋਈ। ਇਸ ਕਲੱਬ ਦੇ ਮੈਂਬਰ 1982 ਤੋਂ ਕ੍ਰਿਕਟ ਖੇਡਦੇ ਰਹੇ ਹਨ। ਪੁਰਾਣੀ ਸਾਂਝ ਨੂੰ ਫੇਰ ਤੋਂ ਪੱਕਾ ਕਰਦੇ ਹੋਏ ਕੁੱਝ ਦਿਨ ਪਹਿਲਾਂ ਇਸ ਮਿੱਤਰ ਮੰਡਲੀ ਨੇ ਵੈਟੇਰਨ ਯੰਗਸਟਰਜ਼ ਕਲੱਬ ਦੇ ਬੈਨਰ ਹੇਠ ਮੁੜ ਤੋਂ ਇਕੱਠੇ ਹੋਣ ਦਾ ਫੈਸਲਾ ਕੀਤਾ। ਅੱਜ ਇਸ ਕਲੱਬ ਦੀ ਪਲੇਠੀ ਮੀਟਿੰਗ ਰੱਖੀ ਗਈ ਸੀ। ਸਭ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਕੇਵਲ ਕ੍ਰਿਸ਼ਨ, ਮੁਸ਼ਤਾਕ ਮੁਹੰਮਦ, ਸੰਜੇ ਗਰਗ “ਗੰਦੂ”, ਚਰਨਜੀਤ “ਸ਼ੀਲੂ” ਅਤੇ ਰਾਜੂ ਜੇਠੀ “ਚੜਤਾ” ਨੂੰ ਸ਼ਰਧਾਂਜਲੀ ਦਿੱਤੀ ਗਈ। ਇਹਨਾਂ ਸਾਥੀਆਂ ਵੱਲੋਂ ਕ੍ਰਿਕਟ ਦੀ ਖੇਡ ਵਿੱਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ।
ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਵੱਲੋਂ ਵਰਤਮਾਨ ਸਮੇਂ ਵਿੱਚ ਕਲੱਬ ਦੀਆਂ ਸਰਗਰਮੀਆਂ ਵਧਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਸਮਾਜਿਕ ਚੇਤਨਾ ਪ੍ਰਤੀ ਕਲੱਬ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਮੁੱਲਾਂਕਣ ਕੀਤਾ ਗਿਆ। ਆਮ ਲੋਕਾਂ ਵਿਸ਼ੇਸ਼ ਕਰਕੇ ਨੌਜਵਾਨਾਂ ਵਿੱਚ ਨਸ਼ਿਆਂ ਵਿਰੁੱਧ ਚੇਤਨਾ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ।
ਇਸੇ ਤਰ੍ਹਾਂ ਸਵਸਥ ਸਰੀਰ ਨਰੋਆ ਸਮਾਜ ਦੀ ਸੋਚ ਨੂੰ ਲੋਕਾਂ ਤੱਕ ਲਿਜਾਣ ਲਈ ਉਪਰਾਲੇ ਕੀਤੇ ਜਾਣ ਦੀ ਲੋੜ ਨੂੰ ਮਹਿਸੂਸ ਕੀਤਾ ਗਿਆ। ਇਸੇ ਕੜੀ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਹਿੱਤ ਕਲੱਬ ਮੈਂਬਰਾਂ ਵੱਲੋਂ ਆਪਣੀਆਂ ਖੇਡ ਸਰਗਰਮੀਆਂ ਨੂੰ ਫੇਰ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਇਸ ਫੈਸਲੇ ਨੂੰ ਮੌਕੇ ਉੱਤੇ ਹੀ ਲਾਗੂ ਕਰਦੇ ਹੋਏ ਸਾਰੇ ਮੌਜੂਦ ਮੈਂਬਰਾਂ ਨੇ ਕ੍ਰਿਕਟ ਮੈਚ ਖੇਡਿਆ।
ਵਾਤਾਵਰਣ ਦੀ ਸ਼ੁੱਧਤਾ ਅਤੇ ਬਨਸਪਤੀ ਦੇ ਮਨੁੱਖੀ ਜੀਵਨ ਲਈ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜਿਕ ਜਾਗਰੂਕਤਾ ਅਭਿਆਨ ਚਲਾਉਣ ਸਬੰਧੀ ਵਿਉਂਤਬੰਦੀ ਉਲੀਕੀ ਗਈ। ਇਸ ਸਿਲਸਿਲੇ ਵਿੱਚ ਆਉਂਦੇ ਐਤਵਾਰ 27 ਜੁਲਾਈ ਨੂੰ ਹੰਡਿਆਇਆ ਦੀ ਦਾਣਾ ਮੰਡੀ ਵਿੱਚ ਛਾਂਦਾਰ ਦਰੱਖ਼ਤ ਲਾਉਣ ਦਾ ਫੈਸਲਾ ਕੀਤਾ ਗਿਆ। ਇਸਦੇ ਨਾਲ ਹੀ ਮੀਟਿੰਗ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਸਮਾਜਿਕ ਚੇਤਨਾ ਲਈ ਸਮੇਂ ਸਮੇਂ ਉੱਤੇ ਲੋੜੀਂਦੇ ਉਪਰਾਲੇ ਕਰਦੇ ਰਹਿਣ ਅਤੇ ਸਮਾਜਿਕ ਉੱਨਤੀ ਲਈ ਵਧ ਚੜ੍ਹ ਕੇ ਹਿੱਸਾ ਪਾਉਂਦੇ ਰਹਿਣ ਦਾ ਸੰਕਲਪ ਲਿਆ।
ਮੀਟਿੰਗ ਵਿੱਚ ਅਸ਼ੋਕ ਸ਼ਾਸ਼ਤਰੀ, ਗੁਰਮੀਤ ਸਿੰਘ, ਗੁਰਦੇਵ ਦੇਬੀ, ਵਿਨੋਦ ਬਿੱਟੂ, ਇੰਜੀਨੀਅਰ ਵੀਰਦੇਵਿੰਦਰ ਪਾਲ, ਸ਼ਾਮ ਦਾਸ ਬਾਵਾ, ਕ੍ਰਿਸ਼ਨ ਕੁਮਾਰ ਚੌਹਾਨ “ਪੱਪੂ” ਅਤੇ ਜਸਪਾਲ ਸ਼ਰਮਾਂ “ਪਾਲੀ” ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed