ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ (ਬਰਨਾਲਾ)”ਇੱਕ ਪੇੜ ਮਾਂ ਦੇ ਨਾਮ”ਮੁਹਿੰਮ ਤਹਿਤ ਲਗਾਏ ਬੂਟੇ

0
PrimeKhabarPunjb Cheema

ਬਰਨਾਲਾ -15ਜੁਲਾਈ- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ, “ਇੱਕ ਪੇੜ ਮਾਂ ਦੇ ਨਾਮ” ਮੁਹਿੰਮ ਨੂੰ ਪੀਐਮ ਸ਼੍ਰੀ GSSS ਚੀਮਾ ਜੋਧਪੁਰ ਵਿਖੇ ਜ਼ੋਰਸ਼ੋਰ ਨਾਲ ਲਾਗੂ ਕੀਤਾ ਗਿਆ, ਜੋ ਕਿ ਪੂਰੇ ਉਤਸ਼ਾਹ, ਸੰਵੇਦਨਸ਼ੀਲਤਾ ਅਤੇ ਵਾਤਾਵਰਣਿਕ ਜ਼ਿੰਮੇਵਾਰੀ ਨਾਲ ਸਫਲਤਾ ਦੀ ਦਿਸ਼ਾ ਵੱਲ ਵਧ ਰਿਹਾ ਹੈ।

ਮੁਹਿੰਮ ਇੰਚਾਰਜ ਅਤੇ ਵਿਗਿਆਨ ਅਧਿਆਪਕਾਵਾਂ ਪਾਇਲ ਗਰਗ, ਪੁਨਮ ਸ਼ਰਮਾ ਅਤੇ ਗੁਰਮੀਤ ਕੌਰ ਨੇ ਦੱਸਿਆ ਕਿ ਲਗਭਗ 200 ਵਿਦਿਆਰਥੀਆਂ ਨੇ ਆਪਣੇ ਮਾਂ ਦੇ ਨਾਮ ‘ਤੇ ਪੌਦੇ ਲਗਾ ਕੇ ਪ੍ਰਕਿਰਤੀ ਅਤੇ ਮਾਂ ਦੇ ਪਿਆਰ ਨਾਲ ਜੁੜਨ ਦੀ ਭਾਵਨਾ ਨੂੰ ਅਮਲ ਵਿਚ ਲਿਆਂਦਾ। ਵਿਦਿਆਰਥੀਆਂ ਨੇ ਫਲਦਾਇਕ, ਸਜਾਵਟੀ ਐਕਟਿਕ ਅਤੇ ਔਸ਼ਧੀਕ ਪੌਦਿਆਂ ਦੀ ਰੋਪਾਈ ਕਰਕੇ ਹਰੇ-ਭਰੇ ਭਵਿੱਖ ਵੱਲ ਪਹਿਲ ਕਰੀ।

ਪ੍ਰਿੰਸੀਪਲ ਅਨਿਲ ਕੁਮਾਰ ਮੋਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਸਾਡਾ ਫ਼ਰਜ਼ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਚਾਈਏ। ਇਕ ਪੌਦਾ ਸਿਰਫ਼ ਇੱਕ ਰੁੱਖ ਨਹੀਂ, ਸਗੋਂ ਜੀਵਨ ਦੀ ਡੋਰ ਹੈ।”

SPC ਨੋਡਲ ਇੰਚਾਰਜ ਡਾ. ਜਤਿੰਦਰ ਜੋਸ਼ੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਔਸ਼ਧੀ ਬੂਟੀਆਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਦੀ ਉਪਯੋਗਿਤਾ ਸਮਝਾਈ, ਜਿਸ ਰਾਹੀਂ ਵਿਦਿਆਰਥੀਆਂ ਨੇ ਕੁਦਰਤ ਨਾਲ ਜੁੜਨ ਦੀ ਨਵੀਂ ਰਾਹ ਹਾਸਲ ਕੀਤੀ।

ਇਸ ਮੌਕੇ ਸਕੂਲ ਸਟਾਫ ਮੈਂਬਰਾਂ ਵਿੱਚ ਤਿਲਕ ਰਾਮ, ਰਮਨਦੀਪ ਕੌਰ, ਰਤਨਦੀਪ ਸਿੰਘ, ਵੀਰਪਾਲ ਕੌਰ, ਰਿਸ਼ੂ ਰਾਣੀ, ਮੀਨਾਖ਼ਸ਼ੀ ਗਰਗ, ਰਾਸ਼ੀ, ਬਲਵੀਰ ਸਿੰਘ, ਜਸਮੇਲ ਸਿੰਘ, ਮਨਪ੍ਰੀਤ ਕੌਰ, ਗਗਨਦੀਪ ਕੌਰ, ਰੇਣੂ ਅਤੇ ਹਰਪ੍ਰੀਤ ਸਿੰਘ ਵੀ ਹਾਜ਼ਰ ਰਹੇ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।

ਇਹ ਸਮਾਗਮ ਨਾ ਸਿਰਫ਼ ਵਾਤਾਵਰਣ ਬਚਾਉਣ ਵੱਲ ਇਕ ਮਹੱਤਵਪੂਰਨ ਪਗ ਸੀ, ਸਗੋਂ ਮਾਂ-ਪੁੱਤਰ ਸੰਬੰਧਾਂ ਨੂੰ ਸਨਮਾਨ ਦੇਣ ਵਾਲੀ ਸੰਵੇਦਨਸ਼ੀਲ ਕੋਸ਼ਿਸ਼ ਵੀ ਸੀ। ਸਕੂਲ ਵੱਲੋਂ ਆਯੋਜਿਤ ਇਹ ਯਤਨ ਭਵਿੱਖ ਵਿੱਚ ਹਰੇ-ਭਰੇ ਪੰਜਾਬ ਦੀ ਤਸਵੀਰ ਰਚਣ ਵੱਲ ਇਕ ਕਦਮ ਹੈ।

About The Author

Leave a Reply

Your email address will not be published. Required fields are marked *

You may have missed