ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦੇ ਗੰਦੇ ਪਾਣੀ ਵਿੱਚ ਜ਼ਿੰਦਗੀ ਬਿਤਾਉਣ ਨੂੰ ਮਜਬੂਰ ਸ਼ਕਤੀ ਨਗਰ ਦੇ ਨਿਵਾਸੀ

0
PrimeKhabar Sewrage

ਬਰਨਾਲਾ -13 ਜੁਲਾਈ- ਪਿਛਲੇ ਕਈ ਸਾਲਾਂ ਤੋਂ ਦੇਸ਼ ਵਿੱਚ ਸਵੱਛ ਭਾਰਤ ਅਭਿਆਨ ਚਲਾ ਕੇ ਦੇਸ਼ ਦੇ ਕੋਨੇ ਕੋਨੇ ਨੂੰ ਸਾਫ ਸੁਥਰਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਅਭਿਆਨ ਦੀ ਸ਼ੁਰੂਆਤ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਕੀਤੀ ਗਈ। ਲੋਕਾਂ ਵਿੱਚ ਇਸ ਅਭਿਆਨ ਦੁਆਰਾ ਜਾਗਰੂਕਤਾ ਵੀ ਦਿਖਾਈ ਦਿੱਤੀ। ਪ੍ਰੰਤੂ ਦੇਸ਼ ਦੇ ਕੁਝ ਸੀਨੀਅਰ ਲੈਵਲ ਦੇ ਅਧਿਕਾਰੀ ਆਪਣੀ ਲਾਪਰਵਾਹੀ ਨਾਲ ਇਸ ਅਭਿਆਨ ਦੀ ਐਸੀ ਦੀ ਤੈਸੀ ਕਰਨ ਨੂੰ ਲੱਗੇ ਹੋਏ ਹਨ ਅਤੇ ਗੰਦਗੀ ਫੈਲਾ ਕੇ ਲੋਕਾਂ ਨੂੰ ਬਿਮਾਰੀਆਂ ਦਾ ਗਰਾਸ ਬਣਾਉਣ ਵਿੱਚ ਲੱਗੇ ਹੋਏ ਹਨ।

ਇਸ ਦੀ ਤਾਜ਼ਾ ਉਦਾਹਰਨ ਬਰਨਾਲਾ ਦੇ ਸ਼ਕਤੀ ਨਗਰ, ਗਲੀ ਨੰਬਰ ਇੱਕ ਵਿੱਚ ਦੇਖੀ ਜਾ ਸਕਦੀ ਹੈ। ਮਹਲਾ ਨਿਵਾਸੀ ਐਡਵੋਕੇਟ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ 4-5 ਮਹੀਨਿਆਂ ਤੋਂ ਇੱਕ ਸੀਵਰੇਜ ਓਵਰਫਲੋ ਹੋ ਕੇ ਗੰਦਾ ਪਾਣੀ ਸੜਕ ਤੇ ਫੈਲਾ ਰਿਹਾ ਹੈ। ਜਿਸ ਦੀ ਸ਼ਿਕਾਇਤ ਵਾਰਡ ਦੇ ਐਮਸੀ ਸ਼ੀਤਲ ਸਿੰਘ ਬੰਟੀ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਸੁਰਿੰਦਰ ਕੁਮਾਰ, ਐਸਡੀਓ ਪਰਮਿੰਦਰ ਸਿੰਘ ਅਤੇ ਐਕਸੀਅਨ ਰਾਹੁਲ ਨੂੰ ਕਈ ਵਾਰ ਕੀਤੀ ਜਾ ਚੁੱਕੀ ਹੈ ਪ੍ਰੰਤੂ ਉਹ ਇਸ ਸੀਵਰੇਜ ਦੇ ਓਵਰਫਲੋ ਦਾ ਪੁਖਤਾ ਇੰਤਜ਼ਾਮ ਨਾ ਕਰਕੇ ਇਕ ਦੋ ਵਾਰ ਖਾਲੀ ਕਰਕੇ ਚਲੇ ਗਏ ਜੋ ਕਿ ਦੂਜੇ ਜਾਂ ਤੀਜੇ ਦਿਨ ਫਿਰ ਤੋਂ ਓਵਰਫਲੋ ਹੋ ਗਿਆ ਸੀ। ਜਦੋਂ ਕਿ ਸੀਵਰੇਜ ਦੇ ਓਵਰਫਲੋ ਹੋਣ ਦਾ ਮੁੱਖ ਕਾਰਨ ਪਾਈਪ ਦੇ ਟੁੱਟ ਜਾਣਾ ਹੈ। ਅਤੇ ਇਸ ਦੇ ਓਵਰਫਲੋ ਨੂੰ ਰੋਕਣ ਲਈ ਪਾਈਪ ਨੂੰ ਬਦਲਿਆ ਜਾਣਾ ਜਰੂਰੀ ਹੈ ਪ੍ਰੰਤੂ ਸੀਵਰੇਜ ਵਿਭਾਗ ਪਿਛਲੇ ਕਈ ਮਹੀਨਿਆਂ ਤੋਂ ਪਾਈਪ ਬਦਲਣ ਲਈ ਲਾਰੇ ਲਗਾਉਂਦਾ ਆ ਰਿਹਾ ਅਤੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਸੀਵਰੇਜ ਦਾ ਕੋਈ ਅਧਿਕਾਰੀ ਸੀਵਰੇਜ ਦੇ ਪਾਣੀ ਨੂੰ ਕੱਢ ਕੇ ਖਾਲੀ ਕਰਨ ਵੀ ਨਹੀਂ ਆ ਰਿਹਾ।

ਉਹਨਾਂ ਕਿਹਾ ਕਿ ਉਪਰੋਕਤ ਅਧਿਕਾਰੀਆਂ ਨੂੰ ਕਈ ਵਾਰ ਫੋਟੋ ਖਿੱਚ ਕੇ ਅਤੇ ਵੀਡੀਓ ਬਣਾ ਕੇ ਸੀਵਰੇਜ ਦੇ ਓਵਰਫਲੋ ਸਬੰਧੀ ਹਾਲਾਤਾਂ ਬਾਰੇ ਅਵਗਤ ਕਰਵਾਇਆ ਗਿਆ ਪ੍ਰੰਤੂ ਇਹਨਾਂ ਅਧਿਕਾਰੀਆਂ ਦੁਆਰਾ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕੇਵਲ ਲਾਰੇ ਹੀ ਲਗਾਏ ਗਏ। ਉਹਨਾਂ ਸਰਕਾਰ ਦੀ ਹੈਲਥ ਵਿਭਾਗ ਟੀਮ ਨੂੰ ਵੀ ਮੌਕਾ ਦੇਖ ਕੇ ਜਾਣ ਦੀ ਅਪੀਲ ਕੀਤੀ। ਇੱਕ ਮਹੀਨੇ ਪਹਿਲਾਂ ਐਸਡੀਓ ਪਰਮਿੰਦਰ ਸਿੰਘ ਨੂੰ ਭੇਜੀ ਗਈ ਵੀਡੀਓਉਹਨਾਂ ਕਿਹਾ ਕਿ ਉਪਰੋਕਤ ਅਧਿਕਾਰੀਆਂ ਨੂੰ ਕਈ ਵਾਰ ਫੋਟੋ ਖਿੱਚ ਕੇ ਅਤੇ ਵੀਡੀਓ ਬਣਾ ਕੇ ਸੀਵਰੇਜ ਦੇ ਓਵਰਫਲੋ ਸਬੰਧੀ ਹਾਲਾਤਾਂ ਬਾਰੇ ਅਵਗਤ ਕਰਵਾਇਆ ਗਿਆ ਪ੍ਰੰਤੂ ਇਹਨਾਂ ਅਧਿਕਾਰੀਆਂ ਦੁਆਰਾ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕੇਵਲ ਲਾਰੇ ਹੀ ਲਗਾਏ ਗਏ। ਉਹਨਾਂ ਸਰਕਾਰ ਦੀ ਹੈਲਥ ਵਿਭਾਗ ਟੀਮ ਨੂੰ ਵੀ ਮੌਕਾ ਦੇਖ ਕੇ ਜਾਣ ਦੀ ਅਪੀਲ ਕੀਤੀ। ਇੱਕ ਮਹੀਨੇ ਪਹਿਲਾਂ ਐਸਡੀਓ ਪਰਮਿੰਦਰ ਸਿੰਘ ਨੂੰ ਭੇਜੀ ਗਈ ਵੀਡੀਓ

ਉਹਨਾਂ ਦੱਸਿਆ ਕਿ ਸੀਵਰੇਜ ਓਵਰਫਲੋ ਦੇ ਕਾਰਨ ਸੜਕ ਦੇ ਇੱਕ ਪਾਸੇ ਛੋਟਾ ਤਲਾਬ ਬਣ ਚੁੱਕਾ ਹੈ, ਜਿਸ ਵਿੱਚੋਂ ਬਹੁਤ ਗੰਦੀ ਬਦਬੂ ਆ ਰਹੀ ਹੈ ਅਤੇ ਮੱਛਰਾਂ ਨੇ ਡੇਰਾ ਲਗਾ ਲਿਆ। ਇਸ ਗੰਦੀ ਬਦਬੂ ਕਾਰਨ ਮਹੱਲਾ ਨਿਵਾਸੀਆਂ ਦਾ ਉੱਥੇ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਗੰਦਗੀ ਕਾਰਨ ਮਹੱਲਾ ਨਿਵਾਸੀਆਂ ਨੂੰ ਬਿਮਾਰੀਆਂ ਲੱਗ ਜਾਣ ਦਾ ਡਰ ਸਤਾ ਰਿਹਾ ਹੈ। ਨਗਰ ਕੌਂਸਲ ਤੇ ਸੀਵਰੇਜ ਬੋਰਡ ਮਹੱਲਾ ਨਿਵਾਸੀਆਂ ਦੀ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਿਹਾ ਹੈ। ਮਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਸੀਵਰੇਜ ਓਵਰਫਲੋ ਦੀ ਸਮੱਸਿਆ ਦਾ ਨਿਵਾਰਨ ਕੀਤਾ ਜਾਵੇ।ਮੌਜੂਦਾ ਸਮੇਂ ਦੀ ਵੀਡੀਓ

ਉਹਨਾਂ ਕਿਹਾ ਕਿ ਜੇਕਰ ਜਲਦੀ ਹੀ ਸੀਵਰੇਜ ਬੋਰਡ ਨੇ ਇਸ ਸਮੱਸਿਆ ਦਾ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤਾ ਅਤੇ ਉਹਨਾਂ ਦੀ ਲਾਪਰਵਾਹੀ ਕਾਰਨ ਮੁਹੱਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਫੈਲਦੀ ਹੈ ਤਾਂ ਉਪਰੋਕਤ ਅਧਿਕਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਉਹਨਾਂ ਨਾਲ ਐਡਵੋਕੇਟ ਰਾਧੇ ਸ਼ਾਮ ਅਰੋੜਾ, ਡਾਕਟਰ ਲਲਿਤ ਖੁਰਾਨਾ, ਰਾਕੇਸ਼ ਕੁਮਾਰ, ਗੁਰਜੰਟ ਕੌਰ, ਨੀਰੂ ਜੇਠੀ, ਵੀਰਪਾਲ ਕੌਰ, ਜਤਿੰਦਰ ਕੁਮਾਰ, ਪ੍ਰੀਤ ਮਹਿੰਦਰ ਸਿੰਘ, ਸੁਨੇਹਾ ਅਰੋੜਾ, ਜਸਪ੍ਰੀਤ ਕੌਰ, ਦਿਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਮਹੱਲਾ ਨਿਵਾਸੀ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *

You may have missed