ਸਮਾਜ ਸੇਵੀ ਭਾਨ ਸਿੰਘ ਜੱਸੀ ਦੇ ਯਤਨਾਂ ਸਦਕਾ ਝੁੱਗੀਆਂ ਵਿੱਚ ਜਗਿਆ “ਵਿਦਿਆ ਦੀ ਜੋਤ” ਦਾ ਦੀਵਾ

0
PrimeKhabar 22Acre

35 ਸਾਲਾਂ ਬਾਅਦ ਜੋਗੀ ਨਾਥਾਂ ਦੇ 4 ਬੱਚਿਆਂ ਨੇ ਕੀਤੀ ਬਾਰ੍ਹਵੀਂ ਦੀ ਪ੍ਰੀਖਿਆ ਪਾਸ

ਬਰਨਾਲਾ- 14 ਜੁਲਾਈ- ਸਥਾਨਕ 22 ਏਕੜ ਦੀਆਂ ਝੁੱਗੀਆਂ ਵਿੱਚ ਰਹਿ ਰਹੇ ਜੋਗੀਨਾਥਾਂ ਦੀਆਂ 3 ਧੀਆਂ ਅਤੇ 1 ਲੜਕੇ ਨੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ। ਸਮਾਜ ਸੇਵੀ ਭਾਨ ਸਿੰਘ ਜੱਸੀ ਅਤੇ ਉਸਦੇ ਦਾਨੀ ਪ੍ਰਵਿਰਤੀ ਵਾਲੇ ਦੋਸਤਾਂ ਵੱਲ੍ਹੋਂ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਕਰਾਉਂਦਿਆਂ ਗਰੀਬਾਂ ਦੀਆਂ ਝੁੱਗੀਆਂ ਵਿੱਚ 35 ਸਾਲਾਂ ਬਾਅਦ “ਵਿਦਿਆ ਦੀ ਜੋਤ” ਦਾ ਦੀਵਾ ਜਗਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਝੁੱਗੀਆਂ ਵਿੱਚ ਹੀ ਕਰਵਾਏ ਗਏ ਸਮਾਗਮ ਦੌਰਾਨ ਇਹਨਾਂ ਬੱਚਿਆਂ ਨੂੰ ਸਨਮਾਨਿਤ ਕਰਨ ਉਪਰੰਤ ਬੋਲਦਿਆਂ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ , ਗੁਰਜੰਟ ਸਿੰਘ ਸੋਨਾ , ਮਨਜੀਤ ਸਿੰਘ ਮਾਂਗੇਵਾਲ ਵੱਲੋਂ ਸਨਮਾਨਿਤ ਬੱਚਿਆਂ ਨੂੰ ਵਧਾਈ ਦਿੰਦਿਆਂ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਚਲਾਈ ਜਾ ਰਹੀ ਇਸ ਨਿਵੇਕਲੀ ਸੇਵਾ ਨੂੰ ਸ਼ਾਨਦਾਰ ਕਾਰਜ ਕਰਾਰ ਦਿੱਤਾ । ਬੁਲਾਰਿਆਂ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਅਸ਼ੀਰਵਾਦ ਸਦਕਾ ਸਮਾਜ ਸੇਵੀ ਭਾਨ ਸਿੰਘ ਜੱਸੀ ਵੱਲ੍ਹੋਂ ਆਪਣੇ ਦੋਸਤ ਦਾਨੀ ਸੱਜਣਾਂ ਦੇ ਸਹਿਯੋਗ , ਦ੍ਰਿੜ ਇੱਛਾ ਸ਼ਕਤੀ ਅਤੇ ਇਮਾਨਦਾਰੀ ਦੇ ਮਜ਼ਬੂਤ ਸੰਕਲਪ ਨਾਲ ਲਗਾਤਾਰ ਕਈ ਸਾਲਾਂ ਤੋਂ ਸ਼ੇਰਪੁਰ , ਬਰਨਾਲਾ , ਬ੍ਰਾਹਮਣ ਮਾਜਰਾ ਸਲੰਮ ਬਸਤੀ ਸਰਹੰਦ , ਪਟਿਆਲਾ , ਅਤੇ ਹੋਰਨਾਂ ਅਨੇਕਾਂ ਥਾਵਾਂ ਉੱਤੇ ਲੋੜਵੰਦ ਬੱਚਿਆਂ ਨੂੰ ਪੜ੍ਹਾਉਣ ਅਤੇ ਸ਼ਹੀਦ ਮਾਤਾ ਗੁਜਰੀ ਕੌਰ ਜੀ ਦੀ ਯਾਦ ਵਿੱਚ ਮੁਫ਼ਤ ਸਿਲਾਈ ਸੈਂਟਰ ਦਾ ਮਿਸ਼ਨ ਚਲਾਇਆ ਜਾ ਰਿਹਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਮਜ਼ਦੂਰ ਆਗੂ ਕਾ: ਖੁਸ਼ੀਆ ਸਿੰਘ , ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ (ਰਜਿ ) ਬਰਨਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ , ਮੈਡਮ ਰੀਟਾ ਰਾਣੀ, ਮੈਡਮ ਗੁਰਦੀਪ ਕੌਰ , ਚਰਨਜੀਤ ਸਿੰਘ ਚੰਨੀ , ਜੋਗੀ ਕਾਲਾਨਾਥ ਆਦਿ ਸ਼ਖਸੀਅਤਾਂ ਹਾਜ਼ਰ ਸਨ । ਅੰਤ ਵਿੱਚ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਸਮਾਗ਼ਮ ਵਿੱਚ ਸ਼ਾਮਿਲ ਹੋਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਉਹ ਚੁਣੌਤੀਆਂ ਦੇ ਬਾਵਜੂਦ ਲੋੜਵੰਦਾਂ ਦੇ ਬੱਚਿਆਂ ਨੂੰ ਪੜ੍ਹਾਉਣ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦੇ ਸੰਕਲਪ ਨੂੰ ਜਾਰੀ ਰੱਖਣਗੇ |

About The Author

Leave a Reply

Your email address will not be published. Required fields are marked *

You may have missed