ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟ ਸੋਰਸਸ ਵਰਕਰ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ

0
PrimeKhabarPunjab Baljinder

ਬਰਨਾਲਾ-10 ਜੂਨ- ਅੱਜ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟ ਸੋਰਸਸ ਵਰਕਰ ਯੂਨੀਅਨ ਪੰਜਾਬ ਦੇ ਉਲੇਖੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਬਰਨਾਲਾ ਦੇ ਸਮੂਹ ਆਊਟ ਸੋਰਸਸ ਵਰਕਰਾਂ ਨੇ 10 ਜੂਨ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਅੰਦਰ ਨਿਗੁਣੀਆਂ ਤਨਖਾਹਾਂ ਤੇ ਲਗਾਤਾਰ 20-25 ਸਾਲਾਂ ਤੋਂ ਕੰਮ ਕਰ ਰਹੇ ਹਾਂ। ਹੁਣ ਇਸ ਮਹਿੰਗਾਈ ਵਿੱਚ ਉਹਨਾਂ ਘਰਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਉਹਨਾਂ ਦੀਆਂ ਮੰਗਾਂ ਅਨੁਸਾਰ ਸਮੂਹ ਆਊਟ ਸੋਰਸਸ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਮਰਜ ਕਰਕੇ ਰੈਗੂਲਰ ਕੀਤਾ ਜਾਵੇ। ਆਲ ਇੰਡੀਆ 15ਵੀਂ ਕਿਰਤ ਲੇਬਰ ਕਾਨਫਰੰਸ ਦੇ ਮੁਤਾਬਿਕ ਵਰਕਰਾਂ ਦੀ ਤਨਖਾਹ 35000 ਤੋਂ 40000 ਤੱਕ ਕੀਤੀ ਜਾਵੇ। ਜਿਹੜੇ ਕੱਚੇ ਮੁਲਾਜ਼ਮਾਂ ਦੀ ਉਮਰ ਰਿਟਾਇਰਮੈਂਟ ਦੇ ਨੇੜੇ ਹੈ ਉਹਨਾਂ ਦੀ ਉਮਰ ਹੱਦ 65 ਸਾਲ ਤੱਕ ਕੀਤੀ ਜਾਵੇ। ਯੂਨੀਅਨ ਦੇ ਜਨਰਲ ਸਕੱਤਰ ਅਮਰੀਕ ਸਿੰਘ ਜਲੂਰ ਨੇ ਉੱਥੇ ਮੌਜੂਦ ਹੜਤਾਲ ਤੇ ਬੈਠੇ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਹਰ ਹਾਲਤ ਵਿੱਚ ਜਿੱਤ ਤੱਕ ਪਹੁੰਚਣਾ ਹੈ, ਇਸ ਲਈ ਜੋ ਵੀ ਕੁਰਬਾਨੀ ਦੇਣੇ ਪਏ ਉਸ ਲਈ ਤਿਆਰ ਰਹਾਂਗੇ। ਡੀ ਐਨ ਐਫ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਵਿੰਦਰ ਪਾਲ ਹੰਡਿਆਇਆ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲਾ ਪ੍ਰਧਾਨ ਮਨਜੀਤ ਰਾਜ, ਸਾਥੀ ਮਿਲਖਾ ਸਿੰਘ, ਵਿਨੋਦ ਕੁਮਾਰ ਨੇ ਵੀ ਉੱਥੇ ਬੈਠੇ ਸਾਥੀਆਂ ਨੂੰ ਸੰਬੋਧਨ ਕੀਤਾ। ਉਹਨਾਂ ਦੱਸਿਆ ਕਿ ਇਹ ਸੰਘਰਸ਼ ਜਿਲ੍ਹਾ ਬਰਨਾਲਾ ਵਿੱਚ ਭਦੌੜ, ਹੰਡਿਆਇਆ ਅਤੇ ਬਰਨਾਲਾ ਵਿਖੇ ਕੀਤਾ ਜਾ ਰਿਹਾ ਹੈ।ਜਿਸ ਵਿੱਚ ਗੁਰਦੀਪ ਸਿੰਘ ਭਦੌੜ, ਕਰਮਜੀਤ ਸਿੰਘ ਭਦੌੜ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਵਰਗੇ ਆਗੂਆਂ ਨੇ ਮੌਜੂਦ ਵਰਕਰਜ ਨੂੰ ਸੰਬੋਧਨ ਕੀਤਾ।

About The Author

Leave a Reply

Your email address will not be published. Required fields are marked *