ਦਸਵੀ ਵਿਚੋਂ 93% ਅੰਕ ਪ੍ਰਾਪਤ ਕਰ ਹਿਮਾਂਸ਼ੂ ਨੇ ਸਕੂਲ ਅਤੇ ਮਾਤਾ ਪਿਤਾ ਦਾ ਕੀਤਾ ਨਾਮ ਰੋਸ਼ਨ

0
Prime Khabar Punjab Himanshu

ਬਰਨਾਲਾ -19ਮਈ- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2025 ਵਿੱਚ ਲਈ ਗਈ 10ਵੀ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਜਿਸ ਵਿੱਚ ਬਰਨਾਲਾ ਦੇ ਹਿਮਾਂਸ਼ੂ ਪੁੱਤਰ ਭਾਰਤ ਭੂਸ਼ਣ ਨੇ 650 ਵਿੱਚੋਂ 607 ਅੰਕ ਪ੍ਰਾਪਤ ਕਰਕੇ ਦਿਆਨੰਦ ਕੇਂਦਰੀ ਵਿਦਿਆ ਮੰਦਰ ਬਰਨਾਲਾ ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ। ਸਕੂਲ ਪ੍ਰਿੰਸੀਪਲ ਚਾਰੂ ਕਪਿਲ ਅਤੇ ਸਮੂਹ ਸਟਾਫ ਵੱਲੋਂ ਹਿਮਾਂਸ਼ੂ ਨੂੰ ਸਨਮਾਨਿਤ ਕਰਦੇ ਹੋਏ ਹਿਮਾਂਸ਼ੂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਉਸ ਦੀ ਕਾਮਯਾਬੀ ਤੇ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਬਾਰੇ ਗੱਲਬਾਤ ਕਰਦੇ ਹੋਏ ਵਿਦਿਆਰਥੀ ਹਿਮਾਂਸ਼ੂ ਦੇ ਪਿਤਾ ਭਰਤ ਭੂਸ਼ਨ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਬੇਟੇ ਹਿਮਾਂਸ਼ੂ ਤੇ ਬਹੁਤ ਮਾਨ ਹੈ, ਪਰਮਾਤਮਾ ਸਦਾ ਉਸਨੂੰ ਇਸੇ ਤਰ੍ਹਾਂ ਕਾਮਯਾਬੀ ਬਖਸ਼ੇ। ਉਹਨਾਂ ਨੇ ਦਿਆਨੰਦ ਕੇਂਦਰੀ ਵਿਦਿਆ ਮੰਦਰ ਬਰਨਾਲਾ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਜਿਨਾਂ ਦੀ ਮਿਹਨਤ ਸਦਕਾ ਉਹਨਾਂ ਦਾ ਬੇਟਾ ਪਹਿਲੀ ਪੁਜੀਸ਼ਨ ਤੇ ਪਹੁੰਚ ਸਕਿਆ।

About The Author

Leave a Reply

Your email address will not be published. Required fields are marked *