ਹੰਡਿਆਇਆ ਦੀ ਸੈਂਸੀ ਬਸਤੀ ਨੇ ਸੀਆਈਏ ਇੰਚਾਰਜ ਤੇ ਚੌਂਕੀ ਇੰਚਾਰਜ ਦੀ ਹਾਜ਼ਰੀ ਵਿੱਚ ਨਸ਼ਾ ਨਾ ਵੇਚਣ ਦੀ ਸਮੂਹਿਕ ਤੌਰ ਤੇ ਚੁੱਕੀ ਸਹੁੰ…..

0
Prime khabar punjab sainsi basti

ਹੰਡਿਆਇਆ-08 ਮਈ- ਕਸਬਾ ਹੰਡਿਆਇਆ ਦੀ ਕਿਲਾ ਪੱਤੀ ਵਾਰਡ ਨੰਬਰ 4 ਦੇ ਸੈਸੀ ਮਹੱਲੇ ਦੁਆਰਾ ਇਤਿਹਾਸਿਕ ਕਦਮ ਚੁੱਕਦੇ ਹੋਏ, ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਵੇਚਣ ਦੀ ਸਮੂਹਿਕ ਤੌਰ ਤੇ ਸੌਂਹ ਚੁੱਕੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ 4 ਦੀ ਐਮਸੀ ਚਰਨੋ ਕੌਰ ਨੇ ਦੱਸਿਆ ਕਿ ਸੀਆਈਏ ਸਟਾਫ ਇੰਚਾਰਜ ਬਲਜੀਤ ਸਿੰਘ ਅਤੇ ਹੰਡਿਆਇਆ ਪੁਲਿਸ ਚੌਂਕੀ ਇੰਚਾਰਜ ਤਰਸੇਮ ਸਿੰਘ ਦੇ  ਸਲਾਂਘਾਯੋਗ ਯਤਨਾਂ ਦੇ ਸਦਕਾ ਅੱਜ ਵਾਰਡ ਨੰਬਰ 4 ਦੇ ਸੈਸੀ ਮਹੱਲੇ ਵੱਲੋਂ ਤਪੇ ਦੇ ਨਜ਼ਦੀਕ ਪਿੰਡ ਜਿਉਂਦ ਵਿਖੇ “ਸਿਧ ਬਾਬਾ ਰੋਲ” ਜੀ ਦੇ ਡੇਰੇ ਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਵੇਚੇ ਜਾਣ ਦੀ ਸਮੂਹਿਕ ਤੌਰ ਤੇ ਸੌਂਹ ਚੁੱਕੀ ਗਈ। ਉਹਨਾਂ ਦੱਸਿਆ ਕਿ ਸਾਰੇ ਸੈਂਸੀ ਭਾਈਚਾਰੇ ਵੱਲੋਂ ਮਿਲ ਕੇ ਇਹ ਸੌਂਹ ਚੁੱਕੀ ਗਈ ਕਿ ਕੋਈ ਵੀ ਵਿਅਕਤੀ ਜਾਂ ਪਰਿਵਾਰ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਵਪਾਰ ਨਹੀਂ ਕਰੇਗਾ ਅਤੇ ਨਾ ਹੀ ਵਪਾਰ ਕਰਨ ਵਾਲੇ ਦੀ ਕੋਈ ਵੀ ਮਦਦ ਕਰੇਗਾ। ਇਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਸੀਆਈਏ ਇੰਚਾਰਜ ਬਲਜੀਤ ਸਿੰਘ ਅਤੇ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਚਲਾਏ ਗਏ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਨਸ਼ਿਆਂ ਨੂੰ ਪੰਜਾਬ ਵਿੱਚੋਂ ਜੜੋਂ ਪੁੱਟਣ ਲਈ ਹਰ ਸੰਭਵ ਕਦਮ ਪੁੱਟੇ ਜਾ ਰਹੇ ਹਨ। ਇਸੇ ਲੜੀ ਤਹਿਤ ਨਸ਼ੇ ਦਾ ਵਪਾਰ ਕਰਨ ਵਾਲੇ ਪਰਿਵਾਰਾਂ ਨੂੰ ਨਸ਼ਾ ਵੇਚਣ ਤੋਂ ਹਟਾ ਕੇ ਦੇਸ਼ ਜੇ ਜਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਨਾਲ ਸੈਂਸੀ ਬਸਤੀ ਤੋਂ ਮੋਹਣੀ ਸਿੰਘ, ਬਲਦੇਵ ਸਿੰਘ, ਜੰਟਾ ਨੰਬਰਦਾਰ, ਕੁਲਵੀਰ ਸਿੰਘ, ਕਾਕਾ ਸਿੰਘ, ਹਾਕਮ ਸਿੰਘ, ਸੋਨੀ ਸਿੰਘ, ਸੁਖਦੇਵ ਸਿੰਘ, ਰਾਜੂ ਸਿੰਘ, ਸੋਮਾ ਸਿੰਘ, ਗੀਤਾ ਕੌਰ, ਪੰਮੋ ਕੌਰ, ਮੁਖਤਿਆਰ ਕੌਰ, ਪੰਮੀ ਕੌਰ, ਕਾਲੀ ਕੌਰ, ਚੰਦ ਕੌਰ, ਅਜਮੇਰ ਕੌਰ, ਗੋਰਾ ਸਿੰਘ, ਬਿੱਲੂ ਸਿੰਘ, ਅਜੈਬ ਸਿੰਘ, ਮੱਖਣ ਸਿੰਘ, ਸ਼ਿੰਦੀ ਕੌਰ, ਰਿੰਕੂ ਸਿੰਘ, ਮੱਖਣ ਸਿੰਘ ਤੋਂ ਇਲਾਵਾ ਹੋਰ ਮਹੱਲੇ ਦੀ ਨਿਵਾਸੀ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *