ਹੰਡਿਆਇਆ ਸਕੂਲ ਵਿਖੇ ਸਲਾਨਾ ਨਤੀਜਾ ਮੌਕੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ

0
Prime khabar punjab Handiaya school

ਹੰਡਿਆਇਆ-29 ਮਾਰਚ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਸਲਾਨਾ ਨਤੀਜੇ ਦੇ ਐਲਾਨ ਕਰਨ ਮੌਕੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ । ਸਕੂਲ ਇੰਚਾਰਜ ਰਣਜੀਤ ਸਿੰਘ ਜੰਡੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀਮਤੀ ਮਲਕਾ ਰਾਣੀ ਅਤੇ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਬਰਜਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਅੱਜ ਨਤੀਜਾ ਐਲਾਨਿਆ ਗਿਆ । ਇਸ ਮੌਕੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਕਾਰਗੁਜ਼ਾਰੀ ਰਿਪੋਰਟ ਦਿੰਦੇ ਹੋਏ ਨਵੇਂ ਸੈਸ਼ਨ ਵਿੱਚ ਹੋਰ ਵਧੀਆ ਕਾਰਗੁਜ਼ਾਰੀ ਕਰਨ ਲਈ ਪ੍ਰੇਰਿਤ ਕੀਤਾ ਗਿਆ । ਸਲਾਨਾ ਨਤੀਜੇ ਵਿਚ ਛੇਵੀਂ ਏ ਵਿਚੋਂ ਮੰਨਤਵੀਰ ਕੌਰ, ਮਧੂ ਕੁਮਾਰੀ ਅਤੇ ਜਸ਼ਨਦੀਪ ਕੌਰ ਨੇ, ਛੇਵੀਂ ਬੀ ਵਿਚੋਂ ਦੀਪਿਕਾ, ਤਨਵੀਰ ਕੌਰ ਅਤੇ ਮੁਨਮੁਣ ਕੁਮਾਰੀ ਨੇ, ਛੇਵੀਂ ਸੀ ਵਿਚੋਂ ਰਜਿੰਦਰ ਸਿੰਘ, ਰਮਨਪ੍ਰੀਤ, ਦਵਿੰਦਰ ਕੌਰ ਤੋਂ ਇਲਾਵਾ ਹਨੀ ਸਿੰਘ ਅਤੇ ਕਮਲਪ੍ਰੀਤ ਕੌਰ ਨੇ, ਸੱਤਵੀਂ ਏ ਵਿਚੋਂ ਰਾਜਵੀਰ ਕੌਰ, ਬੀਰਕਰਨ ਸਿੰਘ ਤੇ ਮਿਲਨ ਕੁਮਾਰੀ ਨੇ, ਸੱਤਵੀਂ ਬੀ ਵਿਚੋਂ ਅਨੁਰਾਧਾ, ਕੋਮਲਪ੍ਰੀਤ ਕੌਰ ਅਤੇ ਕਰਨਵੀਰ ਸਿੰਘ ਨੇ, ਸੱਤਵੀਂ ਸੀ ਵਿਚੋਂ ਅਰਾਧਿਕਾ, ਹਰਪ੍ਰੀਤ ਕੌਰ ਅਤੇ ਕਰਿਸ਼ਮਾ ਕੌਰ ਨੇ, ਨੌਵੀਂ ਏ ਵਿਚੋਂ ਅਰਾਧਨਾ, ਨੂਰਪ੍ਰੀਤ ਕੌਰ ਅਤੇ ਸੁਖਵਿੰਦਰ ਕੌਰ ਨੇ, ਨੌਵੀਂ ਬੀ ਵਿਚੋਂ ਗੁਰਵਿੰਦਰ ਸਿੰਘ, ਪਿੰਕੀ ਕੁਮਾਰੀ ਅਤੇ ਹਰੀਤਾ ਨੇ, ਨੌਵੀਂ ਸੀ ਵਿਚੋਂ ਬਲਜਿੰਦਰ ਕੌਰ, ਨਮਨਪ੍ਰੀਤ ਕੌਰ ਅਤੇ ਜੋਤੀ ਚੌਹਾਨ ਨੇ, ਨੌਵੀਂ ਡੀ ਵਿਚੋਂ ਖੁਸ਼ਪ੍ਰੀਤ ਕੌਰ, ਰਵਨੀਤ ਕੌਰ ਅਤੇ ਤਰਨਪ੍ਰੀਤ ਕੌਰ ਨੇ, ਗਿਆਰ੍ਹਵੀਂ ਏ ਵਿਚੋਂ ਸੁਖਪ੍ਰੀਤ ਕੌਰ, ਜਸਮੀਤ ਬਾਵਾ ਅਤੇ ਕਮਲਦੀਪ ਕੌਰ ਨੇ, ਗਿਆਰ੍ਹਵੀਂ ਬੀ ਵਿਚੋਂ ਜਸ਼ਨਪ੍ਰੀਤ ਤੇ ਮਨਜੋਤ ਕੌਰ, ਪ੍ਰਭਜੋਤ ਸਿੰਘ ਅਤੇ ਜਸ਼ਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਇਨ੍ਹਾਂ ਮੋਹਰੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਕੂਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਅਤੇ ਸਮੂਹ ਸਟਾਫ਼ ਹਾਜ਼ਰ ਸੀ।

About The Author

Leave a Reply

Your email address will not be published. Required fields are marked *